ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਜਟ: ਅਸੈਂਬਲੀ ਚੋਣਾਂ ਤੋਂ ਪਹਿਲਾਂ ਬਿਹਾਰ ਨੂੰ ਗੱਫ਼ੇ

11:27 PM Feb 01, 2025 IST
featuredImage featuredImage

ਨਵੀਂ ਦਿੱਲੀ, 1 ਫਰਵਰੀ
ਬਿਹਾਰ ’ਚ ਇਸੇ ਵਰ੍ਹੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅੱਜ ਕੇਂਦਰੀ ਬਜਟ ’ਚ ਸੂਬੇ ਨੂੰ ਕਈ ਸੁਗਾਤਾਂ ਦਿੱਤੀਆਂ ਗਈਆਂ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਪੇਸ਼ ਕੀਤੇ ਆਮ ਬਜਟ ’ਚ ਬਿਹਾਰ ’ਚ ਮਖਾਣਾ ਬੋਰਡ ਦੀ ਸਥਾਪਨਾ, ਪੱਛਮੀ ਕੋਸੀ ਨਹਿਰ ਲਈ ਵਿੱਤੀ ਮਦਦ ਤੇ ਆਈਆਈਟੀ ਪਟਨਾ ਦਾ ਸਮਰੱਥਾ ਵਧਾਉਣ ਸਣੇ ਕਈ ਐਲਾਨ ਕਰਦਿਆਂ ਸੂਬੇ ਨੂੰ ਵਿਸ਼ੇਸ਼ ਤਵੱਜੋ ਦਿੱਤੀ। ਬਿਹਾਰ ’ਚ ਇਸ ਸਾਲ ਦੇ ਅੰਤ ’ਚ ਅਸੈਂਬਲੀ ਚੋਣਾਂ ਹੋਣੀਆਂ ਹਨ, ਜਿੱਥੇ ਮੌਜੂਦਾ ਸਮੇਂ ਜਨਤਾ ਦਲ (ਯੂ) ਆਗੂ ਨਿਤੀਸ਼ ਕੁਮਾਰ ਦੀ ਅਗਵਾਈ ਹੇਠ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਦੀ ਸਰਕਾਰ ਹੈ। ਲੋਕ ਸਭਾ ’ਚ ਬਜਟ ਪੇਸ਼ ਕਰਦਿਆਂ ਵਿੱਤ ਮੰਤਰੀ ਨੇ ਇਹ ਐਲਾਨ ਵੀ ਕੀਤਾ ਕਿ ਕੇਂਦਰ ਵੱਲੋਂ ਭਵਿੱਖੀ ਲੋੜਾਂ ਪੂਰੀਆਂ ਕਰਨ ਲਈ ‘ਪੂਰਬ ਉਦੈ’ ਤਹਿਤ ਬਿਹਾਰ ’ਚ ਗਰੀਨਫੀਲਡ ਹਵਾਈ ਅੱਡੇ ਦੇ ਨਿਰਮਾਣ ਤੋਂ ਇਲਾਵਾ ਸੂਬੇ ’ਚ ਇੱਕ ਕੌਮੀ ਖੁਰਾਕ ਤਕਨਾਲੋਜੀ, ਐਂਟਪ੍ਰੀਨਿਓਰਸ਼ਿਪ ਅਤੇ ਮੈਨਜਮੈਂਟ ਕੇਂਦਰ ਦੀ ਸਥਾਪਤ ਕੀਤਾ ਜਾਵੇਗਾ।
ਸੂਬੇੇ ’ਚ ਮਖਾਣਾ ਬੋਰਡ ਸਥਾਪਤ ਕਰਨ ਦਾ ਐਲਾਨ ਕਰਦਿਆਂ ਸੀਤਾਰਮਨ ਨੇ ਕਿਹਾ, ‘‘ਬਿਹਾਰ ਦੇ ਲੋਕਾਂ ਲਈ ਇੱਕ ਖਾਸ ਮੌਕਾ ਹੈ। ਸੂਬੇ ’ਚ ਮਖਾਣਿਆਂ ਦੇ ਉਤਪਾਦਨ, ਪ੍ਰੋਸੈਸਿੰਗ, ਮੁੱਲ ’ਚ ਵਾਧੇ ਤੇ ਮਾਰਕੀਟਿੰਗ ’ਚ ਸੁਧਾਰ ਲਈ ਮਖਾਣਾ ਬੋਰਡ ਸਥਾਪਤ ਕੀਤਾ ਜਾਵੇਗਾ। ਇਹ ਬੋਰਡ ਮਖਾਣਾ ਉਤਪਾਦਕ ਕਿਸਾਨਾਂ ਨੂੰ ਸਮਰਥਨ ਤੇ ਸਿਖਲਾਈ ਸਹਾਇਤਾ ਪ੍ਰਦਾਨ ਕਰੇਗਾ।’’ ਸੀਤਾਰਮਨ ਨੇ ਕਿਹਾ ਕਿ ‘ਪੂਰਬ ਉਦੈ’ ਪ੍ਰਤੀ ਸਰਕਾਰ ਦੀ ਵਚਨਬੱਧਤਾ ਤਹਿਤ ਬਿਹਾਰ ’ਚ ਕੌਮੀ ਖੁਰਾਕ ਤਕਨਾਲੋਜੀ, ਐਂਟਪ੍ਰੀਨਿਓਰਸ਼ਿਪ ਅਤੇ ਮੈਨਜਮੈਂਟ ਕੇਂਦਰ ਦੀ ਸਥਾਪਤੀ ਨਾਲ ਸਾਰੇ ਪੂਰਬੀ ਰਾਜਾਂ ’ਚ ਫੂਡ ਪ੍ਰੋਸੈਸਿੰਗ ਸਗਰਮੀਆਂ ਨੂੰ ਮਜ਼ਬੂਤੀ ਮਿਲੇਗੀ। ਗਰੀਨਫੀਲਡ ਹਵਾਈ ਅੱਡੇ ਦੀ ਸਹੂਲਤ ਸੂਬੇ ਦੀਆਂ ਭਵਿੱਖ ਲੋੜਾਂ ਨੂੰ ਪੂਰਾ ਕਰੇਗੀ ਜਦਕਿ ਪੱਛਮੀ ਕੋਸੀ ਨਹਿਰ ਪ੍ਰਾਜੈਕਟ ਲਈ ਵਿੱਤੀ ਸਹਾਇਤਾ ਨਾਲ ਬਿਹਾਰ ਦੇ ਮਿਥਿਲਾਂਚਲ ਖੇਤਰ ’ਚ 50,000 ਹੈਕਟੇਅਰ ਤੋਂ ਵੱਧ ਜ਼ਮੀਨ ’ਤੇ ਵੱਡੀ ਗਿਣਤੀ ’ਚ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਲਾਭ ਹੋਵੇਗਾ। ਇਸ ਤੋਂ ਇਲਾਵਾ ਕੇਂਦਰ ਵੱਲੋਂ ਪੰਜ ਆਈਆਈਟੀਜ਼ ’ਚ ਵਾਧੂ ਬੁਨਿਆਦੀ ਢਾਂਚਾ ਤਿਆਰ ਕੀਤਾ ਜਾਵੇਗਾ। -ਪੀਟੀਆਈ

Advertisement

ਨਿਤੀਸ਼ ਕੁਮਾਰ ਵੱਲੋਂ ਬਜਟ ਦਾ ਸਵਾਗਤ
ਪਟਨਾ: ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਅੱਜ ਪੇਸ਼ ਕੀਤੇ ਗਏ ਕੇਂਦਰੀ ਬਜਟ 2025-26 ਦਾ

ਸਵਾਗਤ ਕਰਦਿਆਂ ਕਿਹਾ ਕਿ ਇਹ ਸੂਬੇ ਦੇ ਵਿਕਾਸ ਨੂੰ ਤੇਜ਼ ਕਰਨ ਵਿੱਚ ਮਦਦ ਕਰੇਗਾ। ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਧੰਨਵਾਦ ਵੀ ਕੀਤਾ। ਨਿਤੀਸ਼ ਕੁਮਾਰ ਦੀ ਪਾਰਟੀ ਜਨਤਾ ਦਲ ਯੂਨਾਈਟਿਡ (ਜੇਡੀਯੂ) ਕੇਂਦਰ ਵਿੱਚ ਸੱਤਾਧਾਰੀ ਭਾਜਪਾ ਦੀ ਅਗਵਾਈ ਵਾਲੇ ਗੱਠਜੋੜ ਐੱਨਡੀਏ ਦਾ ਅਹਿਮ ਹਿੱਸਾ ਹੈ। ਬਿਹਾਰ ਦੇ ਮੁੱਖ ਮੰਤਰੀ ਨੇ ਕਿਹਾ ਕਿ ਮਖਾਣਾ ਬੋਰਡ ਸਥਾਪਤ ਕਰਨ ਦਾ ਪ੍ਰਸਤਾਵ ਮਖਾਣੇ ਦੀ ਖੇਤੀ ਨੂੰ ਹੁਲਾਰਾ ਦੇਵੇਗਾ। ਮਖਾਣਿਆਂ ਲਈ ਸੂਬਾ ਕਾਫੀ ਮਸ਼ਹੂਰ ਹੈ। ਉਨ੍ਹਾਂ ਕਿਹਾ ਕਿ ਬਜਟ ਵਿੱਚ ਪ੍ਰਸਤਾਵਿਤ ਗ੍ਰੀਨਫੀਲਡ ਹਵਾਈ ਅੱਡਾ ਉਡਾਣ ਸੰਪਰਕ ਨੂੰ ਬਿਹਤਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਏਗਾ, ਜਿਸ ਨਾਲ ਸੂਬੇ ਦੇ ਆਰਥਿਕ ਵਿਕਾਸ ਨੂੰ ਹੁਲਾਰਾ ਮਿਲੇਗਾ। -ਪੀਟੀਆਈ

ਤੇਜਸਵੀ ਨੇ ਬਜਟ ਨੂੰ ‘ਜੁਮਲੇਬਾਜ਼ੀ’ ਦੱਸਿਆ
ਪਟਨਾ: ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਆਗੂ ਤੇਜਸਵੀ ਯਾਦਵ ਨੇ ਅੱਜ ਦੋਸ਼ ਲਾਇਆ ਕਿ ਐੱਨਡੀਏ

ਸਰਕਾਰ ਕੇਂਦਰੀ ਬਜਟ ਵਿੱਚ ਸਿਰਫ ‘ਜੁਮਲੇਬਾਜ਼ੀ’ ਕਰ ਰਹੀ ਹੈ ਅਤੇ ਪਹਿਲਾਂ ਕੀਤੇ ਗਏ ਐਲਾਨਾਂ ਨੂੰ ਨਵਾਂ ਦੱਸ ਕੇ ਮੁੜ ਪੇਸ਼ ਕਰ ਰਹੀ ਹੈ। ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਯਾਦਵ ਨੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਹ ਸੂਬੇ ਲਈ ਚੰਗੀਆਂ ਸਕੀਮਾਂ ਅਤੇ ਹੋਰ ਲਾਭ ਲਿਆਉਣ ਵਿੱਚ ਅਸਫਲ ਰਹੇ ਹਨ। -ਪੀਟੀਆਈ
Advertisement

 

 

 

Advertisement