ਬੀਐੱਸਐੱਫ਼ ਵੱਲੋਂ ਚੀਨੀ ਪਿਸਤੌਲ ਅਤੇ ਪਾਕਿਸਤਾਨੀ ਹਥਿਆਰਾਂ ਦੇ ਕਾਰਤੂਸ ਜ਼ਬਤ
02:50 PM Jul 18, 2024 IST
ਜਲੰਧਰ, 18 ਜੁਲਾਈ
Advertisement
ਸੀਮਾ ਸੁਰੱਖਿਆ ਬਲ ਵੱਲੋਂ ਚਾਰ ਚੀਨੀ ਪਿਸਤੌਲ ਅਤੇ 50 ਪਾਕਿਸਤਾਨੀ ਹਥਿਆਰਾਂ ਦੇ ਜ਼ਿੰਦਾ ਕਾਰਤੂਸ ਜ਼ਬਤ ਕੀਤੇ ਗਏ ਹਨ। ਇਕ ਬੁਲਾਰੇ ਨੇ ਦੱਸਿਆ ਕਿ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਕਲਸੀਆਂ ਵਿਚੋਂ ਤਲਾਸ਼ੀ ਮੁਹਿੰਮ ਦੌਰਾਨ ਜਵਾਨਾਂ ਨੂੰ ਖੁਲ੍ਹੇ ਮੈਦਾਨ 'ਚੋਂ ਇਕ ਪੀਲੇ ਰੰਗ ਦੇ ਪੈਕੇਟ ਵਿਚੋਂ ਚਾਰ ਪਿਸਤੌਲ, ਮੈਗਜ਼ੀਨ, 50 ਕਾਰਤੂਸ ਅਤੇ ਅੱਠ ਪਿੰਨ ਮਿਲੇ ਹਨ। ਉਨ੍ਹਾਂ ਦੱਸਿਆ ਕਿ ਗੋਲੀਆਂ ਤੇ ਪੀਓਐੱਫ(ਪਾਕਿਸਤਾਨ ਆਰਡੀਨੈਂਸ ਫੈਕਟਰੀਜ਼) ਦੀ ਮੋਹਰ ਸੀ। -ਪੀਟੀਆਈ
Advertisement
Advertisement
Related News
Advertisement