ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬੁੱਢਾ ਦਰਿਆ ਓਵਰਫਲੋਅ: ਘਰਾਂ ਵਿੱਚ ਦੂਸ਼ਿਤ ਪਾਣੀ ਦਾ ਪੱਧਰ ਵਧਿਆ

07:59 AM Jul 14, 2023 IST
ਲੁਧਿਆਣਾ ਵਿੱਚ ਕੁੰਦਨਪੁਰੀ ਪੁਲ ਨੇਡ਼ੇ ਆਪਣੇ ਘਰ ਦੇ ਬਾਹਰ ਗਲੀ ਵਿੱਚ ਵਗਦਾ ਪਾਣੀ ਦੇਖ ਰਿਹਾ ਵਿਅਕਤੀ।-ਫੋਟੋ: ਹਿਮਾਂਸ਼ੂ ਮਹਾਜਨ

ਗਗਨਦੀਪ ਅਰੋੜਾ
ਲੁਧਿਆਣਾ, 13 ਜੁਲਾਈ
ਹੜ੍ਹ ਕਾਰਨ ਬੁੱਢਾ ਦਰਿਆ ਓਵਰਫਲੋਅ ਹੋਣ ਤੋਂ ਬਾਅਦ ਨਾਲੇ ਵੀ ਓਵਰਫਲੋਅ ਹੋ ਚੁੱਕੇ ਹਨ ਤੇ ਸੀਵਰੇਜ ਵੀ ਪੂਰੀ ਤਰ੍ਹਾਂ ਬੈਕ ਮਾਰ ਚੁੱਕੇ ਹਨ। ਇਸ ਕਾਰਨ ਲੋਕਾਂ ਦੇ ਘਰਾਂ ’ਚ ਗੰਦੇ ਪਾਣੀ ਦਾ ਪੱਧਰ ਵੀ ਵੱਧ ਗਿਆ ਹੈ ਤੇ ਹੁਣ ਕਾਲੇ ਪਾਣੀ ਦੇ ਨਾਲ ਨਾਲ ਕੂੜਾ ਕਰਕਟ ਵੀ ਲੋਕਾਂ ਦੇ ਘਰਾਂ ’ਚ ਦਾਖਲ ਹੋ ਗਿਆ ਹੈ। ਕਈ ਇਲਾਕਿਆਂ ’ਚ ਇੰਨੀ ਜ਼ਿਆਦਾ ਬਦਬੂ ਫੈਲ ਚੁੱਕੀ ਹੈ ਕਿ ਲੋਕ ਆਪਣੇ ਘਰ ਵਿੱਚ ਵੀ ਮੁਸ਼ਕਲ ਨਾਲ ਰਹਿ ਰਹੇ ਹਨ। ਖਾਣਾ ਵੀ ਨਹੀਂ ਬਣਾਇਆ ਜਾ ਰਿਹਾ। ਲੋਕਾਂ ਦਾ ਕਹਿਣਾ ਹੈ ਕਿ ਘਰ ਦੇ ਭਾਂਡੇ ਗੰਦੇ ਪਾਣੀ ’ਚ ਡੁੱਬੇ ਪਏ ਹਨ ਤੇ ਬਦਬੂ ਇੰਨੀ ਜ਼ਿਆਦਾ ਹੈ ਕਿ ਮਜਬੂਰੀ ’ਚ ਰਹਿਣਾ ਪੈ ਰਿਹਾ ਹੈ। ਇਸ ਸਭ ਕਰਕੇ ਕਈ ਇਲਾਕਿਆਂ ’ਚ ਬਿਮਾਰੀ ਫੈਲਣ ਦਾ ਖਤਰਾ ਵੱਧ ਗਿਆ ਹੈ। ਇਸ ਕਾਰਨ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਅਲਰਟ ’ਤੇ ਹੈ। ਹਾਲਾਂਕਿ ਸਰਕਾਰ ਤੇ ਪ੍ਰਸਾਸ਼ਨ ਦੇ ਖਿਲਾਫ਼ ਬੀਤੇ ਦਨਿ ਇਲਾਕੇ ਦੇ ਲੋਕਾਂ ਨੇ ਪ੍ਰਦਰਸ਼ਨ ਕੀਤਾ ਸੀ ਪਰ ਪਾਣੀ ਦੇ ਅੱਗੇ ਜਿੱਥੇ ਲੋਕ ਬੇਬੱਸ ਹਨ, ਉਥੇਂ ਪ੍ਰਸ਼ਾਸਨ ਤੇ ਸਰਕਾਰ ਵੀ ਪੂਰੀ ਤਰ੍ਹਾਂ ਬੇਬੱਸ ਹੈ। ਪਾਣੀ ਦਾ ਪੱਧਰ ਲਗਾਤਾਰ ਵਧਣ ਕਾਰਨ ਲੋਕ ਸਹੂਲਤਾਂ ਨੂੰ ਤਰਸ ਰਹੇ ਹਨ। ਹਾਲਾਂਕਿ 2 ਦਨਿ ਤੋਂ ਮੀਂਹ ਨਹੀਂ ਪਿਆ, ਇਸ ਕਾਰਨ ਕੁਝ ਰਾਹਤ ਹੈ। ਪਰ ਪਾਣੀ ਦਾ ਪੱਧਰ ਮੀਂਹ ਨਾ ਹੋਣ ਦੇ ਬਾਵਜੂਦ ਵੱਧ ਗਿਆ। ਇਹ ਪ੍ਰਸ਼ਾਸਨ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਤਾਜਪੁਰ ਰੋਡ ’ਤੇ ਸੜਕ ’ਤੇ ਹੀ ਪ੍ਰਸ਼ਾਸਨ ਨੇ ਮਿੱਟੀ ਦੇ ਢੇਰ ਲਾ ਦਿੱਤੇ ਤਾਂ ਕਿ ਪਾਣੀ ਓਵਰਫਲੋਅ ਹੋ ਕੇ ਬਾਹਰ ਸੜਕ ’ਤੇ ਨਾ ਆ ਸਕੇ। ਇਸ ਦੇ ਨਾਲ ਨਾਲ ਟਿੱਬਾ ਰੋਡ ’ਤੇ ਬਣੇ ਪੁਲ ’ਤੇ ਖਤਰੇ ਦਾ ਬੋਰਡ ਲਾ ਦਿੱਤਾ ਗਿਆ ਹੈ ਕਿ ਪੁਲ ਦਾ ਵੀ ਕਿਸੇ ਸਮੇਂ ਨੁਕਸਾਨ ਹੋ ਸਕਦਾ ਹੈ। ਇਸ ਤੋਂ ਇਲਾਵਾ 2 ਪੁਲ ਬੰਦ ਕਰ ਦਿੱਤੇ ਹਨ ਤਾਂ ਜੋ ਆਉਣ ਜਾਣ ਵਾਲੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਹੋਵੇ।
ਸੀਪੀਆਈ ਵਫ਼ਦ ਵੱਲੋਂ ਹੜ੍ਹਾਂ ਤੋਂ ਪ੍ਰਭਾਵਿਤ ਖੇਤਰਾਂ ਦਾ ਦੌਰਾ
ਲੁਧਿਆਣਾ (ਗੁਰਿੰਦਰ ਸਿੰਘ): ਭਾਰਤੀ ਕਮਿਊਨਿਸਟ ਪਾਰਟੀ ਦੇ ਵਫ਼ਦ ਵੱਲੋਂ ਬੁੱਢਾ ਨਾਲੇ ਦੇ ਨਾਲ-ਨਾਲ ਰਾਮ ਸ਼ਰਨਮ ਵਾਲੀ ਪੁਲੀ ਦੇ ਨੇੜੇ ਕਰਤਾਰ ਐਵੀਨਿਊ ਹੈਬੋਵਾਲ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਕੇ ਪੀੜਤਾਂ ਨਾਲ ਗੱਲਬਾਤ ਕੀਤੀ। ਪਾਰਟੀ ਦੇ ਸੀਨੀਅਰ ਆਗੂ ਡਾ. ਅਰੁਣ ਮਿੱਤਰਾ ਦੀ ਅਗਵਾਈ ਹੇਠਲੇ ਵਫ਼ਦ ਵਿੱਚ ਸ਼ਹਿਰੀ ਸਕੱਤਰ ਕਾਮਰੇਡ ਐੱਮਐੱਸ ਭਾਟੀਆ, ਕਾਮਰੇਡ ਵਨਿੋਦ ਕੁਮਾਰ, ਕਾਮਰੇਡ ਰਾਮ ਆਧਾਰ ਸਿੰਘ, ਕਾਮਰੇਡ ਅਵਤਾਰ ਛਿੱਬੜ ਅਤੇ ਕਾਮਰੇਡ ਰਣਧੀਰ ਸਿੰਘ ਧੀਰਾ ਸ਼ਾਮਲ ਸਨ। ਇਸ ਮੌਕੇ ਡਾ. ਅਰੁਣ ਮਿੱਤਰਾ ਨੇ ਕਿਹਾ ਕਿ ਲੁਧਿਆਣਾ ਨੂੰ ਸਮਾਰਟ ਸਿਟੀ ਬਣਾਉਣ ਤੋਂ ਪਹਿਲਾਂ ਇਸ ਨੂੰ ਰਹਿਣਯੋਗ ਸ਼ਹਿਰ ਬਣਾਉਣ ਦੀ ਲੋੜ ਹੈ। ਪਿਛਲੇ ਦਨਿੀਂ ਪਏ ਮੀਂਹ ਨੇ ਲੁਧਿਆਣਾ ਦੇ ਵਿਕਾਸ ਦੇ ਸਾਰੇ ਦਾਅਵਿਆਂ ਨੂੰ ਬੇਨਕਾਬ ਕਰ ਦਿੱਤਾ ਹੈ। ਵਫ਼ਦ ਨੇ ਉਨ੍ਹਾਂ ਗਲੀਆਂ ਦਾ ਵੀ ਦੌਰਾ ਕੀਤਾ ਜਿੱਥੇ ਪਾਣੀ ਭਰਿਆ ਹੋਇਆ ਹੈ ਅਤੇ ਸੀਵਰੇਜ ਸਿਸਟਮ ਜਾਮ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਹੁਣ ਜਿੰਨਾ ਚਿਰ ਬੁੱਢੇ ਨਾਲੇ ਦੇ ਪਾਣੀ ਦਾ ਪੱਧਰ ਨੀਵਾਂ ਨਹੀਂ ਹੁੰਦਾ ਉਨਾ ਚਿਰ ਇਨ੍ਹਾਂ ਗਲੀਆਂ ਵਿੱਚੋਂ ਪਾਣੀ ਨਹੀਂ ਨਿਕਲੇਗਾ। ਇਸ ਮੌਕੇ ਇਲਾਕਾ ਵਾਸੀਆਂ ਦੇਵ ਰਾਜ ਕਪੂਰ ਅਤੇ ਰਾਜ ਕਪੂਰ ਨੇ ਦੱਸਿਆ ਕਿ ਸ਼ਹਿਰ ਦੇ ਸੀਵਰ ਸਿਸਟਮ ਨੂੰ ਮੌਜੂਦਾ ਲੋੜਾਂ ਮੁਤਾਬਿਕ ਅਧੁਨਿਕੀਕਰਨ ਕਰਨ ਦੀ ਲੋੜ ਹੈ ਅਤੇ ਬਾਰਸ਼ ਦੇ ਪਾਣੀ ਨੂੰ ਰੀਚਾਰਜ ਕਰਨ ਲਈ ਵੱਡੇ ਪਧਰ ’ਤੇ ਪ੍ਰਬੰਧ ਕਰਨੇ ਚਾਹੀਦੇ ਹਨ। ਪਾਰਟੀ ਆਗੂਆਂ ਨੇ ਮੰਗ ਕੀਤੀ ਕਿ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਦੀ ਸਿਹਤ ਦਾ ਖਿਆਲ ਰੱਖਿਆ ਜਾਵੇ। ਇਸ ਲਈ ਲੋਕਾਂ ਲਈ ਪੀਣ ਵਾਲੇ ਸਾਫ਼ ਪਾਣੀ ਦਾ ਪ੍ਰਬੰਧ ਫੌਰੀ ਤੌਰ ’ਤੇ ਕੀਤਾ ਜਾਣਾ ਚਾਹੀਦਾ ਹੈ।

Advertisement

ਰੂਟ ਬਦਲਣ ਕਾਰਨ ਲੋਕਾਂ ਨੂੰ ਹੋ ਰਹੀ ਪ੍ਰੇਸ਼ਾਨੀ
ਪ੍ਰਸ਼ਾਸਨ ਵੱਲੋਂ ਬਨਿਾਂ ਨੋਟਿਸ ਦਿੱਤੇ ਸਮੇਂ ’ਤੇ ਹੀ ਪੁਲ ਨੂੰ ਬੰਦ ਕਰ ਦਿੱਤਾ ਗਿਆ। ਉਸੇ ਪੁਲੀ ਦੇ ਰਸਤੇ ਘਰ ਤੋਂ ਕੰਮ ਅਤੇ ਕੰਮ ਤੋਂ ਘਰ ਜਾਣ ਵਾਲੇ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਹੋ ਰਹੀ ਹੈ। ਰੂਟ ਬਦਲਣ ਕਾਰਨ ਜਿੱਥੇ ਲੋਕਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ, ਉਥੇ ਹੀ ਪੁਲ ’ਤੇ ਇੰਨਾ ਜ਼ਿਆਦਾ ਟਰੈਫਿਕ ਜਾਮ ਹੋ ਰਿਹਾ ਹੈ ਕਿ ਲੋਕ ਹੁਣ ਜਾਮ ਦੀ ਸਥਿਤੀ ’ਚ ਸਮਾਂ ਖਰਾਬ ਕਰਕੇ ਆਪਣੇ ਕੰਮਾਂ ’ਤੇ ਜਾ ਰਹੇ ਹਨ। ਇਸ ਵਾਰ ਹੜ੍ਹ ਦਾ ਪਾਣੀ ਛੱਡਣ ਤੋਂ ਬਾਅਦ ਨਾਲਾ ਜ਼ਿਆਦਾ ਓਵਰਫਲੋਅ ਹੋਇਆ। ਦੁੱਧ, ਸਬਜ਼ੀ ਲਿਆਉਣ ਲਈ ਵੀ ਰਸਤਾ ਬੰਦ ਕਰਨਾ ਪਿਆ ਹੈ। ਟਿੱਬਾ ਰੋਡ ਦੀ ਪੁਲੀ ਤੋਂ ਲੋਕ ਇੱਕ ਪਾਸੇ ਤੋਂ ਦੂਸਰੇ ਪਾਸੇ ਨਿਕਲਦੇ ਹਨ, ਪਰ ਹੁਣ ਉਹ ਪੁਲੀ ਡਿੱਗਣ ਵਾਲੀ ਹੈ। ਪਾਣੀ ਦਾ ਵਹਾਅ ਇੰਨਾ ਤੇਜ਼ ਹੈ ਕਿ ਪੁਲੀ ਨੂੰ ਵਹਾ ਲੈ ਜਾਵੇਗਾ। ਇਸ ਕਾਰਨ ਪ੍ਰਸ਼ਾਸਨ ਨੇ ਪੁਲੀ ਤਾਂ ਬੰਦ ਕਰ ਦਿੱਤੀ। ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ।

ਪ੍ਰਸ਼ਾਸਨ ਤੋਂ ਰਿਹਾਇਸ਼ੀ ਇਲਾਕਿਆਂ ’ਚੋਂ ਪਾਣੀ ਕੱਢਣ ਦੀ ਮੰਗ
ਟਿੱਬਾ ਰੋਡ ਦੇ ਲੋਕਾਂ ਨੇ ਰੋਸ ਜ਼ਾਹਰ ਕਰਦਿਆਂ ਪ੍ਰਸ਼ਾਸਨ ਦੇ ਕੰਮ ’ਤੇ ਸਵਾਲ ਖੜ੍ਹੇ ਕੀਤੇ ਹਨ। ਲੋਕਾਂ ਦੀ ਮੰਗ ਹੈ ਕਿ ਸਭ ਤੋਂ ਪਹਿਲਾਂ ਬੁੱਢਾ ਨਾਲੇ ਵਿੱਚ ਪਾਣੀ ਦਾ ਪੱਧਰ ਘੱਟ ਕੀਤਾ ਜਾਵੇ। ਇਸ ਦੇ ਨਾਲ ਨਾਲ ਘਰਾਂ ’ਚੋਂ ਪਾਣੀ ਕੱਢਿਆ ਜਾਵੇ। ਜੇ ਇਹੀ ਹਾਲ ਰਿਹਾ ਤਾਂ ਇੱਥੇ ਹਾਲਾਤ ਹੋਰ ਵਿਗੜ ਸਕਦੇ ਹਨ। ਭੁੱਖਮਰੀ ਵੀ ਲੋਕਾਂ ਦੀ ਜਾਨ ਲੈ ਸਕਦੀ ਹੈ। ਇਸ ’ਤੇ ਤੁਰੰਤ ਧਿਆਨ ਦਿੱਤਾ ਜਾਵੇ।

Advertisement

ਨਹੀਂ ਮਿਲ ਰਹੀ ਕੋਈ ਸਹਾਇਤਾ: ਰਾਹੁਲ
ਲੁਧਿਆਣਾ: ਉਧਰ, ਝੁੱਗੀ ’ਚ ਰਹਿਣ ਵਾਲੇ ਰਾਹੁਲ ਨੇ ਦੱਸਿਆ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਕੋਈ ਸਹਾਇਤਾ ਨਹੀਂ ਦਿੱਤੀ ਗਈ। ਪਹਿਲਾਂ 1-2 ਦਨਿ ਖਾਣਾ ਸ਼ਾਮ ਨੂੰ ਭੇਜ ਦਿੱਤਾ ਜਾਂਦਾ ਸੀ, ਉਹ ਵੀ ਅੱਧੇ ਲੋਕਾਂ ਨੂੰ ਮਿਲਿਆ ਤੇ ਅੱਧੇ ਭੁੱਖੇ ਹੀ ਸੌਂ ਗਏ। ਆਮ ਆਦਮੀ ਪਾਰਟੀ ਦੇ ਜੋ ਲੋਕਲ ਨੇਤਾ ਹਨ, ਉਨ੍ਹਾਂ ਵੱਲੋਂ ਕਿਤੇ ਨਾ ਕਿਤੇ ਆਪਣੇ ਵੱਲੋਂ ਮਦਦ ਦਿੱਤੀ ਜਾਂਦੀ ਹੈ, ਪਰ ਵੱਡੇ ਨੇਤਾ ਜਾਂ ਫਿਰ ਪ੍ਰਸ਼ਾਸਨ ਵੱਲੋਂ ਕੋਈ ਮਦਦ ਨਹੀਂ ਮਿਲ ਰਹੀ।

ਹੜ੍ਹ ਦੇ ਪਾਣੀ ’ਚ ਰੁੜ੍ਹੇ ਲੜਕੇ ਦੀ ਲਾਸ਼ ਮਿਲੀ


ਮਾਛੀਵਾੜਾ (ਗੁਰਦੀਪ ਸਿੰਘ ਟੱਕਰ):ਨੇੜਲੇ ਪਿੰਡ ਮਾਣੇਵਾਲ ’ਚ ਬੀਤੇ ਦਨਿੀਂ ਹੜ੍ਹ ਆਉਣ ਮਗਰੋਂ ਬੁੱਢੇ ਦਰਿਆ ਦੇ ਪਾਣੀ ਵਿੱਚ ਰੁੜ ਗਏ ਸੁਖਪ੍ਰੀਤ ਸੋਖੀ (16) ਨਾਂ ਦੇ ਲੜਕੇ ਦੀ ਲਾਸ਼ ਅੱਜ ਕੁਝ ਦੂਰੀ ’ਤੇ ਇੱਕ ਖੇਤ ਵਿੱਚੋਂ ਮਿਲੀ ਹੈ। ਬੀਤੀ 10 ਜੁਲਾਈ ਨੂੰ ਸੁਖਪ੍ਰੀਤ ਮੋਟਰਸਾਈਕਲ ’ਤੇ ਬੁੱਢੇ ਦਰਿਆ ਨੇੜੇ ਓਵਰਫਲੋਅ ਹੋ ਕੇ ਸੜਕ ਤੋਂ ਗੁਜ਼ਰ ਰਹੇ ਪਾਣੀ ’ਚੋਂ ਲੰਘ ਰਿਹਾ ਸੀ। ਇਸ ਦੌਰਾਨ ਉਸ ਦਾ ਪੈਰ ਫਿਸਲ ਗਿਆ ਤੇ ਉਹ ਤੇਜ਼ ਪਾਣੀ ਵਿੱਚ ਰੁੜ ਗਿਆ। ਉਸ ਵੇਲੇ ਗੋਤਾਖੋਰਾਂ ਨੇ ਉਸ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਸੀ, ਪਰ ਉਸ ਦੀ ਭਾਲ ਨਾ ਕੀਤੀ ਜਾ ਸਕੀ ਸੀ। ਪਿੰਡ ਦੇ ਸਰਪੰਚ ਗੁਰਪ੍ਰੀਤ ਸਿੰਘ ਗੋਪੀ ਨੇ ਦੱਸਿਆ ਕਿ ਅੱਜ ਜਦੋਂ ਪਾਣੀ ਦਾ ਪੱਧਰ ਘਟਿਆ ਤਾਂ ਇੱਕ ਵਿਅਕਤੀ ਨੇ ਸੁਖਪ੍ਰੀਤ ਦੀ ਲਾਸ਼ ਵੇਖੀ ਤੇ ਇਸ ਸਬੰਧੀ ਪੁਲੀਸ ਨੂੰ ਸੂਚਿਤ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਚਾਰ ਮਹੀਨੇ ਪਹਿਲਾਂ ਸੁਖਪ੍ਰੀਤ ਦੇ ਪਿਤਾ ਦੀ ਮੌਤ ਹੋ ਗਈ ਸੀ, ਜਿਸ ਮਗਰੋਂ ਉਹ ਆਪਣੇ ਦਾਦਾ-ਦਾਦੀ ਨਾਲ ਹੀ ਰਹਿ ਰਿਹਾ ਸੀ ਤੇ ਮਾਛੀਵਾੜਾ ’ਚ ਇੱਕ ਦੁਕਾਨ ’ਤੇ ਨੌਕਰੀ ਕਰਦਾ ਸੀ।

 

ਬੁੱਢੇ ਨਾਲੇ ਦੇ ਪਾਣੀ ਨੇ ਉਜਾੜੇ ਕਈ ਘਰ, ਲੋਕ ਹੋ ਰਹੇ ਨੇ ਪ੍ਰੇਸ਼ਾਨ

ਲੁਧਿਆਣਾ ਵਿੱਚ ਵੀਰਵਾਰ ਨੁੰ ਨਿਊ ਕੁੰਦਨਪੁਰੀ ਨੇੜੇ ਬੁੱਢੇ ਨਾਲੇ ਵਿੱਚ ਵਹਿ ਰਿਹਾ ਪਾਣੀ। -ਫੋਟੋ: ਹਿਮਾਂਸ਼ੂ ਮਹਾਜਨ

ਲੁਧਿਆਣਾ (ਟ੍ਰਬਿਿਊਨ ਨਿਊਜ਼ ਸਰਵਿਸ): ਇੱਥੇ ਸਤਲੁਜ ਦਰਿਆ ਦੇ ਨਾਲ ਨਾਲ ਬੁੱਢਾ ਦਰਿਆ ਵੀ ਪੂਰੀ ਤਰ੍ਹਾਂ ਨੱਕੋ ਨੱਕ ਪਾਣੀ ਨਾਲ ਭਰਿਆ ਹੋਇਆ ਹੈ। ਬੁੱਢਾ ਦਰਿਆ ਕਈ ਲੋਕਾਂ ਦੇ ਘਰ ਉਜਾੜ ਚੁੱਕਿਆ ਹੈ। ਬੁੱਢਾ ਦਰਿਆ ਦੇ ਓਵਰਫਲੋਅ ਹੋਣ ਕਾਰਨ ਪਾਣੀ ’ਚ ਡੁੱਬ ਚੁੱਕੀਆਂ ਕਰੀਬ 250 ਝੁੱਗੀਆਂ ਵਾਲੇ ਸੜਕ ਕਨਿਾਰੇ ਆਪਣੇ ਮੰਜੇ ਢਾਹ ਕੇ ਜ਼ਿੰਦਗੀ ਬਸਰ ਕਰਨ ਲਈ ਮਜਬੂਰ ਹਨ। ਹਾਲਾਂਕਿ ਸਰਕਾਰੀ ਅਧਿਕਾਰੀ ਤੇ ਸਰਕਾਰੀ ਮੁਲਾਜ਼ਮ ਆਉਂਦੇ ਰਹੇ ਪਰ ਸਰਕਾਰੀ ਸਹਾਇਤਾ ਕਿਸੇ ਨੇ ਨਹੀਂ ਦਿੱਤੀ। ਝੁੱਗੀਆਂ ਝੌਂਪੜੀਆਂ ’ਚ ਰਹਿਣ ਵਾਲੇ ਲੋਕਾਂ ਨੇ ਕਿਹਾ ਕਿ ਇੰਨੇ ਦਨਿ ਬੀਤ ਚੁੱਕੇ ਹਨ ਤੇ ਲਗਾਤਾਰ ਪਾਣੀ ਦਾ ਪੱਧਰ ਵੱਧਦਾ ਜਾ ਰਿਹਾ ਹੈ। ਪਰ ਕਿਸੇ ਨੇ ਉਨ੍ਹਾਂ ਦੀ ਸਾਰ ਨਹੀਂ ਲਈ। ‘ਆਪ’ ਵਿਧਾਇਕ ਆਉਂਦੇ ਹਨ ਤੇ ਦਾਅਵਾ ਕਰਦੇ ਹਨ ਕਿ ਸਭ ਠੀਕ ਹੋ ਜਾਵੇਗਾ, ਪਰ ਸਰਕਾਰ ਵੱਲੋੋਂ ਕੋਈ ਸਹਾਇਤਾ ਨਹੀਂ ਮਿਲੀ। ਹਾਲਾਂਕਿ ਦੋਰਾਹਾ ਤੋਂ ਡਰੀਮ ਐਂਡ ਬਿਊਟੀ ਚੈਰੀਟੇਬਲ ਟਰੱਸਟ ਵੱਲੋਂ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ। ਲੋਕਾਂ ਨੇ ਦੋਸ਼ ਲਾਇਆ ਕਿ ਇਹ ਸੰਸਥਾ ਤਾਂ ਕੁਦਰਤੀ ਕਰੋਪੀ ਆਉਣ ਤੋਂ ਪਹਿਲਾਂ ਵੀ ਖਾਣਾ ਦੇਣ ਲਈ ਆਉਂਦੀ ਸੀ ਤੇ ਉਹੀ ਹੁਣ ਵੀ ਆਉਂਦੀ ਹੈ। ਸਰਕਾਰ ਨੇ ਉਨ੍ਹਾਂ ਨੂੰ ਕੁਝ ਨਹੀਂ ਦਿੱਤਾ। ਝੁੱਗੀਆਂ ਝੌਪੜੀਆਂ ਵਾਲਿਆਂ ਨੇ ਕਿਹਾ ਕਿ ਸਰਕਾਰ ਉਨ੍ਹਾਂ ਦੇ ਰਹਿਣ ਦਾ ਪੱਕਾ ਪ੍ਰਬੰਧ ਕਰਕੇ ਦੇਵੇ। ਤਾਜਪੁਰ ਰੋਡ ਸਥਿਤ ਮੱਛੀ ਮਾਰਕੀਟ ਦੇ ਨਾਲ ਬਣੀਆਂ ਝੁਗੀਆਂ ’ਚ ਰਹਿਣ ਵਾਲੀਆਂ ਔਰਤਾਂ ਤੁਲਸੀ, ਛਿੰਦੋ ਤੇ ਹੋਰ ਨੇ ਦੱਸਿਆ ਕਿ ਜਿਸ ਦਨਿ ਬੁੱਢਾ ਦਰਿਆ ਓਵਰਫਲੋਅ ਹੋਇਆ ਸੀ ਤਾਂ ਉਸ ਦਨਿ ਵਿਧਾਇਕ ਭੋਲਾ ਆਏ ਸਨ ਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਸੀ, ਪਰ ਬਾਅਦ ’ਚ ਕੋਈ ਸੁਣਵਾਈ ਨਹੀਂ ਹੋਈ। ਇੱਕ ਦਨਿ ਉਨ੍ਹਾਂ ਸਾਰਿਆਂ ਨੂੰ ਬੱਸ ’ਚ ਬਿਠਾ ਕੇ ਕਾਫ਼ੀ ਦੂਰ ਸਕੂਲ ’ਚ ਲਿਜਾਇਆ ਗਿਆ। ਉੱਥੇ ਖਾਣਾ ਖੁਆ ਕੇ ਉਥੋਂ ਪੈਦਲ ਵਾਪਸ ਭੇਜ ਦਿੱਤਾ ਗਿਆ। ਪਾਣੀ ਘੱਟ ਹੋਣ ਦਾ ਨਾਮ ਨਹੀਂ ਲੈ ਰਿਹਾ ਅਤੇ ਉਨ੍ਹਾਂ ਨੂੰ ਖੁੱਲ੍ਹੇ ਆਸਮਾਨ ਹੇਠ ਰਾਤਾਂ ਕੱਟਣੀਆਂ ਪੈ ਰਹੀਆਂ ਹਨ। ਉਹ ਆਪਣੇ ਛੋਟੇ ਛੋਟੇ ਬੱਚਿਆਂ ਦੇ ਨਾਲ ਸੜਕ ਕਨਿਾਰੇ ਜ਼ਿੰਦਗੀ ਜੀਅ ਰਹੇ ਹਨ। ਸਰਕਾਰ ਵੱਲੋਂ ਥੋੜ੍ਹੇ ਚੌਲ, ਦਾਲ ਤੇ ਆਟਾ ਦਿੱਤਾ ਗਿਆ ਤੇ ਉਹ ਵੀ ਦਨਿ ’ਚ ਸਿਰਫ਼ ਦੇਰ ਸ਼ਾਮ ਭੇਜਿਆ ਜਾਂਦਾ ਹੈ। ਜਿੰਨਾ ਖਾਣਾ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਹੈ, ਉਹ ਸਿਰਫ਼ ਇੱਕ ਵਿਅਕਤੀ ਦਾ ਹੈ।

 

ਭਾਰਤ ਮਾਲਾ ਪ੍ਰਾਜੈਕਟ ਕਾਰਨ ਫ਼ਸਲਾਂ ਪਾਣੀ ਵਿੱਚ ਡੁੱਬੀਆਂ: ਕਿਸਾਨ ਆਗੂ

ਹੜ੍ਹ ਪ੍ਰਭਾਵਿਤ ਖੇਤਰਾਂ ਦੇ ਦੌਰੇ ਸਮੇਂ ਸੀਪੀਆਈ ਦਾ ਵਫ਼ਦ।

ਗੁਰੂਸਰ ਸੁਧਾਰ (ਸੰਤੋਖ ਸਿੰਘ): ਭਾਰਤ ਮਾਲਾ ਪ੍ਰਾਜੈਕਟ ਖ਼ਿਲਾਫ਼ ਪਿਛਲੇ ਸਾਲ ਤੋਂ ਬਲਾਕ ਪੱਖੋਵਾਲ ਦੇ ਪਿੰਡ ਕੋਟ ਆਗਾ ਵਿੱਚ ਚੱਲ ਰਹੇ ਪੱਕੇ ਮੋਰਚੇ ਵਿੱਚ ਸ਼ਾਮਲ ਕਿਸਾਨ-ਮਜ਼ਦੂਰ ਰੋਡ ਸੰਘਰਸ਼ ਯੂਨੀਅਨ ਦੇ ਸੂਬਾ ਸਕੱਤਰ ਪਰਮਜੀਤ ਸਿੰਘ ਕੋਟ ਆਗਾ ਅਤੇ ਭਾਕਿਯੂ ਏਕਤਾ (ਸਿੱਧੂਪੁਰ) ਦੇ ਬਲਾਕ ਪ੍ਰਧਾਨ ਕੁਲਦੀਪ ਸਿੰਘ ਗੁੱਜਰਵਾਲ ਨੇ ਦੋਸ਼ ਲਾਇਆ ਕਿ ਸਰਕਾਰ ਕਿਸਾਨਾਂ-ਮਜ਼ਦੂਰਾਂ ਨੂੰ ਉਜਾੜਨ ‘ਤੇ ਤੁਲੀ ਹੋਈ ਹੈ ਅਤੇ ਕੌਡੀਆਂ ਦੇ ਭਾਅ ਜ਼ਮੀਨਾਂ ‘ਤੇ ਸਿੱਧੇ ਅਸਿੱਧੇ ਤਰੀਕੇ ਨਾਲ ਕਬਜ਼ਾ ਕਰਨਾ ਚਾਹੁੰਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਯੋਗ ਮੁਆਵਜ਼ਾ ਲਏ ਬਨਿਾਂ ਖੇਤਾਂ ਵਿੱਚ ਪੈਰ ਨਹੀਂ ਰੱਖਣ ਦਿੱਤਾ ਜਾਵੇਗਾ। ਕਿਸਾਨ ਆਗੂਆਂ ਨੇ ਇਹ ਵੀ ਦੋਸ਼ ਲਾਇਆ ਹੈ ਕਿ ਜ਼ਮੀਨ ਤੋਂ ਕਈ ਫ਼ੁੱਟ ਉੱਚੀਆਂ ਬਣ ਰਹੀਆਂ ਭਾਰਤ ਮਾਲਾ ਪ੍ਰਾਜੈਕਟ ਦੀਆਂ ਸੜਕਾਂ ਕਾਰਨ ਕਿਸਾਨਾਂ ਦੇ ਖੇਤਾਂ ਵਿੱਚ ਮੀਂਹ ਕਾਰਨ ਵੱਡੀ ਪੱਧਰ ‘ਤੇ ਪਾਣੀ ਜਮ੍ਹਾਂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਮੀਂਹ ਦੇ ਪਾਣੀ ਲਈ ਸਾਰੇ ਕੁਦਰਤੀ ਰਾਹਾਂ ਨੂੰ ਇਨ੍ਹਾਂ ਉੱਚੀਆਂ ਸੜਕਾਂ ਨੇ ਰੋਕ ਲਿਆ ਹੈ। ੲਿਸ ਕਾਰਨ ਫ਼ਸਲਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਭਾਕਿਯੂ ਏਕਤਾ (ਸਿੱਧੂਪੁਰ) ਅਤੇ ਕਿਸਾਨ-ਮਜ਼ਦੂਰ ਰੋਡ ਸੰਘਰਸ਼ ਯੂਨੀਅਨ ਨੇ ਮੰਗ ਕੀਤੀ ਹੈ ਕਿ ਸਰਕਾਰ ਕੁੰਭਕਰਨੀ ਨੀਂਦ ਤੋਂ ਜਾਗੇ ਅਤੇ ਕਿਸਾਨਾਂ ਦੀਆਂ ਐਕੁਆਇਰ ਕੀਤੀਆਂ ਜ਼ਮੀਨਾਂ ਦਾ ਯੋਗ ਮੁਆਵਜ਼ਾ, ਹੜ੍ਹਾਂ ਦੀ ਮਾਰ ਨਾਲ ਹੋਏ ਹਰ ਤਰ੍ਹਾਂ ਦੇ ਨੁਕਸਾਨ ਦਾ ਤੁਰੰਤ ਮੁਆਵਜ਼ਾ ਦਿੱਤਾ ਜਾਵੇ।

ਪਸ਼ੂਆਂ ਦੀ ਸਿਹਤ ਸੰਭਾਲ ਲਈ ’ਵਰਸਿਟੀ ਵੱਲੋਂ ਹਦਾਇਤਾਂ ਜਾਰੀ
ਲੁਧਿਆਣਾ (ਸਤਵਿੰਦਰ ਬਸਰਾ): ਪੰਜਾਬ ਦੇ ਕਈ ਇਲਾਕਿਆਂ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਹੜ੍ਹ ਦੀ ਸਥਿਤੀ ਬਣੀ ਹੋਈ ਹੈ। ਇਸ ਕਾਰਨ ਪਸ਼ੂਧਨ ਲਈ ਵੀ ਮੁਸ਼ਕਿਲ ਹਾਲਾਤ ਪੈਦਾ ਹੋ ਗਏ ਹਨ। ਇਸ ਸਥਿਤੀ ਨਾਲ ਨਜਿੱਠਣ ਲਈ ਗੁੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਨੇ ਪਸ਼ੂ ਪਾਲਕਾਂ ਲਈ ਸਿਫ਼ਾਰਿਸ਼ਾਂ ਸਾਂਝੀਆਂ ਕੀਤੀਆਂ ਹਨ। ਮਾਹਿਰਾਂ ਨੇ ਦੱਸਿਆ ਕਿ ਲੰਪੀ ਚਮੜੀ ਰੋਗ ਅਤੇ ਗਲਘੋਟੂ ਤੋਂ ਬਚਾਉਣ ਲਈ ਪਸ਼ੂਆਂ ਦਾ ਟੀਕਾਕਰਨ ਕਰਵਾਉਣਾ ਜ਼ਰੂਰੀ ਹੈ। ਪਸ਼ੂਆਂ ਦੇ ਵਾੜਿਆਂ ਵਿੱਚ ਚਿੱਚੜਾਂ ’ਤੇ ਕਾਬੂ ਪਾਉਣ ਲਈ ਸ਼ੈੱਡ ਦੀ ਫ਼ਰਸ਼ ਅਤੇ ਕੰਧਾਂ ਵਿੱਚ ਬਣੀਆਂ ਤਰੇੜਾਂ ਜਾਂ ਵਿਰਲਾਂ ਨੂੰ ਭਰ ਕੇ ਪਸ਼ੂਆਂ ਦੇ ਡਾਕਟਰ ਦੀ ਸਲਾਹ ਨਾਲ ਸਿਫ਼ਾਰਿਸ਼ਸ਼ੁਦਾ ਦਵਾਈਆਂ ਦਾ ਛਿੜਕਾਅ ਕਰਨਾ ਚਾਹੀਦਾ ਹੈ। ਦੁੱਧ ਦੀ ਚੁਆਈ ਤੋਂ ਬਾਅਦ ਥਣਾਂ ਨੂੰ ਬੀਟਾਡੀਨ ਅਤੇ ਗਲਿਸਰੀਨ ਦੇ 3:1 ਹਿੱਸਿਆਂ ਦੇ ਘੋਲ ਵਿੱਚ ਡੋਬਾ ਦੇਣਾ ਚਾਹੀਦਾ ਹੈ। ਮਾਹਿਰਾਂ ਅਨੁਸਾਰ ਹੜ੍ਹ ਵਾਲਾ ਪਾਣੀ ਸੈਲਮੋਨੈਲਾ, ਈ ਕੋਲਾਈ, ਕਲੌਸਟ੍ਰੀਡੀਅਮ ਅਤੇ ਲੈਪਟੋਸਪਾਇਰਾ ਵਰਗੇ ਖਤਰਨਾਕ ਕੀਟਾਣੂਆਂ ਨਾਲ ਦੂਸ਼ਿਤ ਹੋ ਸਕਦਾ ਹੈ। ਇਸ ਲਈ ਪਸ਼ੂਆਂ ਨੂੰ ਇਸ ਤੋਂ ਦੂਰ ਰੱਖੋ। ਦੂਸ਼ਿਤ ਪਾਣੀ ਰਾਹੀਂ ਪਸ਼ੂਆਂ ਦੇ ਪੇਟ ਦੇ ਪਰਜੀਵੀ ਵੀ ਫ਼ੈਲ ਸਕਦੇ ਹਨ ਜਨਿ੍ਹਾਂ ਕਰਕੇ ਪਸ਼ੂਆਂ ਵਿੱਚ ਪੀਲੀਆ ਅਤੇ ਮੋਕ ਵਰਗੇ ਲੱਛਣ ਵੇਖਣ ਨੂੰ ਮਿਲ ਸਕਦੇ ਹਨ। ਇਸ ਲਈ ਪਸ਼ੂਆਂ ਨੂੰ ਲੋੜ ਅਨੁਸਾਰ ਕਿਰਮ ਰਹਿਤ ਕਰਨਾ ਲਾਜ਼ਮੀ ਹੋ ਜਾਂਦਾ ਹੈ। ਪਸ਼ੂਆਂ ਅੰਦਰ ਬਿਮਾਰੀਆਂ ਨਾਲ ਲੜਨ ਦੀ ਤਾਕਤ ਵਧਾਉਣ ਲਈ ਮਾਹਿਰਾਂ ਨਾਲ ਸਲਾਹ ਕਰਕੇ ਵਿਟਾਮਨਿ ਅਤੇ ਧਾਤਾਂ ਦਾ ਮਿਸ਼ਰਣ ਦੇਣਾ ਲਾਹੇਵੰਦ ਸਾਬਿਤ ਹੋ ਸਕਦਾ ਹੈ।

ਕਿਸਾਨ ਜਥੇਬੰਦੀਆਂ ਵੱਲੋਂ ਹੜ੍ਹ ਪੀੜਤਾਂ ਦੀ ਬਾਂਹ ਫੜਨ ਦਾ ਹੋਕਾ
ਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਦੇ ਮਰਹੂਮ ਪ੍ਰਧਾਨ ਬਲਕਾਰ ਸਿੰਘ ਡਕੌਂਦਾ ਦੀ 13ਵੀਂ ਬਰਸੀ ਨੂੰ ਸਮਰਪਿਤ ਅੱਜ ਇਥੇ ਦੋ ਵੱਡੇ ਬਰਸੀ ਸਮਾਗਮ ਹੋਏ। ਬੁਰਜਗਿੱਲ ਧੜੇ ਨੇ ਹਲਕੇ ਦੇ ਵੱਡੇ ਪਿੰਡ ਕਮਾਲਪੁਰਾ ਵਿੱਚ ਇਕੱਠ ਕਰਕੇ ਆਪਣੇ ਮਰਹੂਮ ਪ੍ਰਧਾਨ ਨੂੰ ਸ਼ਰਧਾਂਜਲੀ ਭੇਟ ਕੀਤੀ ਜਿਸ ’ਚ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਪਹੁੰਚੇ। ਧਨੇਰ ਧੜੇ ਨੇ ਪਿੰਡ ਦੇਹੜਕਾ ਵਿੱਚ ਬਰਸੀ ਸਮਾਗਮ ਕਰਵਾਇਆ ਅਤੇ ਕਈ ਅਹਿਮ ਮਤੇ ਪਾਸ ਕਰਕੇ ਕਿਸਾਨਾਂ ਦੇ ਹੱਕ ‘ਚ ਸੰਘਰਸ਼ ਜਾਰੀ ਰੱਖਣ ਦਾ ਅਹਿਦ ਲਿਆ। ਗੁਰਦੁਆਰਾ ਪਾਤਸ਼ਾਹੀ ਦਸਵੀਂ ਕਮਾਲਪੁਰਾ ਵਿੱਚ ਸਮਾਗਮ ਦੌਰਾਨ ਸੂਬਾ ਪ੍ਰਧਾਨ ਬੂਟਾ ਸਿੰਘ, ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਅਤੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਕਿਸਾਨ ਹੜ੍ਹ ਪੀੜਤਾਂ ਨੂੰ ਸਹਿਯੋਗ ਕਰਨ ਅਤੇ ਵੱਡੀ ਗਿਣਤੀ ‘ਚ ਰਾਹਤ ਸਮੱਗਰੀ ਦੇਣ ਤੋਂ ਇਲਾਵਾ ਪਨੀਰੀ ਲਾਉਣ ਵਿੱਚ ਵੀ ਮਦਦ ਕਰਨ। ਉਨ੍ਹਾਂ ਕਿਹਾ ਕਿ ਜੇ ਭਾਜਪਾ ਆਗੂ ਪਿੰਡਾਂ ’ਚ ਆਉਂਦੇ ਹਨ ਤਾਂ ਕਿਸਾਨਾਂ ਉਨ੍ਹਾਂ ਨੂੰ ਕਿਸਾਨੀ ਸੰਘਰਸ਼ ਦੌਰਾਨ ਕੀਤੇ ਵਾਅਦੇ ਪੂਰੇ ਕਰਨ ਲਈ ਸਵਾਲ ਜਵਾਬ ਕਰਨ। ਧਨੇਰ ਧੜੇ ਨੇ ਗੁਰਦੁਆਰਾ ਨਾਨਕ ਨਿਵਾਸ ਦੇਹੜਕਾ ਵਿੱਚ ਬਾਨੀ ਪ੍ਰਧਾਨ ਮਰਹੂਮ ਬਲਕਾਰ ਸਿੰਘ ਡਕੌਂਦਾ ਅਤੇ ਉਨਾਂ ਦੀ ਜੀਵਨ ਸਾਥਣ ਜਸਬੀਰ ਕੌਰ ਦੀ 13ਵੀਂ ਬਰਸੀ ‘ਤੇ ਸ਼ਰਧਾਂਜਲੀ ਸਮਾਗਮ ਕਰਵਾਇਆ। ਇਸ ਮੌਕੇ ਕਿਸਾਨਾਂ ਨੂੰ ਐੱਮਐੱਸਪੀ ਹਾਸਲ ਕਰਨ, ਕਰਜ਼ੇ ਰੱਦ ਕਰਾਉਣ ਤੇ ਹੋਰ ਮੰਗਾਂ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ ਗਿਆ।

 

Advertisement
Tags :
ਓਵਰਫਲੋਅਘਰਾਂਦਰਿਆਦੂਸ਼ਿਤਪੱਧਰਪਾਣੀ:ਬੁੱਢਾਵਧਿਆ:ਵਿੱਚ