ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬੀਐੱਸਐੱਫ ਨੇ ਜਿੱਤਿਆ ਦਸਮੇਸ਼ ਹਾਕਸ ਹਾਕੀ ਮੁਕਾਬਲਾ

05:43 AM Nov 25, 2024 IST
ਹਾਕੀ ਮੈਚ ਦਾ ਆਨੰਦ ਮਾਣਦੇ ਹੋਏ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਤੇ ਹੋਰ।

ਜਗਮੋਹਨ ਸਿੰਘ
ਰੂਪਨਗਰ, 24 ਨਵੰਬਰ
ਕੈਬਨਿਟ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਨੌਜਵਾਨਾਂ ਨੂੰ ਖੇਡਾਂ ਆਪਣੇ ਰੋਜ਼ਮਰਾ ਦੀ ਜ਼ਿੰਦਗੀ ਵਿਚ ਸ਼ਾਮਲ ਕਰਨਾ ਚਾਹੀਦਾ ਹੈ। ਉਹ ਅੱਜ ਇੱਥੇ ਹਾਕਸ ਸਟੇਡੀਅਮ ਰੂਪਨਗਰ ਵਿੱਚ ਹਾਕੀ ਫੈਸਟੀਵਲ ਦੇ ਇਨਾਮ ਵੰਡ ਸਮਾਰੋਹ ’ਚ ਪੁੱਜੇ ਸਨ। ਉਨ੍ਹਾਂ ਵੱਲੋਂ ਬੀਐੱਸਐੱਫ ਦੀ ਜੇਤੂ ਟੀਮ ਨੂੰ 1.25 ਲੱਖ ਰੁਪਏ ਤੇ ਉਪ ਜੇਤੂ ਰਹੀ ਸੀਆਰਪੀਐਫ ਨੂੰ 75 ਹਜ਼ਾਰ ਰੁਪਏ ਦੀ ਰਕਮ ਦੇ ਕੇ ਸਨਮਾਨਿਆ ਗਿਆ।
ਉਨ੍ਹਾਂ ਇਸ ਟੂਰਨਾਮੈਂਟ ਤੇ ਇਨਾਮੀ ਰਕਮ ਪ੍ਰਦਾਨ ਕਰਨ ਲਈ ਐਮਡੀ ਚੀਮਾ ਬੁਆਇਲਰ ਹਰਦੀਪ ਸਿੰਘ ਚੀਮਾ ਦੀ ਸ਼ਲਾਘਾ ਕੀਤੀ। ਇਸ ਮੌਕੇ ਲੋਕ ਗਾਇਕ ਜਸਮੇਰ ਮਿਆਂਪੁਰੀ, ਜੱਗ ਸਿੱਧੂ ਅਤੇ ਪੰਜਾਬੀ ਐਕਟਰ ਹਰਬੀ ਸੰਘਾ ਨੇ ਆਏ ਹੋਏ ਖੇਡ ਪ੍ਰੇਮੀਆਂ ਦਾ ਮਨੋਰੰਜਨ ਕੀਤਾ।
ਇਸ ਮੌਕੇ ਐੱਸਐੱਸਪੀ ਗੁਲਨੀਤ ਸਿੰਘ ਖੁਰਾਣਾ, ਆਰਟੀਓ ਗੁਰਵਿੰਦਰ ਸਿੰਘ ਜੌਹਲ, ਤੇਗਇੰਦਰ ਕੌਰ ਚੀਮਾ, ਸਤਬੀਰ ਸਿੰਘ ਚੀਮਾ, ਰਿਟਾ. ਏ.ਆਈ.ਜੀ. ਜਸਵੀਰ ਸਿੰਘ ਰਾਏ ਅਤੇ ਇਸ ਸਮੁੱਚੇ ਮੈਚ ਦੀ ਕਮੈਂਟਰਿੰਗ ਪ੍ਰੋਫੈਸਰ ਮੱਖਣ ਸਿੰਘ ਹਕੀਮਪੁਰ ਅਤੇ ਬੀਰਾ ਰੈਲਮਾਜਰਾ ਵਲੋਂ ਕੀਤੀ ਗਈ।

Advertisement

Advertisement