For the best experience, open
https://m.punjabitribuneonline.com
on your mobile browser.
Advertisement

ਬਸਪਾ ਦੇ ਬਾਨੀ ਬਾਬੂ ਕਾਂਸ਼ੀ ਰਾਮ ਦਾ ਜਨਮ ਦਿਹਾੜਾ ਮਨਾਇਆ

09:57 AM Mar 16, 2024 IST
ਬਸਪਾ ਦੇ ਬਾਨੀ ਬਾਬੂ ਕਾਂਸ਼ੀ ਰਾਮ ਦਾ ਜਨਮ ਦਿਹਾੜਾ ਮਨਾਇਆ
ਬੰਗਾ ਵਿੱਚ ਬਾਬੂ ਕਾਂਸ਼ੀ ਰਾਮ ਦੀ ਤਸਵੀਰ ਅੱਗੇ ਨਤਮਸਤਕ ਹੋਣ ਮੌਕੇ ਬਸਪਾ ਆਗੂ। -ਫੋਟੋ: ਮਜਾਰੀ
Advertisement

ਪੱਤਰ ਪ੍ਰੇਰਕ
ਬੰਗਾ, 15 ਮਾਰਚ
ਬਸਪਾ ਦੇ ਸੰਸਥਾਪਕ ਬਾਬੂ ਕਾਂਸ਼ੀ ਰਾਮ ਦੇ ਜਨਮ ਦਿਹਾੜੇ ’ਤੇ ਪਿੰਡ ਬੁਰਜ ਕੰਧਾਰੀ ਵਿੱਚ ਇੱਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਬਸਪਾ ਦੇ ਸੂਬਾ ਜਨਰਲ ਸਕੱਤਰ ਬਸਪਾ ਪ੍ਰਵੀਨ ਬੰਗਾ ਨੇ ਕਿਹਾ ਕਿ ਸਮਾਜਿਕ ਪਰਿਵਰਤਨ ਲਈ ਲਾਮਬੰਦੀ ਜ਼ਰੂਰੀ ਹੈ। ਉਨ੍ਹਾਂ ਬਹੁਜਨਾਂ ਨੂੰ ਇੱਕਮੁੱਠ ਹੋਣ ਲਈ ਵੀ ਪ੍ਰੇਰਿਆ। ਇਸ ਤੋਂ ਪਹਿਲਾਂ ਉਨ੍ਹਾਂ ਆਪਣੇ ਜੱਦੀ ਪਿੰਡ ਖੋਥੜਾਂ ਵਿੱਚ ਸਥਾਪਤ ਬਾਬੂ ਕਾਂਸ਼ੀ ਰਾਮ ਦੀ ਮੂਰਤੀ ’ਤੇ ਵੀ ਨਮਨ ਕੀਤਾ। ਇਸ ਮੌਕੇ ਹਲਕਾ ਬੰਗਾ ਦੇ ਪ੍ਰਧਾਨ ਜੈ ਪਾਲ ਸੁੰਡਾ, ਜ਼ਿਲ੍ਹਾ ਪ੍ਰਧਾਨ ਮਨੋਹਰ ਕਮਾਮ, ਪੰਚਾਇਤ ਸੰਮਤੀ ਬੰਗਾ ਦੇ ਉਪ ਚੇਅਰਮੈਨ ਬੀਬੀ ਗੁਰਦੇਵ ਕੌਰ, ਜ਼ਿਲ੍ਹਾ ਆਗੂ ਹਰਬਲਾਸ ਬਸਰਾ ਆਦਿ ਵੀ ਹਾਜ਼ਰ ਸਨ। ਨਵਾਂ ਸ਼ਹਿਰ ਦੇ ਬਸਪਾ ਵਿਧਾਇਕ ਨੇ ਪਾਰਟੀ ਦੇ ਜ਼ਿਲ੍ਹਾ ਦਫ਼ਤਰ ’ਚ ਬਸਪਾ ਬਾਨੀ ਬਾਬੂ ਕਾਂਸ਼ੀ ਰਾਮ ਦੇ ਜਨਮ ਦਿਨ ਮੌਕੇ ਪਾਰਟੀ ਵਰਕਰਾਂ ਨੂੰ ਲੋਕ ਸਭਾ ’ਚ ਆਪਣੇ ਨੁਮਾਇੰਦੇ ਭੇਜਣ ਲਈ ਬੂਥ ਪੱਧਰ ’ਤੇ ਕਮਰਕੱਸੇ ਕਰਨ ਲਈ ਆਖਿਆ।
ਤਲਵਾੜਾ (ਪੱਤਰ ਪ੍ਰੇਰਕ): ਬਸਪਾ ਦੇ ਸਥਾਨਕ ਕਾਰਕੁਨਾਂ ਨੇ ਵਿਧਾਨ ਸਭਾ ਹਲਕਾ ਇੰਚਾਰਜ ਅਮਨਦੀਪ ਹੈਪੀ ਦੀ ਅਗਵਾਈ ਹੇਠ ਹਲਕਾ ਦਸੂਹਾ ’ਚ ਬਹੁਜਨ ਯਾਤਰਾ ਕੱਢੀ। ਇਸ ਸਬੰਧੀ ਅਮਨਦੀਪ ਹੈਪੀ ਨੇ ਦੱਸਿਆ ਕਿ ਬਸਪਾ ਦੇ ਬਾਨੀ ਕਾਂਸ਼ੀ ਰਾਮ ਦੇ 92ਵੇਂ ਜਨਮ ਦਿਵਸ ਨੂੰ ਸਮਰਪਿਤ ਮੋਟਰਸਾਈਕਲ ਮਾਰਚ ਕੱਢਿਆ ਗਿਆ। ਵੱਖ-ਵੱਖ ਪਿੰਡਾਂ ’ਚ ਕੱਢੇ ਗਏ ਮਾਰਚ ਦੌਰਾਨ ਲੋਕਾਂ ਨੂੰ ਬਹੁਜਨ ਸਮਾਜ ਪਾਰਟੀਆਂ ਦੀਆਂ ਨੀਤੀਆਂ ਅਤੇ ਕਾਂਸ਼ੀ ਰਾਮ ਦੇ ਸੰਘਰਸ਼ ਭਰੇ ਜੀਵਣ ਤੋਂ ਜਾਣੂ ਕਰਵਾਇਆ ਗਿਆ ਤੇ ਲੋਕਾਂ ਨੂੰ ਕੇਂਦਰ ਦੀ ਭਾਜਪਾ ਸਰਕਾਰ ਦੀਆਂ ਘੱਟ ਗਿਣਤੀ, ਕਿਸਾਨ ਅਤੇ ਮਜ਼ਦੂਰ ਵਿਰੋਧੀ ਨੀਤੀਆਂ ਖ਼ਿਲਾਫ਼ ਡਟਣ ਦਾ ਸੱਦਾ ਦਿੱਤਾ। ਇਸ ਮੌਕੇ ਮੋਹਣ ਸਿੰਘ ਧਰਮਪੁਰਾ, ਮੁਕੇਸ਼ ਬੱਲੀ ਤਲਵਾੜਾ, ਪ੍ਰਧਾਨ ਹਰਬੰਸ ਸਿੰਘ ਖੈਰਾਬਾਦ, ਮਲਕੀਤ ਸਿੰਘ ਖੁਣ ਖੁਣਾ ਖੁਰਦ, ਸਰਪੰਚ ਦਲਵਿੰਦਰ ਬੋਦਲ, ਪ੍ਰਿੰਸੀਪਲ ਹੇਮਰਾਜ ਕ੍ਰਿਸ਼ਨਾ ਕਲੋਨੀ ਤੇ ਪੁੰਨੂੰ ਰਾਮ ਹਾਜ਼ਰ ਸਨ।

Advertisement

Advertisement
Author Image

joginder kumar

View all posts

Advertisement
Advertisement
×