ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

‘ਬੁੱਧ ਏਅਰ’ ਦੀ ਫਲਾਈਟ ਵੱਲੋਂ ਨੇਪਾਲ ’ਚ ਐਮਰਜੈਂਸੀ ਲੈਂਡਿੰਗ

07:04 AM Jan 07, 2025 IST

ਕਾਠਮੰਡੂ, 6 ਜਨਵਰੀ
‘ਬੁੱਧ ਏਅਰ’ ਦੇ ਇੱਕ ਜਹਾਜ਼ ਨੂੰ ਉਸਦੇ ਸੱਜੇ ਇੰਜਣ ਵਿੱਚ ਅੱਗ ਲੱਗਣ ਕਾਰਨ ਨੇਪਾਲ ਦੇ ਤ੍ਰਿਭੂਵਨ ਕੌਮਾਂਤਰੀ ਹਵਾਈ ਅੱਡੇ (ਟੀਆਈਏ) ਉੱਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਇਸ ਜਹਾਜ਼ ਵਿੱਚ ਕੁੱਲ 76 ਯਾਤਰੀ ਸਵਾਰ ਸਨ। ਚੰਦਰਗੜ੍ਹੀ ਜਾਣ ਵਾਲੀ ਫਲਾਈਟ ਨੰਬਰ ਬੀਐੱਚਏ 853 ਸਥਾਨਕ ਸਮੇਂ ਮੁਤਾਬਕ ਟੀਆਈਏ ਤੋਂ ਸਵੇਰੇ 10.37 ਵਜੇ ਰਵਾਨਾ ਹੋਈ ਸੀ। ਤ੍ਰਿਭੂਵਨ ਕੌਮਾਂਤਰੀ ਹਵਾਈ ਅੱਡੇ ਤੇ ਨੇਪਾਲ ਦੀ ਸਿਵਲ ਏਵੀਏਸ਼ਨ ਅਥਾਰਟੀ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਜਹਾਜ਼ ਦੇ ਸੱਜੇ ਇੰਜਣ ਵਿੱਚ ਅੱਗ ਲੱਗ ਗਈ ਜਿਸ ਤੋਂ ਬਾਅਦ ਉਸ ਨੇ ਸਵੇਰੇ 11.15 ਵਜੇ ਕਾਠਮੰਡੂ ਦਾ ਰੁਖ਼ ਕੀਤਾ। ਜਹਾਜ਼ ਵਿੱਚ 72 ਯਾਤਰੀ ਅਤੇ ਚਾਰ ਕ੍ਰਿਊ ਮੈਂਬਰ ਸਵਾਰ ਸਨ। ‘ਬੁੱਧ ਏਅਰ’ ਨੇ ਐਕਸ ਉੱਤੇ ਲਿਖਿਆ,‘ਸਾਡੀ ਤਕਨੀਕੀ ਟੀਮ ਅਜੇ ਜਹਾਜ਼ ਦੀ ਜਾਂਚ ਕਰ ਰਹੀ ਹੈ।’ -ਪੀਟੀਆਈ

Advertisement

Advertisement