ਸਿੱਖਿਆ ਕਮਿਸ਼ਨਾਂ ਦੀਆਂ ਸਿਫ਼ਾਰਸ਼ਾਂ ਤੋਂ ਬਜਟ ਕੋਹਾਂ ਦੂਰ: ਡੀਟੀਐੱਫ
07:46 AM Feb 04, 2025 IST
Advertisement
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 3 ਫਰਵਰੀ
ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਨੇ ਕਿਹਾ ਕਿ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਬਜਟ ਵਿੱਚ ਸਿੱਖਿਆ ਲਈ ਰੱਖਿਆ ਗਿਆ ਬਜਟ ਸਿੱਖਿਆ ਕਮਿਸ਼ਨਾਂ ਦੀਆਂ ਸਿਫਾਰਸ਼ਾਂ ਦੇ ਨੇੜੇ-ਤੇੜੇ ਵੀ ਨਹੀਂ। ਵੱਖ-ਵੱਖ ਸਿੱਖਿਆ ਕਮਿਸ਼ਨਾਂ ਦੁਆਰਾ ਬਜਟ ਵਿੱਚ ਸਿੱਖਿਆ ਲਈ ਕੁੱਲ ਘਰੇਲੂ ਉਤਪਾਦਨ ਦੇ 6 ਫ਼ੀਸਦ ਰਾਸ਼ੀ ਸਿੱਖਿਆ ਲਈ ਰੱਖਣ ਦੀਆਂ ਸਿਫਾਰਸ਼ਾਂ ਕੀਤੀਆਂ ਗਈਆਂ ਹਨ ਪਰ ਬਜਟ ਵਿੱਚ ਸਿੱਖਿਆ ਲਈ ਕੁੱਲ 1.28 ਲੱਖ ਕਰੋੜ ਰੁਪਏ ਦੀ ਰਾਸ਼ੀ ਰੱਖੀ ਗਈ ਹੈ ਜੋ ਕਿ ਬਜਟ ਦੇ ਕੁੱਲ ਖਰਚੇ ਦੀ ਰਾਸ਼ੀ ਦਾ ਵੀ ਮੁਸ਼ਕਿਲ ਨਾਲ 2.5 ਫ਼ੀਸਦ ਬਣਦਾ ਹੈ। ਜਥੇਬੰਦੀ ਦੀ ਜ਼ਿਲ੍ਹਾ ਇਕਾਈ ਸੰਗਰੂਰ ਦੇ ਪ੍ਰਧਾਨ ਦਾਤਾ ਸਿੰਘ ਨਮੋਲ ਅਤੇ ਜਨਰਲ ਸਕੱਤਰ ਹਰਭਗਵਾਨ ਗੁਰਨੇ ਨੇ ਕਿਹਾ ਕਿ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਦੇਸ਼ ਦੀ ਜਨਤਾ ਸਿੱਖਿਅਤ ਹੋਵੇੇ।
Advertisement
Advertisement
Advertisement