ਗੁਜਰਾਤ ਗਸ਼ਤ ਦੌਰਾਨ ਬੀਐੱਸਐੱਫ਼ ਅਫ਼ਸਰ ਅਤੇ ਜਵਾਨ ਦੀ ਗਰਮੀ ਕਾਰਨ ਮੌਤ
11:15 AM Jul 20, 2024 IST
ਅਹਿਮਦਾਬਾਦ, 20 ਜੁਲਾਈ
Advertisement
ਸੀਮਾ ਸੁਰੱਖਿਆ ਬਲ ਦੇ ਅਫ਼ਸਰ ਅਤੇ ਇਕ ਜਵਾਨ ਦੀ ਹਰਾਮੀ ਨਾਲਾ ਖੇਤਰ ਵਿਚ ਗਸ਼ਤ ਦੌਰਾਨ ਗਰਮੀ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਅਸਿਸਟੈਂਟ ਕਮਾਂਡੈਂਟ ਵਿਸ਼ਵਾਦਿਓ ਅਤੇ ਹੈੱਡ ਕਾਂਸਟੇਬਲ ਦਿਆਲ ਰਾਮ ਗਸ਼ਤ ਦੌਰਾਨ ਡੀਹਾਈਡ੍ਰੇਸ਼ਨ ਦਾ ਸ਼ਿਕਾਰ ਹੋ ਕੇ ਡਿੱਗ ਗਏ। ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਭੁਜ ਵਿੱਚ ਇੱਕ ਸਿਹਤ ਕੇਂਦਰ ਵਿੱਚ ਲਿਜਾਇਆ ਗਿਆ ਪਰ ਬਚਾਇਆ ਨਹੀਂ ਜਾ ਸਕਿਆ। -ਪੀਟੀਆਈ
Advertisement
Advertisement