ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬੀਐੱਸਐੱਫ਼ ਵੱਲੋਂ ਛੇ ਮਹੀਨਿਆਂ ਦੌਰਾਨ 126 ਡਰੋਨ, 150 ਕਿੱਲੋ ਹੈਰੋਇਨ ਜ਼ਬਤ

12:59 PM Jul 10, 2024 IST

ਚੰਡੀਗੜ੍ਹ, 10 ਜੁਲਾਈ

Advertisement

ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਪਿਛਲੇ ਛੇ ਮਹੀਨਿਆਂ ਦੀਆਂ ਕਾਰਵਾਈਆਂ ਦੌਰਾਨ 126 ਡਰੋਨ ਅਤੇ 150 ਕਿੱਲੋਂ ਹੈਰੋਇਨ ਜ਼ਬਤ ਕੀਤੀ ਹੈ। ਬੀਐਸਐਫ ਪੰਜਾਬ ਵਿੱਚ 553 ਕਿਲੋਮੀਟਰ ਲੰਬੀ ਚੁਣੌਤੀਪੂਰਨ ਭਾਰਤ ਪਾਕਿਸਤਾਨ ਸਰਹੱਦ ਦੀ ਨਿਗਰਾਨੀ ਕਰਦੀ ਹੈ। ਅਧਿਕਾਰੀਆਂ ਨੇ ਕਿਹਾ ਕਿ ਇਹ ਸਫ਼ਲਤਾ ਜਵਾਨਾਂ ਵੱਲੋਂ ਸਖ਼ਤੀ ਨਾਲ ਨਿਭਾਈ ਜਾ ਰਹੀ ਡਿਉਟੀ ਦਾ ਨਤੀਜਾ ਹੈ।

ਉਨ੍ਹਾਂ ਦੱਸਿਆ ਕਿ ਸਾਲ 2023 ਦੌਰਾਨ 107 ਡਰੋਨ ਅਤੇ ਯੂਏਵੀ ਜ਼ਬਤ ਕੀਤੇ ਸਨ। ਪਰ ਇਸ ਸਾਲ ਪਹਿਲੇ ਛੇ ਮਹੀਨਿਆਂ ਦੌਰਾਨ ਹੀ 126 ਡਰੋਨਾਂ ਦੇ ਨਾਲ, ਬੀਐਸਐਫ ਨੇ 150 ਕਿਲੋ ਹੈਰੋਇਨ ਅਤੇ 18 ਹਥਿਆਰ ਵੀ ਬਰਾਮਦ ਕੀਤੇ ਹਨ।

Advertisement

ਇਸ ਤੋਂ ਇਲਾਵਾ, ਅਰਧ ਸੈਨਿਕ ਬਲ ਨੇ ਇਕ ਪਾਕਿਸਤਾਨੀ ਨਾਗਰਿਕ ਦੀ ਘੁਸਪੈਠ ਨੂੰ ਰੋਕ ਦਿੱਤਾ ਸੀ ਅਤੇ ਕੌਮਾਂਤਰੀ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ 21 ਪਾਕਿਸਤਾਨੀ ਨਾਗਰਿਕਾਂ ਨੂੰ ਕਾਬੂ ਕੀਤਾ ਹੈ। -ਆਈਏਐੱਨਐੱਸ

 

 

Advertisement