For the best experience, open
https://m.punjabitribuneonline.com
on your mobile browser.
Advertisement

ਬੁੱਢਾ ਦਲ ਵੱਲੋਂ ਪਾਲਕੀ ਸਾਹਿਬ ਲਈ ਬੱਸ ਤਿਆਰ

10:08 AM Apr 10, 2024 IST
ਬੁੱਢਾ ਦਲ ਵੱਲੋਂ ਪਾਲਕੀ ਸਾਹਿਬ ਲਈ ਬੱਸ ਤਿਆਰ
ਗੋਬਿੰਦ ਮੋਟਰਜ਼ ਦੇ ਪ੍ਰਬੰਧਕ ਬੱਸ ਦੀਆਂ ਚਾਬੀਆਂ ਬਾਬਾ ਬਲਬੀਰ ਸਿੰਘ ਨੂੰ ਸੌਂਪਦੇ ਹੋਏ।
Advertisement

ਤਲਵੰਡੀ ਸਾਬੋ (ਜਗਜੀਤ ਸਿੰਘ ਸਿੱਧੂ) 96ਵੇਂ ਕਰੋੜੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਦੀ ਅਗਵਾਈ ਵਿੱਚ ਬੁੱਢਾ ਦਲ ਵੱਲੋਂ ਪਿੰਡਾਂ ਸ਼ਹਿਰਾਂ ਵਿੱਚ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਚਲਾਈ ਲਈ ਆਧੁਨਿਕ ਕਿਸਮ ਦੀ ਪਾਲਕੀ ਸਾਹਿਬ ਵਾਲੀ ਬੱਸ ਤਿਆਰ ਕਰਵਾਈ ਗਈ ਹੈ ਜਿਸਦਾ ਸਾਰਾ ਸਿਸਟਮ ਆਟੋਮੇਟਿਡ ਹੈ। ਇਸ ਬੱਸ ਵਿੱਚ ਸੰਗਤ ਵੱਲੋਂ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਲਈ ਦੋਵੇਂ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਸਾਹਿਬ ਸਥਾਪਤ ਹੋ ਸਕਦੇ ਹਨ। ਸੀਸੀਟੀਵੀ ਕੈਮਰੇ ਬੱਸ ਦੇ ਅੱਗੇ ਪਿੱਛੇ ਦੀ ਗਤੀਵਿਧੀ ਨੋਟ ਕਰਨ ਲਈ ਲਗਾਏ ਗਏ ਹਨ। ਬੁੱਢਾ ਦਲ ਦੀ ਪੁਰਾਤਨ ਰਿਵਾਇਤ ਮੁਤਾਬਕ ਘੋੜਿਆਂ ਨੂੰ ਲਿਜਾਣ ਲਈ ਵਿਸ਼ੇਸ਼ ਟਰੱਕ ਵੀ ਤਿਆਰ ਕਰਵਾਇਆ ਗਿਆ ਹੈ। ਜਥੇਦਾਰ ਬਾਬਾ ਬਲਬੀਰ ਸਿੰਘ ਨੇ ਦੱਸਿਆ ਕਿ ਇਹ ਬੱਸ ਗੁਰਲਾਲ ਸਿੰਘ ਤੇ ਉਨ੍ਹਾਂ ਦੀ ਟੀਮ ਗੋਬਿੰਦ ਮੋਟਰਜ਼ ਭਦੌੜ ਵਾਲਿਆਂ ਨੇ ਸ਼ਰਧਾ ਭਾਵਨਾ ਨਾਲ ਤਿਆਰ ਕੀਤੀ ਹੈ। ਇਹ ਸੁੰਦਰ ਪਾਲਕੀ ਸਾਹਿਬ ਬੁੱਢਾ ਦਲ ਦੀ ਪ੍ਰਚਾਰ ਵਹੀਰ ਸਮੇਂ ਜੋੜ ਮੇਲਿਆਂ ਤੇ ਨਗਰ ਕੀਰਤਨਾਂ ਵਿੱਚ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇਗੀ। ਵਿਸਾਖੀ ਮੇਲੇ ਮੌਕੇ ਗੁਰਦੁਆਰਾ ਬੇਰ ਸਾਹਿਬ ਦੇਗਸਰ ਤਲਵੰਡੀ ਸਾਬੋ ਵਿਖੇ ਸੰਗਤਾਂ ਖੁੱਲ੍ਹੇ ਦਰਸ਼ਨ ਕਰ ਸਕਣਗੀਆਂ। ਗੋਬਿੰਦ ਮੋਟਰਜ਼ ਵੱਲੋਂ ਬੱਸ ਦੀਆਂ ਚਾਬੀਆਂ ਬਾਬਾ ਬਲਬੀਰ ਸਿੰਘ ਨੂੰ ਜੈਕਾਰਿਆਂ ਦੀ ਗੂੰਜ ਵਿੱਚ ਸੌਂਪੀਆਂ ਗਈਆਂ।

Advertisement

Advertisement
Author Image

joginder kumar

View all posts

Advertisement
Advertisement
×