For the best experience, open
https://m.punjabitribuneonline.com
on your mobile browser.
Advertisement

ਬਸਪਾ ਦਾ ਰਾਜ ਸਥਾਪਿਤ ਕਰਾਂਗੇ: ਗੜ੍ਹੀ

11:10 AM Feb 12, 2024 IST
ਬਸਪਾ ਦਾ ਰਾਜ ਸਥਾਪਿਤ ਕਰਾਂਗੇ  ਗੜ੍ਹੀ
ਸੰਮੇਲਨ ਦੌਰਾਨ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਦਾ ਸਨਮਾਨ ਕਰਦੇ ਹੋਏ ਬਸਪਾ ਆਗੂ। -ਫੋਟੋ: ਮੱਟਰਾਂ
Advertisement

Advertisement

ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 11 ਫਰਵਰੀ
ਇੱਥੋਂ ਨੇੜਲੇ ਪਿੰਡ ਰਾਮਪੁਰਾ ਵਿੱਚ ਬਹੁਜਨ ਸਮਾਜ ਪਾਰਟੀ ਵੱਲੋਂ ਬੇਗਮਪੁਰਾ ਵਸਾਓ ਵਰਕਰ ਸੰਮੇਲਨ ਕਰਵਾਇਆ ਗਿਆ। ਇਸ ਦੌਰਾਨ ਬੁਲਾਰਿਆਂ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਦਿੱਲੀ ਦੇ ਤਖਤ ਦਾ 15 ਵਾਰੀ ਰਾਜਾ ਬਣਾਇਆ ਗਿਆ ਪਰ ਬਹੁਜਨ ਸਮਾਜ ਦਿੱਲੀ ਦੇ ਤਖਤ ਲਈ ਆਪਣੇ ਵਿੱਚੋਂ ਰਾਜਾ ਪੈਦਾ ਨਹੀਂ ਕਰ ਸਕਿਆ। ਇਸ ਕਾਰਨ ਬਹੁਜਨ ਸਮਾਜ ਦੀ ਆਰਥਿਕ ਹਾਲਤ ਬੇਹੱਦ ਮੰਦਹਾਲ ਹੈ ਅਤੇ 80 ਫੀਸਦੀ ਤੋਂ ਵੱਧ ਜਨਤਾ ਅੱਜ ਵੀ ਭੁੱਖਮਰੀ ਤੇ ਬੇਰੁਜ਼ਗਾਰੀ ਦਾ ਸ਼ਿਕਾਰ ਹੈ। ਸੰਮੇਲਨ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਗਰੀਬ ਸਮਾਜ ਦੀਆਂ ਵੋਟਾਂ ਹਥਿਆ ਕੇ ਸਰਮਾਏਦਾਰ ਅਤੇ ਧਨਾਢ ਲੋਕ ਆਪਣਾ ਰਾਜਭਾਗ ਸਥਾਪਤ ਕਰ ਲੈਂਦੇ ਹਨ, ਇਸੇ ਕਾਰਨ ਦੇਸ਼ ਦੇ ਮੂਲ ਨਿਵਾਸੀਆਂ ਦੀ ਆਰਥਿਕ ਹਾਲਤ ਨਹੀਂ ਬਦਲੀ ਤੇ ਸਮਾਜਿਕ ਪਰਿਵਰਤਨ ਨਹੀਂ ਹੋ ਸਕਿਆ। ਸੂਬਾ ਪ੍ਰਧਾਨ ਨੇ ਦਾਅਵਾ ਕੀਤਾ ਕਿ 2024 ਵਿੱਚ ਮਨੂੰਵਾਦੀ ਸਰਕਾਰਾਂ ਨੂੰ ਭਜਾ ਕੇ ਬਸਪਾ ਦਾ ਰਾਜ ਸਥਾਪਤ ਕੀਤਾ ਜਾਵੇਗਾ। ਇਸ ਮੌਕੇ ਚਮਕੌਰ ਸਿੰਘ ਵੀਰ ਸੂਬਾ ਜਨਰਲ ਸਕੱਤਰ, ਡਾ ਮੱਖਣ ਸਿੰਘ, ਸੂਬੇਦਾਰ ਰਣਧੀਰ ਸਿੰਘ ਨਾਗਰਾ, ਹਰਮੇਲ ਸਿੰਘ, ਦਰਸ਼ਨ ਸਿੰਘ ਨਦਾਮਪੁਰ ਆਦਿ ਨੇ ਵੀ ਵਿਚਾਰ ਸਾਂਝੇ ਕੀਤੇ।

Advertisement
Author Image

Advertisement
Advertisement
×