ਬੁਮਰਾਹ ਦਸੰਬਰ ਦਾ ਸਰਬੋਤਮ ਕ੍ਰਿਕਟਰ ਐਲਾਨਿਆ
06:37 AM Jan 15, 2025 IST
Advertisement
ਦੁਬਈ:
Advertisement
ਆਸਟਰੇਲੀਆ ਦੌਰੇ ’ਤੇ ਬਾਰਡਰ-ਗਾਵਸਕਰ ਲੜੀ ਵਿੱਚ ਸ਼ਾਨਦਾਰ ਗੇਂਦਬਾਜ਼ੀ ਕਰਨ ਵਾਲੇ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਦਸੰਬਰ ਮਹੀਨੇ ਲਈ ਆਈਸੀਸੀ ਦਾ ਸਰਬੋਤਮ ਪੁਰਸ਼ ਕ੍ਰਿਕਟਰ ਚੁਣਿਆ ਗਿਆ ਹੈ। ਬੁਮਰਾਹ ਨੇ ਆਸਟਰੇਲੀਆ ਦੇ ਕਪਤਾਨ ਪੈਟ ਕਮਿਨਸ ਅਤੇ ਦੱਖਣੀ ਅਫਰੀਕਾ ਦੇ ਡੈਨ ਪੈਟਰਸਨ ਨੂੰ ਪਛਾੜ ਕੇ ਇਹ ਖਿਤਾਬ ਜਿੱਤਿਆ। ਬੁਮਰਾਹ ਨੇ ਦਸੰਬਰ ਵਿੱਚ ਆਸਟਰੇਲੀਆ ਦੌਰੇ ਦੌਰਾਨ ਖੇਡੇ ਗਏ ਤਿੰਨ ਟੈਸਟ ਮੈਚਾਂ ’ਚ 14.22 ਦੀ ਔਸਤ ਨਾਲ 22 ਵਿਕਟਾਂ ਲਈਆਂ। ਉਸ ਨੇ 5 ਜਨਵਰੀ ਨੂੰ ਖਤਮ ਹੋਈ ਲੜੀ ਦੇ ਪੰਜ ਮੈਚਾਂ ਵਿੱਚ ਕੁੱਲ 32 ਵਿਕਟਾਂ ਲਈਆਂ। ਇਸ ਦੌਰੇ ਦਾ ਪਹਿਲਾ ਟੈਸਟ ਨਵੰਬਰ ’ਚ ਖੇਡਿਆ ਗਿਆ ਸੀ। -ਪੀਟੀਆਈ
Advertisement
Advertisement