For the best experience, open
https://m.punjabitribuneonline.com
on your mobile browser.
Advertisement

ਬੁਮਰਾਹ ਸਾਲ ਦਾ ਸਰਵੋਤਮ ਟੈਸਟ ਕ੍ਰਿਕਟਰ ਬਣਿਆ

06:30 AM Jan 28, 2025 IST
ਬੁਮਰਾਹ ਸਾਲ ਦਾ ਸਰਵੋਤਮ ਟੈਸਟ ਕ੍ਰਿਕਟਰ ਬਣਿਆ
Advertisement

ਦੁਬਈ, 27 ਜਨਵਰੀ
ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਅੱਜ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ 2024 ਵਿੱਚ 13 ਟੈਸਟ ਮੈਚਾਂ ’ਚ 71 ਵਿਕਟਾਂ ਲੈਣ ਲਈ ‘ਸਾਲ ਦਾ ਸਰਬੋਤਮ ਪੁਰਸ਼ ਟੈਸਟ ਕ੍ਰਿਕਟਰ’ ਚੁਣਿਆ ਹੈ। ਬੁਮਰਾਹ ਨੇ 2023 ਦੇ ਅਖੀਰ ਵਿੱਚ ਪਿੱਠ ਦੀ ਸੱਟ ਤੋਂ ਉਭਰਦਿਆਂ ਵਾਪਸੀ ਕੀਤੀ ਸੀ। 31 ਸਾਲਾ ਤੇਜ਼ ਗੇਂਦਬਾਜ਼ ਨੇ 2024 ਵਿੱਚ 14.92 ਦੀ ਔਸਤ ਨਾਲ ਵਿਕਟਾਂ ਲਈਆਂ ਅਤੇ ਇਸ ਸਮੇਂ ਦੌਰਾਨ ਉਸ ਨੇ ਕਈ ਰਿਕਾਰਡ ਵੀ ਬਣਾਏ। ਆਈਸੀਸੀ ਨੇ ਕਿਹਾ, ‘ਬੁਮਰਾਹ 2024 ਵਿੱਚ ਦੁਨੀਆ ਦਾ ਸਭ ਤੋਂ ਸ਼ਾਨਦਾਰ ਗੇਂਦਬਾਜ਼ ਸੀ। ਉਸ ਨੇ ਘਰੇਲੂ ਅਤੇ ਵਿਦੇਸ਼ੀ ਦੋਵਾਂ ਸਥਿਤੀਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿੱਚ ਭਾਰਤ ਲਈ ਅਹਿਮ ਯੋਗਦਾਨ ਪਾਇਆ।’ ਬੁਮਰਾਹ ਨੇ ਇੰਗਲੈਂਡ ਦੇ ਹੈਰੀ ਬਰੁੱਕ ਅਤੇ ਜੋਅ ਰੂਟ ਤੇ ਆਈਸੀਸੀ ਦੇ ਸਾਲ ਦੇ ਉੱਭਰਦੇ ਕ੍ਰਿਕਟਰ ਕਾਮਿੰਦੂ ਮੈਂਡਿਸ ਨੂੰ ਪਛਾੜ ਕੇ ਇਹ ਪੁਰਸਕਾਰ ਜਿੱਤਿਆ। ਇਸ ਤੋਂ ਪਹਿਲਾਂ ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ 2018 ਅਤੇ ਸਪਿੰਨਰ ਆਰ ਅਸ਼ਿਵਨ ਨੇ 2016 ਵਿੱਚ ਇਹ ਪੁਰਸਕਾਰ ਜਿੱਤਿਆ ਸੀ। ਬੁਮਰਾਹ ਨੇ ਕਿਹਾ ‘ਮੈਂ ਇਹ ਪੁਰਸਕਾਰ ਹਾਸਲ ਕਰਕੇ ਬਹੁਤ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ। ਟੈਸਟ ਫਾਰਮੈਟ ਹਮੇਸ਼ਾ ਮੇਰੇ ਦਿਲ ਦੇ ਨੇੜੇ ਰਿਹਾ ਹੈ।’ -ਪੀਟੀਆਈ

Advertisement

Advertisement
Advertisement
Author Image

joginder kumar

View all posts

Advertisement