ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਇਸਲਾਮ ਵਿਰੋਧੀ ਟਿੱਪਣੀ ਕਰਨ ਵਾਲੇ ਬੋਧੀ ਭਿਕਸ਼ੂ ਨੂੰ ਚਾਰ ਸਾਲ ਕੈਦ

08:01 AM Mar 29, 2024 IST

ਕੋਲੰਬੋ: ਸ੍ਰੀਲੰਕਾ ਦੀ ਅਦਾਲਤ ਨੇ ਇੱਕ ਕੱਟੜਵਾਦੀ ਬੋਧੀ ਭਿਕਸ਼ੂ ਨੂੰ ਅੱਜ 2016 ’ਚ ਇਸਲਾਮ ਖ਼ਿਲਾਫ਼ ਕੀਤੀਆਂ ਗਈਆਂ ਟਿੱਪਣੀਆਂ ਲਈ ਚਾਰ ਸਾਲ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ। 49 ਸਾਲਾ ਗੈਲਾਗੋਡੇਟ ਗਿਆਨਸਾਰਾ ਨੂੰ ਇੱਥੋਂ ਦੇ ਹਾਈ ਕੋਰਟ ਨੇ ਇੱਕ ਲੱਖ ਰੁਪਏ ਜੁਰਮਾਨਾ ਭਰਨ ਦਾ ਵੀ ਹੁਕਮ ਦਿੱਤਾ ਹੈ। ਇਹ ਭਿਕਸ਼ੂ ਸਾਲ 2012 ਤੋਂ ਇਸਲਾਮ ਵਿਰੋਧੀ ਮੁਹਿੰਮ ਚਲਾ ਰਿਹਾ ਸੀ ਅਤੇ ਉਸ ਨੇ ਮਾਰਚ 2016 ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਇਸਲਾਮ ਵਿਰੋਧੀ ਟਿੱਪਣੀਆਂ ਕੀਤੀਆਂ ਸਨ। ਅਦਾਲਤ ਵਿੱਚ ਫਰਵਰੀ ਦੇ ਮੱਧ ’ਚ ਹੋਈ ਪਿਛਲੀ ਸੁਣਵਾਈ ਦੌਰਾਨ ਭਿਕਸ਼ੂ ਨੇ ਆਪਣੀ ਜਨਤਕ ਟਿੱਪਣੀ ਕਾਰਨ ਹੋਈ ਪ੍ਰੇਸ਼ਾਨੀ ਲਈ ਮੁਸਲਿਮ ਭਾਈਚਾਰੇ ਤੋਂ ਮੁਆਫ਼ੀ ਮੰਗੀ ਸੀ। ਸਾਲ 2018 ਵਿੱਚ ਗਿਆਨਸਾਰਾ ਨੂੰ ਅਦਾਲਤੀ ਹੱਤਕ ਦੇ ਦੋਸ਼ ਹੇਠ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ। -ਪੀਟੀਆਈ

Advertisement

Advertisement
Advertisement