ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਜਪਾ ਵੱਲੋਂ ਕੀਤੀ ਜਾ ਰਹੀ ਗੁੰਡਾਗਰਦੀ ਦੇਸ਼ ਨੂੰ ਨੁਕਸਾਨ ਪਹੁੰਚਾਏਗੀ: ਸੰਦੀਪ ਪਾਠਕ

08:54 AM Mar 29, 2024 IST

ਨਵੀਂ ਦਿੱਲੀ, 28 ਮਾਰਚ
ਆਮ ਆਦਮੀ ਪਾਰਟੀ (ਆਪ) ਦੇ ਕੌਮੀ ਜਨਰਲ ਸਕੱਤਰ (ਸੰਗਠਨ) ਸੰਦੀਪ ਪਾਠਕ ਨੇ ਅੱਜ ਦਾਅਵਾ ਕੀਤਾ ਕਿ ‘ਆਪ’ ਵਿਧਾਇਕਾਂ ਨੂੰ ਫੋਨ ਆ ਰਹੇ ਹਨ ਜਿਨ੍ਹਾਂ ’ਚ ਉਨ੍ਹਾਂ ਨੂੰ ਪਾਰਟੀ ਛੱਡਣ ਜਾਂ ਨਤੀਜਿਆਂ ਦਾ ਸਾਹਮਣਾ ਕਰਨ ਲਈ ਆਖਿਆ ਜਾ ਰਿਹਾ ਹੈ। ਉਨ੍ਹਾਂ ਨੇ ਇਹ ਦਾਅਵਾ ਅੱਜ ਪਾਰਟੀ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਦਾਲਤ ’ਚ ਪੇਸ਼ੀ ਤੋਂ ਪਹਿਲਾਂ ਕੀਤਾ।
ਸੰਦੀਪ ਪਾਠਕ ਨੇ ਐਕਸ ’ਤੇ ਪੋਸਟ ’ਚ ਕਿਹਾ ਕਿ ਭਾਜਪਾ ‘ਗੁੰਡਾਗਰਦੀ’ ਦਾ ਸਹਾਰਾ ਲੈ ਰਹੀ ਹੈ ਅਤੇ ਇਹ ਦੇਸ਼ ਨੂੰ ਨੁਕਸਾਨ ਪਹੁੰਚਾਏਗੀ।
‘ਆਪ’ ਨੇਤਾ ਨੇ ਪੋਸਟ ’ਚ ਕਿਹਾ, ‘‘ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਫੋਨ ਆ ਰਹੇ ਹਨ। ਉਨ੍ਹਾਂ ਨੂੰ ਕਿਹਾ ਜਾ ਰਿਹਾ ਹੈ ਕਿ ਤੁਹਾਨੂੰ ਜੋ ਵੀ ਚਾਹੀਦਾ ਹੈ, ਉਹ ਮਿਲੇਗਾ ਅਤੇ ਜੇਕਰ ਤੁਸੀਂ (ਪਾਰਟੀ ਛੱਡ ਕੇ) ਨਹੀਂ ਆਉਗੇ ਤਾਂ ਇਹ ਤੁਹਾਡੇ ਲਈ ਚੰਗਾ ਨਹੀਂ ਹੋਵੇਗਾ।’’ ਉਨ੍ਹਾਂ ਆਖਿਆ ਕਿ ਦਿੱਲੀ ਤੇ ਪੰਜਾਬ ਦੇ ਲੋਕਾਂ ਨੇ ਕੇਜਰੀਵਾਲ ਨੂੰ ਬਹੁਤ ਜ਼ਿਆਦਾ ਉਮੀਦਾਂ ਨਾਲ ਵੋਟਾਂ ਪਾਈਆਂ ਸਨ। ਭਾਜਪਾ ਇਹ ‘‘ਗੁੰਡਾਗਰਦੀ’’ ਕਰ ਰਹੀ ਹੈ, ਇਕੱਲੀ ਪਾਰਟੀ ਨਾਲ ਹੀ ਨਹੀਂ ਬਲਕਿ ਪੂਰੇ ਦੇਸ਼ ਨਾਲ ਕਰ ਰਹੀ ਹੈ।
ਇਸੇ ਦੌਰਾਨ ਪਾਠਕ ਦੀ ਪੋਸਟ ਦੇ ਜਵਾਬ ’ਚ ਐਕਸ ’ਤੇ ਦਿੱਲੀ ਭਾਜਪਾ ਦੇ ਤਰਜਮਾਨ ਪਰਵੀਨ ਸ਼ੰਕਰ ਕਪੂਰ ਨੇ ਉਨ੍ਹਾਂ ਨੂੰ ਚੁਣੌਤੀ ਦਿੱਤੀ ਕਿ ਉਹ ਕਿਸੇ ਇੱਕ ਭਾਜਪਾ ਨੇਤਾ ਦਾ ਨਾਂ ਦੱਸਣ ਜਿਸ ਨੇ ਕਿਸੇ ਵੀ ‘ਆਪ’ ਵਿਧਾਇਕ ਨੂੰ ਫੋਨ ਕਰ ਕੇ ਲਾਲਚ ਦਿੱਤਾ ਹੋਵੇ। ਕਪੂਰ ਨੇ ਦੋਸ਼ ਲਾਇਆ, ‘‘ਸਚਾਈ ਇਹ ਹੈ ਕਿ ਅਰਵਿੰਦ ਕੇਜਰੀਵਾਲ ਦੇ ਭ੍ਰਿਸ਼ਟਾਚਾਰ ਕਾਰਨ ‘ਆਪ’ ਪਰਿਵਾਰ ਟੁੱਟਦਾ ਜਾ ਰਿਹਾ ਹੈ।’’
ਪਾਠਕ ਨੇ ਪੋਸਟ ’ਚ ਇਹ ਵੀ ਕਿਹਾ ਕਿ ਪਹਿਲਾਂ ਵੀ ਬਰਤਾਨਵੀਆਂ ਤੇ ਮੁਗਲਾਂ ਵੱਲੋਂ ਦੇਸ਼ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ ਅਤੇ ਇਤਿਹਾਸ ਗਵਾਹ ਹੈ ਉਹ ਅਸਫਲ ਹੋ ਗਏ ਸਨ। ਉਨ੍ਹਾਂ ਆਖਿਆ, ‘‘ਭਾਜਪਾ ਦੀ ਵੀ ਇਹ ਕੋਸ਼ਿਸ਼ ਨਾਕਾਮ ਹੋ ਜਾਵੇਗੀ।’’
ਇਸੇ ਦੌਰਾਨ ਅੱਜ ਸਵੇਰੇ ‘ਆਪ’ ਵਰਕਰਾਂ ਨੇ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਖ਼ਿਲਾਫ਼ ਆਈਟੀਓ ਮੈਟਰੋ ਸਟੇਸ਼ਨ ਗੇਟ ਨੇੜੇ ਮੁਜ਼ਾਹਰਾ ਕੀਤਾ। ਉਨ੍ਹਾਂ ਨੇ ‘‘ਮੈਂ ਵੀ ਕੇਜਰੀਵਾਲ’’ ਦੇ ਨਾਅਰਿਆਂ ਵਾਲੇ ਮੁਖੌਟੇ ਪਹਿਨੇ ਹੋਏ ਸਨ। ਪਾਰਟੀ ਵਰਕਰ ਲੋਕਾਂ ਨੂੰ ਪੰਫਲੈੱਟ ਵੰਡਦੇ ਵੀ ਨਜ਼ਰ ਆਏ। -ਪੀਟੀਆਈ

Advertisement

Advertisement
Advertisement