For the best experience, open
https://m.punjabitribuneonline.com
on your mobile browser.
Advertisement

ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਨੇ ਵਿਸ਼ਵਕਰਮਾ ਪੂਜਾ ਦਿਵਸ ਮਨਾਇਆ

06:55 AM Sep 19, 2024 IST
ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਨੇ ਵਿਸ਼ਵਕਰਮਾ ਪੂਜਾ ਦਿਵਸ ਮਨਾਇਆ
ਵਿਸ਼ਵਕਰਮਾ ਪੂਜਾ ਮੌਕੇ ਝੰਡੇ ਦੀ ਰਸਮ ਅਦਾ ਕਰਦੇ ਹੋਏ ਵਿਧਾਇਕ ਸੌਂਦ ਤੇ ਹੋਰ। -ਫੋਟੋ : ਓਬਰਾਏ
Advertisement

ਨਿੱਜੀ ਪੱਤਰ ਪ੍ਰੇਰਕ
ਖੰਨਾ, 18 ਸਤੰਬਰ
ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਨੇ ਅੱਜ ਇਥੇ ਵਿਸ਼ਵਕਰਮਾ ਮੰਦਰ ਵਿੱਚ ਭਗਵਾਨ ਵਿਸ਼ਵਕਰਮਾ ਦਾ 22ਵਾਂ ਪੂਜਾ ਦਿਵਸ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ। ਇਸ ਮੌਕੇ ਸਵੇਰੇ ਮੂਰਤੀ ਇਸ਼ਨਾਨ ਕਰਵਾਉਣ ਮਗਰੋਂ ਪਰਮਿੰਦਰ ਸਿੰਘ ਭੋਡੇ ਨੇ ਹਵਨ ਯੱਗ ਵਿੱਚ ਆਹੂਤੀ ਦੀ ਰਸਮ ਅਦਾ ਕੀਤੀ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਹਲਕਾ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਤੇ ਉਨ੍ਹਾਂ ਦੇ ਪਿਤਾ ਭੁਪਿੰਦਰ ਸਿੰਘ ਨੇ ਝੰਡੇ ਦੀ ਰਸਮ ਅਦਾ ਕਰਦਿਆਂ ਸਮਾਜ ਵਿੱਚ ਏਕਤਾ ਤੇ ਅਖੰਡਤਾ ਲਈ ਹਰ ਜਾਤ ਧਰਮ ਨੂੰ ਇਕਜੁੱਟ ਹੋ ਕੇ ਹਰ ਤਿਉਹਾਰ ਮਨਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਹਰ ਚੀਜ਼ ਭਗਵਾਨ ਵਿਸ਼ਵਕਰਮਾ ਦੀ ਦੇਣ ਹੈ, ਉਨ੍ਹਾਂ ਤੋਂ ਬਿਨਾਂ ਸੰਸਾਰ ਦੀ ਰਚਨਾ ਸਬੰਧੀ ਸੋਚਿਆ ਵੀ ਨਹੀਂ ਜਾ ਸਕਦਾ। ਸਮਾਗਮ ਦੌਰਾਨ ਲੱਕੀ ਧੀਮਾਨ ਐਂਡ ਪਾਰਟੀ ਨੇ ਭਜਨ ਕੀਰਤਨ ਕੀਤਾ। ਉਨ੍ਹਾਂ ਸੰਗਤ ਨੂੰ ਭਗਵਾਨ ਵਿਸ਼ਵਕਰਮਾ ਦੇ ਦੱਸੇ ਮਾਰਗ ’ਤੇ ਚੱਲਦਿਆਂ ਸਮਾਜ ਦੀ ਸੇਵਾ ਕਰਨ ਲਈ ਪ੍ਰੇਰਿਆ।
ਇਸ ਮੌਕੇ ਐਸੋਸੀਏਸ਼ਨ ਵੱਲੋਂ ਵੱਖ ਵੱਖ ਖੇਤਰਾਂ ਵਿੱਚ ਯੋਗਦਾਨ ਪਾਉਣ ਵਾਲੇ ਸਹਿਯੋਗੀਆਂ ਦਾ ਸਨਮਾਨ ਕੀਤਾ ਗਿਆ।

Advertisement

Advertisement
Advertisement
Author Image

Advertisement