ਬੋਹੜਾਂ ਨੂੰ ਲੱਗੀਆਂ ਗੋਲ੍ਹਾਂ...
11:22 AM Oct 14, 2023 IST
* ਸੁਣ ਬੋਹੜਾ ਵੇ ਮੇਰੇ ਪੇਕੇ ਪਿੰਡ ਦਿਆ
ਪੀਂਘਾਂ ਤੇਰੇ ’ਤੇ ਪਾਈਆਂ
ਦਿਨ ਤੀਆਂ ਦੇ ਆ ਗਏ ਨੇੜੇ
ਉੱਠ ਪੇਕਿਆਂ ਨੂੰ ਆਈਆਂ
ਹਾੜ੍ਹ ਮਹੀਨੇ ਬੈਠਣ ਛਾਵੇਂ
ਪਿੰਡ ਦੀਆਂ ਮੱਝੀਆਂ ਗਾਈਆਂ
ਬੋਹੜਾ ਸਹੁੰ ਤੇਰੀ ਝੱਲੀਆਂ ਨਾ ਜਾਣ ਜੁਦਾਈਆਂ
* ਬੋਹੜਾ ਵੇ ਮੇਰੇ ਪੇਕੇ ਪਿੰਡ ਦਿਆ
ਤੇਰੀਆਂ ਠੰਢੀਆਂ ਛਾਵਾਂ
ਚਿੱਠੀਆਂ ਬੇਰੰਗ ਭੇਜਦਾ
ਕਿਹੜੀ ਛਾਉਣੀ ’ਚ
ਲਵਾ ਲਿਆ ਨਾਮਾ
ਪੰਜਾਬੀ ਜ਼ੁਬਾਨ ਵਿੱਚ ਰਿਸ਼ਤਿਆਂ ਦੀ ਤੁਲਨਾ ਵੀ ਬੋਹੜ ਦੇ ਰੁੱਖ ਨਾਲ ਕੀਤੀ ਜਾਂਦੀ ਹੈ:
ਇੱਕ ਮਾਂ, ਬੋਹੜ ਦੀ ਛਾਂ ਤੇ ਰੱਬ ਦਾ ਨਾਂ
ਪਿਆਰੇ ਇੱਕੋ ਜਿਹੇ
ਬਜ਼ੁਰਗਾਂ ਨੂੰ ਵੀ ਬੋਹੜਾ ਵਰਗੇ ਬਾਬੇ ਕਹਿ ਕੇ ਸੰਬੋਧਨ ਕੀਤਾ ਜਾਂਦਾ ਹੈ ਅਤੇ ਪਿਤਾ ਦੇ ਸੰਘਣੇ ਸਾਏ ਦੀ ਤੁਲਨਾ ਵੀ ਬੋਹੜ ਦੇ ਰੁੱਖ ਨਾਲ ਕੀਤੀ ਜਾਂਦੀ ਹੈ। ਕਿਸੇ ਵੀ ਖੇਤਰ ਵਿੱਚ ਲੰਬਾ ਸਮਾਂ ਅਤੇ ਪਰਿਪੱਕਤਾ ਨਾਲ ਕੰਮ ਕਰਨ ਵਾਲਿਆਂ ਨੂੰ ਬਾਬਾ ਬੋਹੜ ਕਹਿ ਕੇ ਸਨਮਾਨ ਦਿੱਤਾ ਜਾਂਦਾ ਹੈ ਜਿਵੇਂ ਗਾਇਕੀ ਦੇ ਬਾਬਾ ਬੋਹੜ ਗੁਰਦਾਸ ਮਾਨ, ਸਾਹਿਤਕਾਰੀ ਦੇ ਬਾਬਾ ਬੋਹੜ ਜਸਵੰਤ ਸਿੰਘ ਕੰਵਲ ਅਤੇ ਗੀਤਕਾਰੀ ਦੇ ਬਾਬਾ ਬੋਹੜ ਦੇਵ ਥਰੀਕੇ ਵਾਲਾ। ਲੰਮੀਆਂ ਉਮਰਾਂ ਭੋਗਣ ਵਾਲਾ ਇਹ ਰੁੱਖ ਅਨੇਕਾਂ ਰੋਗਾਂ ਨੂੰ ਤੋੜਦਾ ਹੈ। ਇਸੇ ਲਈ ਤਾਂ ਕਿਹਾ ਜਾਂਦਾ ਹੈ:
ਬੋਹੜ ਦਾ ਰੁੱਖ ਤੋੜੇ ਦੁੱਖ
ਜਿੱਥੇ ਬੋਹੜ ਦੀ ਲੱਕੜ ਅਤੇ ਸੱਕ ਕਾਗਜ਼ ਬਣਾਉਣ ਲਈ ਵਰਤੇ ਜਾਂਦੇ ਹਨ, ਉੱਥੇ ਹੀ ਇਸ ਦੀਆਂ ਜੜ੍ਹਾਂ ਦੰਦਾਂ ਲਈ ਲਾਹੇਵੰਦ ਹੁੰਦੀਆਂ ਹਨ। ਇਸ ਦੇ ਪੱਤੇ ਜੋੜਾਂ ਦੇ ਦਰਦ ਲਈ ਲਾਭਦਾਇਕ ਹਨ। ਭਾਰ ਘਟਾਉਣ ਲਈ, ਵਾਲਾਂ ਲਈ ਅਤੇ ਬਾਂਝਪਣ ਤੋਂ ਇਲਾਵਾ ਹੋਰ ਅਨੇਕਾਂ ਬਿਮਾਰੀਆਂ ਲਈ ਇਸ ਤੋਂ ਦਵਾਈਆਂ ਬਣਦੀਆਂ ਹਨ, ਜਨਿ੍ਹਾਂ ਵਿੱਚ ਬੋਹੜ ਦੇ ਦੁੱਧ ਦੀ ਵੀ ਵਰਤੋਂ ਕੀਤੀ ਜਾਂਦੀ ਹੈ। ਬੋਹੜਾਂ ਦੇ ਘਟਣ ਨਾਲ ਮਨੁੱਖ ਜਾਤੀ ਨੂੰ ਕਸ਼ਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਬਾਦੀ ਦੇ ਹਿਸਾਬ ਨਾਲ ਭਾਰਤ ਵਿੱਚ ਰੁੱਖ ਬਹੁਤ ਘੱਟ ਹਨ। ਬੋਹੜਾਂ ਵਰਗੇ ਰੁੱਖਾਂ ਨੂੰ ਅਸੀਂ ਵੱਡੇ ਹੋਏ ਹੀ ਦੇਖਿਆ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਸੀਂ ਨਵੇਂ ਬੋਹੜਾਂ ਦੇ ਰੁੱਖਾਂ ਨੂੰ ਉੱਗਦੇ ਪਲਦੇ ਦੇਖਿਆ ਹੀ ਨਹੀਂ ਸਗੋਂ ਪੁਰਾਣੇ ਬੋਹੜ ਦੇ ਰੁੱਖਾਂ ਨੂੰ ਤਰੱਕੀ ਦੀ ਭੇਟ ਚੜ੍ਹਦੇ ਜ਼ਰੂਰ ਦੇਖਿਆ ਹੈ। ਹੁਣ ਤਾਂ ਪਿੰਡਾਂ ਵਿੱਚ ਵੀ ਟਾਵੇਂ ਟਾਵੇਂ ਹੀ ਬੋਹੜ ਦੇਖਣ ਨੂੰ ਮਿਲਦੇ ਹਨ। ਆਂਧਰਾ ਪ੍ਰਦੇਸ਼ ਵਿੱਚ ਸੱਤ ਸੌ ਸਾਲ ਪੁਰਾਣਾ ਬੋਹੜ ਦਾ ਰੁੱਖ ਹੈ ਜੋ ਕਿ ਪੰਜ ਏਕੜ ਵਿੱਚ ਫੈਲਿਆ ਹੋਇਆ ਹੈ। ਇਹ 20 ਹਜ਼ਾਰ ਲੋਕਾਂ ਨੂੰ ਆਪਣੇ ਹੇਠਾਂ ਖੜ੍ਹੇ ਕਰਨ ਦੀ ਸਮਰੱਥਾ ਰੱਖਦਾ ਹੈ। ਉਹ ਕਿਸੇ ਜੰਗਲ ਤੋਂ ਘੱਟ ਨਹੀਂ। ਪੰਜਾਬ ਦੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਚੋਲਟੀ ਕਲਾਂ ਵਿੱਚ ਵੀ ਦੋ ਸੌ ਸਾਲ ਉਮਰ ਵਾਲਾ ਚਾਰ ਏਕੜ ਵਿੱਚ ਫੈਲਿਆ ਹੋਇਆ ਬੋਹੜ ਹੈ।
ਬੋਹੜ ਵਾਤਾਵਰਨ ਨੂੰ 24 ਘੰਟੇ ਆਕਸੀਜਨ ਪ੍ਰਦਾਨ ਕਰਦਾ ਹੈ ਅਤੇ ਪਾਣੀ ਦੇ ਪੱਧਰ ਨੂੰ ਕਾਬੂ ਵਿੱਚ ਰੱਖਦਾ ਹੈ। ਮਨੁੱਖ ਦੁਆਰਾ ਫੈਲਾਏ ਗਏ ਪ੍ਰਦੂਸ਼ਣ ਨੂੰ ਵੀ ਇਹ ਘੱਟ ਕਰਦਾ ਹੈ। ਇਸੇ ਲਈ ਤਾਂ ਕਿਹਾ ਜਾਂਦਾ ਹੈ:
ਪ੍ਰਦੂਸ਼ਣ ਦਾ ਇੱਕ ਤੋੜ, ਪਿੱਪਲ, ਨਿੰਮ ਤੇ ਬੋਹੜ
ਜੇਕਰ ਅਸੀਂ ਬੋਹੜ ਵਰਗੇ ਰੁੱਖ ਆਪਣੇ ਹੱਥੀਂ ਲਗਾ ਕੇ ਇਨ੍ਹਾਂ ਦਾ ਪਾਲਣ ਪੋਸ਼ਣ ਕਰ ਲਈਏ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਸੀਂ ਸੁਰੱਖਿਅਤ ਕਰ ਲਵਾਂਗੇ। ਪਿੰਡਾਂ ਵਿੱਚੋਂ ਟੁੱਟੇ ਗਏ ਬੋਹੜਾਂ ’ਤੇ ਇਹ ਕਾਵਿ ਸਤਰਾਂ ਪੂਰੀ ਤਰ੍ਹਾਂ ਢੁੱਕਦੀਆਂ ਹਨ:
ਤੀਆਂ ਵਾਲੇ ਬੋਹੜ ਦੀ
ਦੱਸੀਂ ਮਾਏ ਮੇਰੀਏ ਨੀਂ
ਪਿੰਡ ਕਿਉਂ ਨਹੀਂ ਕਰਦਾ ਸੰਭਾਲ
ਮੈਂ ਨਿੱਕੀ ਹੁੰਦੀ ਤੱਕਿਆ ਸੀ
ਪੱਛੋ ਦਾ ਟਾਹਣਾ ਟੁੱਟਿਆ ਸੀ
ਆਇਆ ਉਦੋਂ ਪਿੰਡ ’ਚ ਭੂਚਾਲ
ਨਿੱਕੇ ਵੱਡੇ ਟਾਹਣੇ ਇਹਦੇ
ਫੇਰ ਤੋੜ ਗਏ ਨੇ ਲੋਕ
ਭੋਰਾ ਵੀ ਨੀਂ ਛਾਂ ਅਤੇ ਸਾਹ ਦਾ ਖਿਆਲ
ਮੌਜੂਦਾ ਪੀੜ੍ਹੀ ਜੇਕਰ ਬੋਹੜ ਵਰਗੇ ਰੁੱਖਾਂ ਨੂੰ ਸੰਭਾਲ ਲਵੇ ਅਤੇ ਨਵੇਂ ਬੋਹੜਾਂ ਦੇ ਪੌਦੇ ਲਗਾਉਣ ਲਈ ਹੰਭਲਾ ਮਾਰੇ ਤਾਂ ਉਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਜੀਵਨ ਦਾਨ ਦੇ ਸਕਦੀ ਹੈ। ਇੰਝ ਲੱਗਦਾ ਹੈ ਜਿਵੇਂ ਬੋਹੜ ਦਾ ਰੁੱਖ ਆਧੁਨਿਕ ਮਨੁੱਖ ਨੂੰ ਚਿਤਾਵਨੀ ਅਤੇ ਨਸੀਹਤ ਦੇ ਰਿਹਾ ਹੋਵੇ:
ਐ ਆਧੁਨਿਕ ਮਨੁੱਖ
ਵੱਢ ਕੇ ਮੈਨੂੰ ਕਿਉਂ ਸਹੇੜੇ ਦੁੱਖ
ਮੈਨੂੰ ਬੀਜ ਲੈ ਪਾਲ ਲੈ
ਇਸ ਧਰਤੀ ਦੇ ਉੱਤੇ
ਆਪਣੀ ਆਉਣ ਵਾਲੀ
ਨਸਲ ਨੂੰ ਸੰਭਾਲ ਲੈ।
ਸੰਪਰਕ: 98769-26873
ਕਮਲਜੀਤ ਕੌਰ ਗੁੰਮਟੀ
Advertisement
ਬੋਹੜ ਭਾਰਤ ਦਾ ਰਾਸ਼ਟਰੀ ਰੁੱਖ ਹੈ। ਇਸ ਦੇ ਕਈ ਨਾਮ ਹਨ ਜਿਵੇਂ ਬਰੋਟਾ, ਬੋਰ, ਨਯਾ ਵਟ, ਵਾਧਾ, ਬਟਨਾਮ ਅਤੇ ਬਹੁਪੁੜਾ ਆਦਿ। ਇਸ ਦਾ ਵਿਗਿਆਨਕ ਨਾਮ ਫੀਕਸ ਬੈਂਘਾਲੇਂਸਿਸ ਹੈ। ਇਹ ਇੱਕ ਵਿਸ਼ਾਲ ਦਰੱਖਤ ਹੈ। ਇਸ ਦੀਆਂ ਜੜ੍ਹਾਂ ਇੰਨੀਆਂ ਲੰਬੀਆਂ ਹਨ ਕਿ ਇਹ ਧਰਤੀ ਦੀ ਡੂੰਘਾਈ ਤੱਕ ਪਹੁੰਚ ਜਾਂਦੀਆਂ ਹਨ। ਹਿੰਦੂ ਧਰਮ ਅਨੁਸਾਰ ਬੋਹੜ ਦੇ ਰੁੱਖ ਵਿੱਚ ਵਿਸ਼ਨੂੰ, ਬ੍ਰਹਮਾ ਅਤੇ ਸ਼ਿਵ ਤਿੰਨਾਂ ਦੇਵਤਿਆਂ ਦਾ ਵਾਸ ਮੰਨਿਆ ਜਾਂਦਾ ਹੈ। ਇਸ ਦੀ ਪੂਜਾ ਵੀ ਕੀਤੀ ਜਾਂਦੀ ਹੈ। ਗੁਰਬਾਣੀ ਵਿੱਚ ਵੀ ਬੋਹੜ ਦਾ ਜ਼ਿਕਰ ਕੀਤਾ ਗਿਆ ਹੈ:
ਬਟਕ ਬੀਜ ਮਹਿ ਰਵਿ ਰਹਿਓ ਜਾ ਕੋ ਤੀਨਿ ਲੋਕ ਬਿਸਥਾਰ।।
ਜਿਸ ਦਾ ਅਰਥ ਹੈ ਜਿਸ ਪਰਮਾਤਮਾ ਦਾ ਤਿੰਨਾਂ ਲੋਕਾਂ ਵਿੱਚ ਪਸਾਰਾ ਹੈ, ਉਹ ਇਸ ਵਿੱਚ ਇਉਂ ਵਿਆਪਕ ਹੈ, ਜਿਵੇਂ ਬੋਹੜ ਦਾ ਰੁੱਖ, ਬੀਜ ਵਿੱਚ ਅਤੇ ਬੀਜ, ਬੋਹੜ ਵਿੱਚ। ਸਿੱਖ ਇਤਿਹਾਸ ਨੂੰ ਗਹੁ ਨਾਲ ਵੇਖਦਿਆਂ ਪਤਾ ਲੱਗਦਾ ਹੈ ਕਿ ਕਈ ਗੁਰਦੁਆਰਾ ਸਾਹਿਬਾਨ ਦੇ ਨਾਮ ਬੋਹੜ ਦੇ ਨਾਮ ’ਤੇ ਰੱਖੇ ਗਏ ਹਨ। ਕੀਰਤਪੁਰ ਨੇੜੇ ਪਿੰਡ ਭਗੋਲਾ ਵਿੱਚ ਗੁਰਦੁਆਰਾ ਬਰੋਟਾ ਸਾਹਿਬ ਹੈ। ਇੱਕ ਹੋਰ ਗੁਰਦੁਆਰਾ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਲੱਲ ਵਿੱਚ ਗੁਰਦੁਆਰਾ ਬਰੋਟਾ ਸਾਹਿਬ ਹੈ। ਰੋਪੜ ਜ਼ਿਲ੍ਹੇ ਵਿੱਚ ਗੁਰਦੁਆਰਾ ਬੋਹੜ ਸਾਹਿਬ ਹੈ। ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਵੀ ਤਲਾਅ ਦੇ ਕੰਢੇ ’ਤੇ ਬੋਹੜ ਦਾ ਰੁੱਖ ਸੀ। 1662 ਈਸਵੀ ਵਿੱਚ ਗੁਰੂ ਤੇਗ ਬਹਾਦਰ ਜੀ ਕੁਝ ਸਮਾਂ ਇਸੇ ਬੋਹੜ ਹੇਠ ਰੁਕੇ ਸਨ।
ਬੋਹੜ ਦੇ ਲੰਮੀ ਦਾੜ੍ਹੀ ਹੁੰਦੀ ਹੈ ਜੋ ਜਟਾਂ ਦਾ ਰੂਪ ਧਾਰਨ ਕਰ ਲੈਂਦੀ ਹੈ। ਇਸ ਦੇ ਪੱਤੇ ਕੁੰਡੇ ਸਿਰੇ ਵਾਲੇ ਅਤੇ ਚਮੜੇ ਵਰਗੇ ਹੁੰਦੇ ਹਨ। ਜੂਨ ਮਹੀਨੇ ਵਿੱਚ ਬੋਹੜ ਨੂੰ ਗੋਲ੍ਹਾਂ ਦੇ ਫੁੱਲ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਅਤੇ ਸਤੰਬਰ ਦੇ ਮਹੀਨੇ ਤੱਕ ਗੋਲ੍ਹਾਂ ਪੱਕ ਕੇ ਲਾਲ ਹੋ ਜਾਂਦੀਆਂ ਹਨ। ਬੋਹੜ ਦੇ ਇਸ ਫ਼ਲ ਨੂੰ ਪਸ਼ੂ, ਪੰਛੀ ਅਤੇ ਮਨੁੱਖ ਸਾਰੇ ਹੀ ਖਾਂਦੇ ਹਨ। ਇਹ ਚਮਗਿੱਦੜ ਅਤੇ ਬਾਂਦਰ ਨੂੰ ਵਧੇਰੇ ਪਸੰਦ ਹਨ। ਗੋਲ੍ਹਾਂ ਦਾ ਜ਼ਿਕਰ ਲੋਕ ਬੋਲੀਆਂ ਵਿੱਚ ਵੀ ਆਉਂਦਾ ਹੈ:
* ਬੋਹੜਾਂ ਨੂੰ ਲੱਗ ਗਈਆਂ ਗੋਲ੍ਹਾਂ ਹਾਣੀਆਂ
ਵੇ ਮੈਂ ਰੁੱਸੀ ਕਦੇ ਨਾ ਬੋਲਾਂ ਹਾਣੀਆ
* ਬੋਹੜਾਂ ਨੂੰ ਲੱਗੀਆਂ ਗੋਲ੍ਹਾਂ
ਜੰਗ ਨੂੰ ਨਾ ਜਾ ਵੇ
ਦਿਲ ਦੇ ਬੋਲ ਮੈਂ ਬੋਲਾਂ
ਸੱਭਿਆਚਾਰਕ ਸਾਂਝ ਤੋਂ ਇਲਾਵਾ ਬੋਹੜ ਦੀਆਂ ਗੋਲ੍ਹਾਂ ਵਿੱਚ ਫਾਈਬਰ, ਪ੍ਰੋਟੀਨ, ਵਿਟਾਮਨਿ ਅਤੇ ਫਾਸਫੋਰਸ ਵੀ ਹੁੰਦੇ ਹਨ। ਕੋਈ ਸਮਾਂ ਸੀ ਜਦੋਂ ਸੜਕਾਂ ਦੇ ਕਨਿਾਰਿਆਂ ਅਤੇ ਪਿੰਡ ਦੀਆਂ ਸੱਥਾਂ ਵਿੱਚ ਬੋਹੜ ਆਮ ਹੀ ਦੇਖਣ ਨੂੰ ਮਿਲਦੇ ਸਨ। ਰਾਹਗੀਰ ਇਨ੍ਹਾਂ ਦੀ ਸੰਘਣੀ ਛਾਂ ਹੇਠਾਂ ਆਰਾਮ ਕਰਿਆ ਕਰਦੇ ਸਨ ਅਤੇ ਪਿੰਡਾਂ ਦੀਆਂ ਸੱਥਾਂ ਵਿੱਚ ਬੈਠ ਕੇ ਲੋਕ ਮਸਲੇ ਹੱਲ ਕਰਿਆ ਕਰਦੇ ਸਨ। ਬੋਹੜਾਂ ਦੀ ਛਾਵੇਂ ਹੀ ਤੀਆਂ ਲੱਗਦੀਆਂ ਸਨ: