ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਆਹ ਦੇਖਣ ਗਏ ਪਰਿਵਾਰ ਦੇ ਘਰ ਵਿੱਚ ਚੋਰੀ

08:49 AM Oct 21, 2024 IST

ਕਪੂਰਥਲਾ (ਨਿੱਜੀ ਪੱਤਰ ਪ੍ਰੇਰਕ): ਰਣਜੀਤ ਐਵੀਨਿਊ ਇਲਾਕੇ ਦੇ ਇੱਕ ਪਰਿਵਾਰ ਨੂੰ ਵਿਆਹ ਵੇਖਣਾ ਉਦੋਂ ਮਹਿੰਗਾ ਪੈ ਗਿਆ ਜਦੋਂ ਉੱਥੇ ਲੱਖਾਂ ਦੀ ਚੋਰੀ ਹੋ ਗਈ। ਜਾਣਕਾਰੀ ਅਨੁਸਾਰ ਹਰਨਦੀਪ ਸਿੰਘ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਸਮੇਤ ਪਰਿਵਾਰ 6 ਅਕਤੂਬਰ ਨੂੰ ਸਵੇਰੇ ਵਿਆਹ ਸਮਾਗਮ ਵਿੱਚ ਚੰਡੀਗੜ੍ਹ ਗਿਆ ਸੀ। ਸ਼ਾਮ ਨੂੰ ਜਦੋਂ ਉਹ ਵਿਆਹ ਵੇਖ ਕੇ ਘਰ ਵਾਪਸ ਆਏ ਤਾਂ ਵੇਖਿਆ ਕਿ ਘਰ ਦੇ ਪਿੱਛੇ ਦਰਵਾਜ਼ੇ ਦੀ ਚਿਟਕਣੀ ਟੁੱਟੀ ਹੋਈ ਸੀ। ਬੈੱਡਰੂਮ ਦੇ ਦਰਾਜ ਖੁੱਲ੍ਹੇ ਪਏ ਸਨ ਤੇ ਸਾਮਾਨ ਖਿਲਰਿਆ ਸੀ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਪੀੜਤ ਨੇ ਦੱਸਿਆ ਕਿ ਇੱਕ ਸਿਲੰਡਰ, ਇੱਕ ਆਈ ਪੈਡ, ਸੋਨੇ ਦੇ ਝੁਮਕੇ, ਸੋਨੇ ਦੀ ਚੇਨ, ਇੱਕ ਮੁੰਦਰੀ, ਇੱਕ ਰੂਬੀ ਸਟੋਨ ਤੋਂ ਇਲਾਵਾ ਹੋਰ ਸਾਮਾਨ ਵੀ ਚੋਰੀ ਹੋ ਆ ਗਿਆ ਹੈ। ਪੁਲੀਸ ਨੇ ਥਾਣਾ ਅਰਬਨ ਸਟੇਟ ਕਪੂਰਥਲਾ ਵਿੱਚ ਕੇਸ ਦਰਜ ਕੀਤਾ ਹੈ।

Advertisement

Advertisement