ਬਸਪਾ ਦੇ ਅਹੁਦੇਦਾਰ ਚੁਣੇ
07:51 AM Sep 06, 2024 IST
ਨਿੱਜੀ ਪੱਤਰ ਪ੍ਰੇਰਕ
ਰਾਜਪੁਰਾ, 5 ਸਤੰਬਰ
ਬਸਪਾ ਵੱਲੋਂ ਅੱਜ ਵਿਧਾਨ ਸਭਾ ਹਲਕਾ ਰਾਜਪੁਰਾ ’ਚ ਸਮੀਖਿਆ ਮੀਟਿੰਗ ਕੀਤੀ। ਇਸ ਮੌਕੇ ਬਸਪਾ ਵਿਧਾਨ ਸਭਾ ਰਾਜਪੁਰਾ ਦੇ ਵਰਕਰਾਂ ਵੱਲੋਂ ਵਿਧਾਨ ਸਭਾ ਕਮੇਟੀ ਦੀ ਚੋਣ ਕੀਤੀ ਗਈ ਜਿਸ ਵਿੱਚ ਰਾਜਿੰਦਰ ਸਿੰਘ ਚਪੜ ਨੂੰ ਸਰਬਸੰਮਤੀ ਨਾਲ ਵਿਧਾਨ ਸਭਾ ਰਾਜਪੁਰਾ ਦਾ ਪ੍ਰਧਾਨ ਚੁਣਿਆ ਗਿਆ, ਜਨਰਲ ਸਕੱਤਰ ਨਾਰੰਗ ਸਿੰਘ ਉੜਦਨ, ਮੀਤ ਪ੍ਰਧਾਨ ਮਨਪ੍ਰੀਤ ਉਕਸੀ ਜੱਟਾਂ, ਖ਼ਜ਼ਾਨਚੀ ਭਾਗ ਸਿੰਘ ਪਿਲਖਣੀ, ਜੁਆਇੰਟ ਸਕੱਤਰ, ਗੁਰਦੀਪ ਸਿੰਘ ਉਪਲਹੇੜੀ ਸਮੇਤ ਗਿਆਰਾਂ ਮੈਂਬਰੀ ਕਮੇਟੀ ਬਣਾਈ ਗਈ। ਮੀਟਿੰਗ ਵਿੱਚ ਵਿਧਾਨ ਸਭਾ ਰਾਜਪੁਰਾ ਨੂੰ ਪੰਜ ਜ਼ੋਨ ਬਣਾ ਕੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ।
Advertisement
Advertisement