For the best experience, open
https://m.punjabitribuneonline.com
on your mobile browser.
Advertisement

ਬੀਰ ਦਵਿੰਦਰ ਸਿੰਘ ਦਾ ਸਸਕਾਰ ਭਲਕੇ

10:53 AM Jul 02, 2023 IST
ਬੀਰ ਦਵਿੰਦਰ ਸਿੰਘ ਦਾ ਸਸਕਾਰ ਭਲਕੇ
Advertisement

ਐਸਏਐਸ ਨਗਰ (ਮੁਹਾਲੀ)/ਪਟਿਆਲਾ: ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਤੇ ਉੱਘੇ ਵਿਦਵਾਨ ਤੇ ਲੇਖਕ ਮਰਹੂਮ ਬੀਰ ਦਵਿੰਦਰ ਸਿੰਘ (75) ਦਾ ਅੰਤਿਮ ਸੰਸਕਾਰ ਸੋਮਵਾਰ ਨੂੰ ਬਾਅਦ ਦੁਪਹਿਰ ਤਿੰਨ ਵਜੇ ਪਟਿਆਲਾ ਦੇ ਬਡੂੰਗਰ ਸਥਿਤ ਸ਼ਮਸ਼ਾਨਘਾਟ ਵਿੱਚ ਹੋਵੇਗਾ। ਕਿੳੁਂਕਿ ਉਨ੍ਹਾਂ ਦੀ ਅਮਰੀਕਾ ਰਹਿੰਦੀ ਵੱਡੀ ਧੀ ਗਗਨ ਸਿੱਧੂ ਤੇ ਜਵਾਈ ਜਗਦੀਪ ਸਿੰਘ ਸਿੱਧੂ ਅਤੇ ਟਰਾਂਟੋ ਰਹਿੰਦੀ ਬੇਟੀ ਦੀਪ ਜੋਤ ਕੌਰ ਭਲਕੇ ਐਤਵਾਰ ਨੂੰ ਪੁੱਜਣਗੇ। ਇਹ ਜਾਣਕਾਰੀ ਉਨ੍ਹਾਂ ਦੇ ਪੁੱਤਰ ਅਨੰਤਵੀਰ ਸਿੰਘ ਤੇ ਰਿਸ਼ਤੇਦਾਰ ਗਗਨਪ੍ਰੀਤ ਸਿੰਘ ਬੈਂਸ ਨੇ ਦਿੱਤੀ। ੳੁਨ੍ਹਾਂ ਦੱਸਿਅਾ ਕਿ ਮਰਹੂਮ ਬੀਰਦਵਿੰਦਰ ਸਿੰਘ ਦੀ ਇੱਛਾ ਸੀ ਕਿ ਜੇਕਰ ਉਨ੍ਹਾਂ ਨੂੰ ਕੁਝ ਹੁੰਦਾ ਹੈ ਤਾਂ ੳੁਨ੍ਹਾਂ ਦੀਆਂ ਅੰਤਿਮ ਰਸਮਾਂ ਬਡੂੰਗਰ ’ਚ ਕੀਤੀਆਂ ਜਾਣ। -ਪੱਤਰ ਪ੍ਰੇਰਕ/ਖੇਤਰੀ ਪ੍ਰਤੀਨਿਧ

Advertisement

Advertisement
Tags :
Author Image

sukhwinder singh

View all posts

Advertisement
Advertisement
×