For the best experience, open
https://m.punjabitribuneonline.com
on your mobile browser.
Advertisement

ਬੱਸ ਹਾਦਸਾ: ਲੋਕਾਂ ਨੇ ਟੌਲ ਪਲਾਜ਼ਾ ਬੰਦ ਕਰਵਾ ਕੇ ਧਰਨਾ ਲਾਇਆ

07:25 AM Sep 21, 2023 IST
ਬੱਸ ਹਾਦਸਾ  ਲੋਕਾਂ ਨੇ ਟੌਲ ਪਲਾਜ਼ਾ ਬੰਦ ਕਰਵਾ ਕੇ ਧਰਨਾ ਲਾਇਆ
ਟੌਲ ਪਲਾਜ਼ਾ ’ਤੇ ਮੁਜ਼ਾਹਰਾ ਕਰਦੇ ਹੋਏ ਕਿਸਾਨ ਆਗੂ ਤੇ ਹੋਰ।
Advertisement

ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 20 ਸਤੰਬਰ
ਪਿੰਡ ਝਬੇਲਵਾਲੀ ਕੋਲ ਸਰਹੰਦ ਫੀਡਰ ਨਹਿਰ ਵਿੱਚ ਵਾਪਰੇ ਬੱਸ ਹਾਦਸੇ ਮਗਰੋਂ ਰੋਹ ਵਿੱਚ ਆਏ ਲੋਕਾਂ ਤੇ ਕਿਸਾਨ ਜਥੇਬੰਦੀਆਂ ਨੇ ਇਸ ਹਾਦਸੇ ਲਈ ਟੌਲ ਪਲਾਜ਼ਾ ਕੰਪਨੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਉਨ੍ਹਾਂ ਮੰਗ ਕੀਤੀ ਕਿ ਟੌਲ ਕੰਪਨੀ ਉਕਤ ਪੁਲ ਦੀ ਉਸਾਰੀ ਦਾ ਕਾਰਜ ਫੌਰਨ ਮੁਕੰਮਲ ਕਰੇ ਅਤੇ ਹਾਦਸੇ ਵਿੱਚ ਮਰਨ ਵਾਲਿਆਂ ਦੇ ਵਾਰਸਾਂ ਨੂੰ ਬਣਦਾ ਮੁਆਵਜ਼ਾ ਵੀ ਜਾਰੀ ਕਰੇ।
ਇਸ ਸਬੰਧ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅਤੇ ਡਕੌਂਦਾ ਦੇ ਆਗੂ ਪੂਰਨ ਸਿੰਘ ਵੱਟੂ, ਦਰਸ਼ਨ ਸਿੰਘ, ਬਲਦੇਵ ਸਿੰਘ, ਮਨਜੀਤ ਰਾਮ ਹੋਰਾਂ ਨੇ ਪਿੰਡ ਵੜਿੰਗ ’ਚ ਬਣੇ ਟੌਲ ਪਲਾਜ਼ਾ ਨੂੰ ਬੰਦ ਕਰਵਾ ਕੇ ਉਥੇ ਅਣਮਿੱਥੇ ਸਮੇਂ ਲਈ ਧਰਨਾ ਆਰੰਭ ਦਿੱਤਾ ਹੈ। ਜਾਣਕਾਰੀ ਅਨੁਸਾਰ ਉਕਤ ਟੌਲ ਕੰਪਨੀ ਨੇ ਸੱਤ ਕੁ ਸਾਲ ਪਹਿਲਾਂ ਪੁਲ ਦੀ ਉਸਾਰੀ ਦਾ ਕੰਮ ਸ਼ੁਰੂ ਤਾਂ ਕੀਤਾ ਸੀ, ਪਰ ਸਿਰਫ ਬੁਰਜੀਆਂ ਬਣਾ ਕੇ ਇਹ ਕੰਮ ਬੰਦ ਕਰ ਦਿੱਤਾ ਗਿਆ ਸੀ।
ਇਸ ਦੌਰਾਨ ਡੀਸੀ ਡਾ. ਰੂਹੀ ਦੁੱਗ ਨੇ ਦੱਸਿਆ ਕਿ ਅਬੋਹਰ ਤੋਂ ਅੰਮ੍ਰਿਤਸਰ ਜਾ ਰਹੀ ਨਿੱਜੀ ਬੱਸ ਨਾਲ ਵਾਪਰੇ ਹਾਦਸੇ ਮਗਰੋਂ ਹੁਣ ਤੱਕ ਅੱਠ ਲਾਸ਼ਾਂ ਮਿਲੀਆਂ ਹਨ ਤੇ ਅਬੋਹਰ ਦੇ ਇੱਕ ਹੀ ਪਰਿਵਾਰ ਦੇ ਤਿੰਨ ਜੀਆਂ ਰਵਿੰਦਰ ਸਿੰਘ ਤੇ ਉਸ ਦੀਆਂ ਦੋ ਭੂਆ ਮਨਜੀਤ ਕੌੌਰ ਤੇ ਰਾਜ ਕੌਰ ਦੀ ਸ਼ਨਾਖਤ ਅੱਜ ਹੋਈ ਹੈ। ਇਸ ਤੋਂ ਬਿਨਾਂ ਬਠਿੰਡਾ ਦੇ ਰਾਜਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਦੇ ਵਾਰਸਾਂ ਵੱਲੋਂ ਉਸ ਦੇ ਇਸ ਬੱਸ ਵਿੱਚ ਸਵਾਰ ਹੋਣ ਦੀ ਪੁਸ਼ਟੀ ਕਰਦਿਆਂ ਲਾਪਤਾ ਹੋਣ ਦੀ ਸੂਚਨਾ ਦਿੱਤੀ ਗਈ ਹੈ। ਗੋਤਾਖੋਰਾਂ ਵੱਲੋਂ ਲਾਪਤਾ ਸਵਾਰੀਆਂ ਦੀ ਭਾਲ ਕੀਤੀ ਜਾ ਰਹੀ ਹੈ।

Advertisement

ਡਰਾਈਵਰ ਤੇ ਕੰਡਕਟਰ ਖ਼ਿਲਾਫ਼ ਕੇਸ ਦਰਜ

ਹਾਦਸਾਗ੍ਰਸਤ ਬੱਸ ’ਚ ਮਾਰੀ ਗਈ ਪ੍ਰੀਤੋ ਕੌਰ ਦੇ ਨਾਲ ਸਵਾਰ ਉਸ ਦੇ ਭਰਾ ਤਾਰ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਬੱਸ ਦਾ ਕੰਡਕਟਰ ਹਰਜੀਤ ਸਿੰਘ ਡਰਾਈਵਰ ਖੁਸ਼ਪਿੰਦਰ ਸਿੰਘ ਨੂੰ ਲਗਾਤਾਰ ਬੱਸ ਤੇਜ਼ ਚਲਾਉਣ ਲਈ ਕਹਿ ਰਿਹਾ ਸੀ ਅਤੇ ਡਰਾਈਵਰ ਨੇ ਮਲੋਟ ਤੋਂ 12 ਵਜੇ ਬੱਸ ਤੋਰੀ ਸੀ, ਜੋ ਕਰੀਬ 1.30 ਵਜੇ ਝਬੇਲਵਾਲੀ ਲਾਗੇ ਉਸ ਤੋਂ ਬੇਕਾਬੂ ਹੋ ਗਈ ਤੇ ਇਹ ਹਾਦਸਾ ਵਾਪਰਿਆ। ਤਾਰ ਸਿੰਘ ਦੇ ਬਿਆਨ ਦੇ ਆਧਾਰ ’ਤੇ ਪੁਲੀਸ ਨੇ ਹਰਜੀਤ ਸਿੰਘ ਤੇ ਖੁਸ਼ਪਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਬਿਨਾਂ ਬੀਮਾ ਤੇ ਟੈਕਸ ਦੇ ਚੱਲ ਰਹੀ ਸੀ ਬੱਸ

ਸਰਕਾਰੀ ਐਪਲੀਕੇਸ਼ਨ ਐਮ. ਪਰਿਵਾਹਨ ਦੀ ਰਿਪੋਰਟ ਅਨੁਸਾਰ ਹਾਦਸੇ ਵਾਲੀ ਬੱਸ ਰਜਿਸਟਰੇਸ਼ਨ ਨੰਬਰ ਪੀਬੀ 04 ਏਸੀ 0878 ਨਿਊ ਦੀਪ ਮੋਟਰ ਦੇ ਨਾਂ ਦਰਜ ਹੈ। ਇਸ ਬੱਸ ਦਾ ਟੈਕਸ 31 ਦਸੰਬਰ 2021 ਤੱਕ ਤੇ ਬੀਮਾ 30 ਸਤੰਬਰ 2022 ਤੱਕ ਦਾ ਸੀ, ਜਦਕਿ ਪ੍ਰਦੂਸ਼ਨ ਸਰਟੀਫਿਕੇਟ ਦੀ ਮਿਆਦ 24 ਸਤੰਬਰ 2022 ਵਿੰਚ ਖ਼ਤਮ ਹੋ ਗਈ ਸੀ। ਬੱਸ ਦੀ ਪਾਸਿੰਗ 20 ਦਸੰਬਰ 2023 ਤੱਕ ਦੀ ਸੀ।

Advertisement
Author Image

joginder kumar

View all posts

Advertisement
Advertisement
×