ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬੁਲਗਾਰੀਆ ਨੇ ਜਹਾਜ਼ ਛੁਡਾਉਣ ਲਈ ਭਾਰਤ ਦਾ ਕੀਤਾ ਧੰਨਵਾਦ

07:29 AM Mar 21, 2024 IST
ਦਰੋਪਦੀ ਮੁਰਮੂ, ਰੂਮੈੱਨ ਰਾਦੇਵ

ਨਵੀਂ ਦਿੱਲੀ, 20 ਮਾਰਚ
ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਅੱਜ ਉਨ੍ਹਾਂ ਦੇ ਬੁਲਗਾਰੀਅਨ ਹਮਰੁਤਬਾ ਰੂਮੈੱਨ ਰਾਦੇਵ ਨੇ ਫੋਨ ਕਰ ਕੇ ਭਾਰਤੀ ਜਲ ਸੈਨਾ ਵੱਲੋਂ ਬੁਲਗਾਰੀਆ ਦੇ ਅਗਵਾ ਹੋਏ ਜਹਾਜ਼ ਐੱਮ.ਵੀ. ਰੂਏਨ ਨੂੰ ਛੁਡਾਉਣ ਲਈ ਧੰਨਵਾਦ ਕੀਤਾ ਹੈ। ਦੋਵਾਂ ਨੇਤਾਵਾਂ ਨੇ ਜਲ ਸੈਨਾ ਦੇ ‘ਸੰਕਲਪ’ ਅਪਰੇਸ਼ਨ ਜਿਸ ਵਿੱਚ ਬੁਲਗਾਰੀਆ ਦੀ ਸੱਤ ਨਾਗਰਿਕਾਂ ਨੂੰ ਬਚਾਇਆ ਸੀ, ਦੀ ਸ਼ਲਾਘਾ ਕੀਤੀ ਅਤੇ ਭਾਰਤ-ਬੁਲਗਾਰੀਆ ਦੇ ਦੁਵੱਲੇ ਸਬੰਧਾਂ ਨੂੰ ਹੋਰ ਅੱਗੇ ਲਿਜਾਣ ’ਤੇ ਸਹਿਮਤੀ ਜਤਾਈ।
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਐਕਸ ’ਤੇ ਪੋਸਟ ’ਚ ਕਿਹਾ, ‘‘ਮੈਨੂੰ ਬੁਲਗਾਰੀਆ ਦੇ ਰਾਸ਼ਟਰਪਤੀ ਰੂਮੈੱਨ ਰਾਦੇਵ ਦਾ ਫੋਨ ਆਇਆ। ਉਨ੍ਹਾਂ ਨੇ ਬੁਲਗਾਰੀਆ ਦੇ ਅਗਵਾ ਜਹਾਜ਼ ਅਤੇ ਉਸ ’ਤੇ ਸਵਾਰ ਅਮਲੇ ਦੇ ਸੱਤ ਮੈਂਬਰਾਂ ਨੂੰ ਭਾਰਤੀ ਜਲ ਸੈਨਾ ਵੱਲੋਂ ਛੁਡਾਉਣ ਲਈ ਧੰਨਵਾਦ ਕੀਤਾ। ਇਸ ਦੌਰਾਨ ਭਾਰਤ-ਬੁਲਗਾਰੀਆ ਦੀ ਸਾਂਝੇ ਹਿੱਤਾਂ ’ਤੇ ਆਧਾਰਿਤ ਭਾਈਵਾਲੀ ਨੂੰ ਹੋਰ ਮਜ਼ਬੂਤ ਬਣਾਉਣ ’ਤੇ ਸਹਿਮਤੀ ਬਣੀ।’’ ਦੱਸਣਯੋਗ ਹੈ ਕਿ ਅਰਬ ਸਾਗਰ ’ਚ ਤਾਇਨਾਤ ਆਈਐੱਨਐੱਸ ਕੋਲਕਾਤਾ ਨੇ ਸ਼ਨਿਚਰਵਾਰ ਨੂੰ ਐੱਮ.ਵੀ. ਰੂਏਨ ਜਹਾਜ਼ ’ਤੇ ਸਵਾਰ ਸੋਮਾਲਿਆਈ ਸਮੁੰਦਰੀ ਲੁਟੇਰਿਆਂ ਦੀ ਇੱਕ ਜਹਾਜ਼ ਨੂੰ ਅਗਵਾ ਕਰਨ ਦੀ ਕੋਸ਼ਿਸ਼ ਨਾਕਾਮ ਕੀਤੀ ਸੀ। ਐੱਮ.ਵੀ. ਰੂਏਨ ਨੂੰ ਪਿਛਲੇ ਸਾਲ ਦਸੰਬਰ ਮਹੀਨੇ ਅਗਵਾ ਕੀਤਾ ਗਿਆ ਸੀ ਅਤੇ ਇਹ ਸ਼ੁੱਕਰਵਾਰ ਨੂੰ ਭਾਰਤੀ ਜਲ ਸੈਨਾ ਵੱਲੋਂ ਰੋਕੇ ਜਾਣ ਤੱਕ ਸੋਮਾਲਿਆਈ ਲੁਟੇਰਿਆਂ ਦੇ ਕਬਜ਼ੇ ਵਿੱਚ ਸੀ। ਇਸ ਤੋਂ ਇਲਾਵਾ ਬੁਲਗਾਰੀਅਨ ਰਾਸ਼ਟਰਪਤੀ ਰੂਮੈੱਨ ਰਾਦੇਵ ਨੇ ‘ਐਕਸ’ ਉੱਤੇ ਸੁਨੇਹੇ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੀ ਧੰਨਵਾਦ ਕੀਤਾ ਹੈ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਰਾਦੇਵ ਨੇ ਪੋਸਟ ’ਚ ਕਿਹਾ, ‘‘ਮੈਂ ਭਾਰਤ ਦੀ ਜਹਾਜ਼ ’ਤੇ ਅਮਲੇ ਦੇ ਸੱਤ ਮੈਂਬਰਾਂ ਨੂੰ ਛੁਡਾਉਣ ਦੀ ਹੌਂਸਲੇ ਭਰਪੂਰ ਕਾਰਵਾਈ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦਾ ਹਾਂ।’’ ਇਸ ਦੇ ਜਵਾਬ ’ਚ ਮੋਦੀ ਨੇ ਕਿਹਾ ਹੈ ਕਿ ਭਾਰਤ ਹਿੰਦ ਮਹਾਸਾਗਰ ਵਿੱਚ ਖੁੱਲ੍ਹੀ ਸਮੁੰਦਰੀ ਆਵਾਜਾਈ ਦੀ ਸੁਰੱਖਿਆ ਅਤੇ ਸਮੁੰਦਰੀ ਲੁਟੇਰਿਆਂ ਤੇ ਅਤਿਵਾਦ ਦੇ ਟਾਕਰੇ ਲਈ ਵਚਨਬੱਧ ਹੈ। ਅਧਿਕਾਰੀਆਂ ਮੁਤਾਬਕ ਰੂਮੈੱਨ ਰਾਦੇਵ ਵੱਲੋਂ 18 ਮਾਰਚ ਨੂੰ ਕੀਤੀ ਇਸ ਪੋਸਟ ਨੂੰ 20 ਲੱਖ ਤੋਂ ਵੱਧ ਵਾਰ ਦੇਖਿਆ ਗਿਆ, ਜਿਸ ਨੂੰ 24,000 ਲਾਈਕ ਮਿਲੇ ਹਨ ਤੇ 5400 ਵਾਰ ਰੀਟਵੀਟ ਕੀਤਾ ਗਿਆ ਹੈ। -ਏਜੰਸੀਆਂ

Advertisement

Advertisement