ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੂਬਾ ਸਰਕਾਰ ਖ਼ਿਲਾਫ਼ 10 ਜੁਲਾਈ ਤੋਂ ਪ੍ਰਦਰਸ਼ਨ ਕਰੇਗੀ ਬਸਪਾ

07:46 AM Jul 05, 2023 IST

ਪੱਤਰ ਪ੍ਰੇਰਕ
ਜਲੰਧਰ, 4 ਜੁਲਾਈ
ਬਹੁਜਨ ਸਮਾਜ ਪਾਰਟੀ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਜਲੰਧਰ ਦੇ ਸਾਹਿਬ ਕਾਂਸ਼ੀ ਰਾਮ ਭਵਨ ਵਿਚ ਹੋਈ ਜਿਸ ਵਿਚ ਬਸਪਾ ਦੇ ਕੇਂਦਰੀ ਕੋਆਰਡੀਨੇਟਰ ਰਣਧੀਰ ਸਿੰਘ ਬੈਨੀਵਾਲ ਅਤੇ ਵਿਪੁਲ ਕੁਮਾਰ ਸ਼ਾਮਿਲ ਹੋਏ। ਮੀਟਿੰਗ ਦੀ ਪ੍ਰਧਾਨਗੀ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕੀਤੀ। ਸ੍ਰੀ ਬੈਨੀਵਾਲ ਨੇ ਪੰਜਾਬ ਦੇ ਕੁੱਲ 23000 ਬੂਥਾਂ ਨੂੰ 2300 ਸੈਕਟਰਾਂ ਵਿੱਚ ਵੰਡ ਕੇ ਪਿੰਡ-ਪਿੰਡ ਪਹੁੰਚ ਕਰਨ ਦਾ ਟੀਚਾ ਦਿੱਤਾ। ਇਸ ਮੌਕੇ ਬਹੁਜਨ ਸਮਾਜ ਪਾਰਟੀ ਪੰਜਾਬ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਦਲਿਤਾਂ, ਪਛੜੇ ਵਰਗਾਂ, ਕਿਰਤੀ ਕਿਸਾਨਾਂ, ਵਿਦਿਆਰਥੀਆਂ, ਕੱਚੇ ਪੱਕੇ ਮੁਲਾਜ਼ਮਾਂ ਉਪਰ ਪੁਲੀਸ ਰਾਹੀਂ ਕੀਤੇ ਜਾ ਰਹੇ ਤਸ਼ੱਦਦ ਖਿਲਾਫ ਸੂਬੇ ਭਰ ਵਿਚ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਹੈ। ਸ੍ਰੀ ਗੜ੍ਹੀ ਨੇ ਕਿਹਾ ਕਿ ਇਨ੍ਹਾਂ ਪ੍ਰਦਰਸ਼ਨਾਂ ਦੀ ਪਹਿਲੀ ਲੜੀ ਦੀ ਸ਼ੁਰੂਆਤ 10 ਜੁਲਾਈ ਤੋਂ ਕੀਤੀ ਜਾਵੇਗੀ ਜੋ 15 ਅਗਸਤ ਤੱਕ ਚੱਲਣਗੇ।

Advertisement

Advertisement
Tags :
ਸਰਕਾਰਸੂਬਾਕਰੇਗੀਖ਼ਿਲਾਫ਼ਜੁਲਾਈਪ੍ਰਦਰਸ਼ਨਬਸਪਾ
Advertisement