ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰੋਹਿਤ ਦੇ ਆਸਟਰੇਲੀਆ ਖ਼ਿਲਾਫ਼ ਟੈਸਟ ਨਾ ਖੇਡਣ ’ਤੇ ਬੁਮਰਾਹ ਕਰੇਗਾ ਕਪਤਾਨੀ: ਗੰਭੀਰ

07:39 AM Nov 12, 2024 IST

ਮੁੰਬਈ, 11 ਨਵੰਬਰ
ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਨੇ ਅੱਜ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜੇ ਨਿਯਮਤ ਕਪਤਾਨ ਰੋਹਿਤ ਸ਼ਰਮਾ ਨਿੱਜੀ ਕਾਰਨਾਂ ਕਰਕੇ ਆਸਟਰੇਲੀਆ ਖ਼ਿਲਾਫ਼ ਟੈਸਟ ਲੜੀ ਦੇ ਕਿਸੇ ਮੈਚ ਲਈ ਉਪਲਬਧ ਨਹੀਂ ਹੁੰਦਾ ਤਾਂ ਜਸਪ੍ਰੀਤ ਬੁਮਰਾਹ ਟੀਮ ਦੀ ਅਗਵਾਈ ਕਰੇਗਾ। ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਗੰਭੀਰ ਨੇ ਸੰਕੇਤ ਦਿੱਤਾ ਕਿ ਜੇ ਰੋਹਿਤ ਨਹੀਂ ਖੇਡਦਾ ਤਾਂ ਲੋਕੇਸ਼ ਰਾਹੁਲ ਨੂੰ ਪਾਰੀ ਦੀ ਸ਼ੁਰੂਆਤ ਕਰਨ ਲਈ ਕਿਹਾ ਜਾ ਸਕਦਾ ਹੈ।
ਗੰਭੀਰ ਨੇ ਕਿਹਾ, ‘ਦੇਖੋ, ਫਿਲਹਾਲ ਕੋਈ ਪੁਸ਼ਟੀ ਨਹੀਂ ਹੋਈ ਪਰ ਅਸੀਂ ਤੁਹਾਨੂੰ ਦੱਸ ਦਿਆਂਗੇ ਕਿ ਸਥਿਤੀ ਕੀ ਹੋਵੇਗੀ। ਉਮੀਦ ਹੈ ਕਿ ਉਹ ਸਾਰੇ ਮੈਚਾਂ ਲਈ ਉਪਲਬਧ ਹੋਵੇਗਾ ਪਰ ਤੁਸੀਂ ਜੋ ਵੀ ਪਤਾ ਕਰਨਾ ਚਾਹੁੰਦੇ ਹੋ, ਉਹ ਤੁਹਾਨੂੰ ਲੜੀ ਸ਼ੁਰੂ ਹੋਣ ਤੋਂ ਪਹਿਲਾਂ ਪਤਾ ਲੱਗ ਜਾਵੇਗਾ।’ ਉਸ ਨੇ ਕਿਹਾ, ‘ਬੁਮਰਾਹ ਟੀਮ ਦਾ ਉਪ ਕਪਤਾਨ ਹੈ, ਇਸ ਲਈ ਜ਼ਾਹਰ ਹੈ ਕਿ ਜੇ ਪਰਥ ਮੈਚ ਲਈ ਰੋਹਿਤ ਉਪਲਬਧ ਨਹੀਂ ਹੁੰਦਾ ਤਾਂ ਉਹ ਕਪਤਾਨੀ ਕਰੇਗਾ।’ ਗੰਭੀਰ ਨੇ ਕਿਹਾ ਕਿ ਜੇ ਰੋਹਿਤ ਲੜੀ ਦਾ ਕੋਈ ਮੈਚ ਨਹੀਂ ਖੇਡਦਾ ਤਾਂ ਅਭਿਮਨਿਊ ਈਸ਼ਵਰਨ ਜਾਂ ਰਾਹੁਲ ’ਚੋਂ ਕਿਸੇ ਇੱਕ ਨੂੰ ਚੁਣਿਆ ਜਾਵੇਗਾ। -ਪੀਟੀਆਈ

Advertisement

Advertisement