ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬੱਸ ਹਾਦਸਾ: ਪ੍ਰਸ਼ਾਸਨ ਨਾਲ ਸਮਝੌਤੇ ਮਗਰੋਂ ਧਰਨਾ ਸਮਾਪਤ

08:58 AM Sep 06, 2024 IST
ਗੋਨਿਆਣਾ ਮੰਡੀ ਨੇੜੇ ਮ੍ਰਿਤਕ ਨੌਜਵਾਨ ਦੀ ਲਾਸ਼ ਸੜਕ ’ਤੇ ਰੱਖ ਕੇ ਧਰਨਾ ਦਿੰਦੇ ਹੋਏ ਲੋਕ।

ਮਨੋਜ ਸ਼ਰਮਾ
ਗੋਨਿਆਣਾ ਮੰਡੀ, 5 ਸਤੰਬਰ
ਗੋਨਿਆਣਾ ਨੇੜੇ ਇੱਕ ਨਿੱਜੀ ਕੰਪਨੀ ਦੀ ਬੱਸ ਲਪੇਟ ਵਿੱਚ ਆ ਕੇ ਕੱਲ੍ਹ ਮਾਰੇ ਗਏ ਨੌਜਵਾਨ ਦੀ ਮੌਤ ਦੇ ਮਾਮਲੇ ਵਿੱਚ ਪੀੜਤ ਪਰਿਵਾਰ ਨੇ ਪ੍ਰਸ਼ਾਸਨ ਨਾਲ ਸਮਝੌਤੇ ਮਗਰੋਂ ਦੇਰ ਸ਼ਾਮ ਧਰਨਾ ਸਮਾਪਤ ਕਰ ਦਿੱਤਾ। ਇਸ ਹਾਦਸੇ ਮਾਮਲੇ ਵਿੱਚ ਦੋਵੇਂ ਧਿਰਾਂ ਦੀ ਕਰੀਬ ਚਾਰ ਘੰਟੇ ਮੀਟਿੰਗ ਚੱਲੀ। ਇਸ ਦੌਰਾਨ ਫੈਸਲਾ ਕੀਤਾ ਗਿਆ ਕਿ 6 ਲੱਖ 50 ਹਜ਼ਾਰ ਰੁਪਏ ਬੱਸ ਮਾਲਕ ਵੱਲੋਂ ਦਿੱਤੇ ਜਾਣਗੇ ਜਦਕਿ 50 ਹਜ਼ਾਰ ਰੁਪਏ ਰੈੱਡ ਕਰਾਸ ਸੁਸਾਇਟੀ ਵੱਲੋਂ ਦਿੱਤਾ ਜਾਵੇਗਾ। ਪਰਿਵਾਰ ਦੀ ਹੋਰ ਮਾਲੀ ਮਦਦ ਲਈ ਮੁੱਖ ਮੰਤਰੀ ਰਾਹਤ ਫੰਡ ਨੂੰ ਵੀ ਲਿਖਿਆ ਜਾਵੇਗਾ। ਇਸ ਤੋਂ ਇਲਾਵਾ ਪਿੰਡ ਵਾਸੀਆਂ ਦੀ ਮੰਗ ’ਤੇ ਜੈਤੋ-ਗੋਨਿਆਣੇ ਰੋਡ ਨੂੰ ਪਿੰਡ ਚੰਦਭਾਨ ਤੱਕ ਚੌੜਾ ਕਰਨ ਦਾ ਕਰਨ ਦਾ ਵੀ ਐਲਾਨ ਕੀਤਾ। ਇਸ ਮੌਕੇ ਡੀਐਸਪੀ ਸਿਟੀ ਹਰਬੰਸ ਸਿੰਘ ਮਾਨ ਡੀਐਸਪੀ ਦਿਹਾਤੀ ਮਨਜੀਤ ਸਿੰਘ ਵੀ ਮੌਜੂਦ ਰਹੇ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦਾ ਪਰਿਵਾਰ ਇਨਸਾਫ਼ ਨਾ ਮਿਲਣ ਕਾਰਨ ਉਹ ਕੱਲ੍ਹ ਤੋਂ ਧਰਨੇ ’ਤੇ ਬੈਠਾ ਸੀ। ਲੋਕਾਂ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਸੜਕ ’ਤੇ ਰੱਖ ਕੇ ਆਵਾਜਾਈ ਬੰਦ ਕੀਤੀ ਹੋਈ ਸੀ ਜਿਸ ਕਾਰਨ ਰਾਹਗੀਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ। ਅੱਜ ਸਵੇਰੇ ਮਾਮਲੇ ਨੂੰ ਸ਼ਾਂਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐੱਸਡੀਐੱਮ ਇਨਾਇਤ ਗੁਪਤਾ ਅਤੇ ਤਹਿਸੀਲਦਾਰ ਪਰਮਜੀਤ ਸਿੰਘ ਬਰਾੜ ਵੀ ਪੁੱਜੇ ਪਰ ਗੱਲ ਨਹੀਂ ਬਣ ਸਕੀ। ਗੌਰਤਲਬ ਹੈ ਕਿ ਧਰਨਕਾਰੀ ਮ੍ਰਿਤਕ ਦੇ ਪਰਿਵਾਰ ਨੂੰ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਸਮੇਤ ਗੋਨਿਆਣਾ ਜੈਤੋ ਮਾਰਗ ਨੂੰ ਚੌੜਾ ਕਰਨ ਮੰਗ ’ਤੇ ਡਟੇ ਰਹੇ। ਆਖਰ ਅੱਜ ਦੇਰ ਸ਼ਾਮ ਦੋਵੇਂ ਧਿਰਾਂ ਵਿਚ ਮੰਗਾਂ ਸਬੰਧੀ ਸਮਝੌਤਾ ਹੋਣ ਮਗਰੋਂ ਇਹ ਧਰਨਾ ਸਮਾਪਤ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਕੱਲ੍ਹ ਸਵੇਰੇ ਜੈਤੋ-ਗੋਨਿਆਣਾ ਰੋਡ ’ਤੇ ਆਕਲੀਆ ਕਾਲਜ ਕੋਲ ਤੇਜ਼ ਰਫਤਾਰ ਨਿਊ ਦੀਪ ਕੰਪਨੀ ਦੀ ਬੱਸ ਨੇ ਆਕਲੀਆ ਕਲਾਂ ਦੇ 22 ਸਾਲਾਂ ਨੌਜਵਾਨ ਲਖਵੀਰ ਸਿੰਘ ਨੂੰ ਦਰੜ ਦਿੱਤਾ ਸੀ ਜਿਸ ਦੀ ਮੌਕੇ ’ਤੇ ਮੌਤ ਹੋ ਗਈ ਸੀ। ਇਹ ਨੌਜਵਾਨ ਗੋਨਿਆਣਾ ਤੋਂ ਪਿੰਡ ਆਕਲੀਆ ਕਲਾਂ ਮੋਟਰਸਾਈਕਲ ’ਤੇ ਜਾ ਰਿਹਾ ਸੀ ਤੇ ਬੱਸ ਜੈਤੋ ਤੋਂ ਗੋਨਿਆਣਾ ਵੱਲ ਜਾ ਰਹੀ ਸੀ।

Advertisement

Advertisement