ਬੀਐੱਸਐੱਫ਼ ਵੱਲੋਂ ਇੱਕ ਕਿੱਲੋ ਤੋਂ ਵੱਧ ਹੈਰੋਇਨ ਬਰਾਮਦ
04:03 PM Sep 16, 2024 IST
ਤਰਨਤਾਰਨ, 16 ਸਤੰਬਰ
Advertisement
ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਗਸ਼ਤ ਦੌਰਾਨ ਤਰਨਤਾਰਨ ਦੇ ਸਰਹੱਦੀ ਪਿੰਡ ਨੌਸਹਿਰਾ ਧੋਲਾ ਤੋਂ ਹੈਰੋਇਨ ਦਾ ਪੈਕੇਟ ਬਰਾਮਦ ਕੀਤਾ। ਬੀਐੱਸਐੱਫ਼ ਦੇ ਇਕ ਬੁਲਾਰੇ ਨੇ ਦੱਸਿਆ ਕਿ ਮਜ਼ਬੂਤ ਟੇਪ ਨਾਲ ਲਪੇਟੇ ਇਕ ਪੈਕੇਟ ਨਾਲ ਲੋਹੇ ਦਾ ਰਿੰਗ ਅਤੇ ਦੋ ਰੋਸ਼ਨੀ ਵਾਲੀਆਂ ਡੰਡੀਆਂ ਵੀ ਜੁੜੀਆਂ ਹੋਈਆਂ ਸਨ। ਜਿਸ ਵਿਚ ਹੈਰੋਇਨ ਹੋਣ ਦਾ ਸ਼ੱਕ ਹੋਇਆ। ਉਨ੍ਹਾਂ ਦੱਸਿਆ ਕਿ ਪੈਕੇਟ ਦਾ ਕੁੱਲ ਵਜ਼ਨ 1.146 ਕਿਲੋਗ੍ਰਾਮ ਸੀ। -ਏਐੱਨਆਈ
Advertisement
Advertisement