ਬੀਐੱਸਐੱਫ ਵੱਲੋਂ ਤਸਕਰ ਅੱਧਾ ਹੈਰੋਇਨ ਸਣੇ ਕਾਬੂ
07:49 AM Nov 27, 2024 IST
Advertisement
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 26 ਨਵੰਬਰ
ਬੀਐੱਸਐੱਫ ਨੇ ਅੰਮ੍ਰਿਤਸਰ ਖੇਤਰ ਦੇ ਸਰਹੱਦੀ ਇਲਾਕੇ ਵਿੱਚੋਂ ਅੱਧਾ ਕਿਲੋ ਹੈਰੋਇਨ ਸਣੇ ਨਸ਼ਾ ਤਸਕਰ ਨੂੰ ਕਾਬੂ ਕੀਤਾ ਹੈ। ਇਹ ਹੈਰੋਇਨ ਡਰੋਨ ਰਾਹੀਂ ਸਰਹੱਦੀ ਖੇਤਰ ਵਿੱਚ ਸੁੱਟੀ ਗਈ ਸੀ। ਬੀਐੱਸਐੱਫ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੀਐੱਸਐੱਫ ਨੇ ਪਾਕਿਸਤਾਨ ਵੱਲੋਂ ਆਏ ਡਰੋਨ ਦੀ ਆਮਦ ਨੂੰ ਦੇਖਦਿਆਂ ਇਲਾਕੇ ਵਿੱਚ ਸਰਚ ਅਪਰੇਸ਼ਨ ਸ਼ੁਰੂ ਕੀਤਾ ਸੀ ਜਿਸ ਤਹਿਤ ਸਰਹੱਦੀ ਪਿੰਡ ਬੱਲੜਵਾਲ ਦੇ ਕੋਲੋਂ ਭਾਰਤੀ ਨਸ਼ਾ ਤਸਕਰ ਨੂੰ ਕਾਬੂ ਕੀਤਾ ਹੈ ਜਿਸ ਦੇ ਕੋਲੋਂ ਇੱਕ ਪੈਕੇਟ ਹੈਰੋਇਨ ਬਰਾਮਦ ਹੋਈ ਜਿਸ ਵਿੱਚ ਲਗਭਗ 495 ਗ੍ਰਾਮ ਹੈਰੋਇਨ ਹੈ। ਮੁਲਜ਼ਮ ਕੋਲੋਂ ਮੋਟਰਸਾਈਕਲ ਅਤੇ ਮੋਬਾਈਲ ਫੋਨ ਵੀ ਬਰਾਮਦ ਹੋਇਆ ਹੈ। ਬੀਐਸਐਫ ਨੇ ਅਗਲੇਰੀ ਜਾਂਚ ਵਾਸਤੇ ਇਸ ਵਿਅਕਤੀ ਨੂੰ ਸੁਰੱਖਿਆ ਏਜੰਸੀਆਂ ਦੇ ਹਵਾਲੇ ਕਰ ਦਿੱਤਾ।
Advertisement
Advertisement
Advertisement