For the best experience, open
https://m.punjabitribuneonline.com
on your mobile browser.
Advertisement

ਬੀਐੱਸਐੱਫ ਜਵਾਨ ਨੇ ਡਿਊਟੀ ਦੌਰਾਨ ਖ਼ੁਦ ਨੂੰ ਮਾਰੀ ਗੋਲੀ

07:36 AM Apr 10, 2024 IST
ਬੀਐੱਸਐੱਫ ਜਵਾਨ ਨੇ ਡਿਊਟੀ ਦੌਰਾਨ ਖ਼ੁਦ ਨੂੰ ਮਾਰੀ ਗੋਲੀ
Advertisement

ਪੱਤਰ ਪ੍ਰੇਰਕ
ਡੇਰਾ ਬਾਬਾ ਨਾਨਕ, 9 ਅਪਰੈਲ
ਬੀਐੱਸਐੱਫ ਦੀ 113 ਬਟਾਲੀਅਨ ਦੇ ਇਕ ਜਵਾਨ ਨੇ ਅੱਜ ਭਾਰਤ ਪਾਕਿਸਤਾਨ ਸਰਹੱਦ ’ਤੇ ਆਪਣੀ ਸਰਕਾਰੀ ਰਾਈਫ਼ਲ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ| ਮ੍ਰਿਤਕ ਜਵਾਨ ਦੀ ਪਛਾਣ ਰਾਜਬੀਰ ਸਿੰਘ ਪਿੰਡ ਸੁੱਨਖਾ ਕਠੂਆ, ਜੰਮੂ ਵਜੋਂ ਹੋਈ ਹੈ ਜੋ ਕਿ ਧਰਮਕੋਟ ਰੰਧਾਵਾ ਦੀ ਆਬਾਦ ਪੋਸਟ ’ਤੇ ਤੈਨਾਤ ਸੀ| ਬੀਐੱਸਐੱਫ ਅਧਿਕਾਰੀਆਂ ਤੇ ਪੁਲੀਸ ਚੌਕੀ ਧਰਮਕੋਟ ਦੇ ਇੰਚਾਰਜ ਅੰਗਰੇਜ਼ ਸਿੰਘ ਨੇ ਦੱਸਿਆ ਹੈ ਕਿ ਅੱਜ ਸਵੇਰੇ ਰਾਜਵੀਰ ਸਿੰਘ ਆਪਣੇ ਸਾਥੀ ਜਵਾਨਾਂ ਸਮੇਤ ਸਰਹੱਦ ’ਤੇ ਗਸ਼ਤ ਕਰ ਰਿਹਾ ਸੀ ਤਾਂ ਇਸ ਦੌਰਾਨ ਹੀ ਉਸ ਨੇ ਆਪਣੀ ਸਰਕਾਰੀ ਰਾਇਫ਼ਲ ਨਾਲ ਖ਼ੁਦ ਨੂੰ ਦੋ ਗੋਲੀਆਂ ਮਾਰ ਕੇ ਖ਼ੁਦਕੁਸ਼ੀ ਕਰ ਲਈ।‌ ਉਨ੍ਹਾਂ ਦੱਸਿਆ ਕਿ ਮ੍ਰਿਤਕ ਜਵਾਨ ਅਜੇ ਹਫ਼ਤਾ ਪਹਿਲਾਂ ਹੀ ਇੱਕ ਮਹੀਨੇ ਦੀ ਛੁੱਟੀ ਕੱਟ ਕੇ ਡਿਊਟੀ ’ਤੇ ਆਇਆ ਸੀ| ਉਨ੍ਹਾਂ ਕਿਹਾ ਕਿ ਰਾਜਵੀਰ ਸਿੰਘ 2014‌ ਵਿੱਚ ਬੀਐੱਸਐੱਫ ’ਚ ਭਰਤੀ ਹੋਇਆ ਸੀ ਅਤੇ ਦੋ ਸਾਲ ਦੇ ਪਹਿਲਾਂ ਹੀ ਉਸਦਾ ਵਿਆਹ ਹੋਇਆ ਸੀ|

Advertisement

Advertisement
Author Image

joginder kumar

View all posts

Advertisement
Advertisement
×