ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬੰਗਲਾਦੇਸ਼ ’ਚ ਬਦਅਮਨੀ ਕਾਰਨ ਬੀਐੱਸਐੱਫ ਨੇ ਚੌਕਸੀ ਵਧਾਈ

07:30 AM Jul 22, 2024 IST
ਬੀਐਸਐਫ ਅਧਿਕਾਰੀ ਇਲਾਕੇ ਵਿੱਚ ਵਧਾਈ ਸੁਰੱਖਿਆ ਬਾਰੇ ਜਾਣਕਾਰੀ ਦਿੰਦੇ ਹੋਏ।

ਅਗਰਤਲਾ, 21 ਜੁਲਾਈ
ਗੁਆਂਢੀ ਮੁਲਕ ਬੰਗਲਾਦੇਸ਼ ’ਚ ਹਿੰਸਕ ਪ੍ਰਦਰਸ਼ਨਾਂ ਦੇ ਚੱਲਦਿਆਂ ਸਰਹੱਦ ’ਤੇ ਪੈਦਾ ਹੋਣ ਵਾਲੀ ਕਿਸੇ ਵੀ ਗੜਬੜ ਨਾਲ ਨਜਿੱਠਣ ਲਈ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਨੂੰ ਹਾਈ ਅਲਰਟ ’ਤੇ ਰੱਖਿਆ ਗਿਆ ਹੈ। ਇੱਕ ਉੱਚ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਬੰਗਲਾਦੇਸ਼ ’ਚ ਕੋਟਾ ਵਿਰੋਧੀ ਮੁਜ਼ਾਹਰਿਆਂ ਦੌਰਾਨ ਹਿੰਸਕ ਸਥਿਤੀ ਨਾਲ ਨਜਿੱਠਣ ਲਈ ਸਰਕਾਰ ਨੇ ਮੁਲਕ ’ਚ ਕਰਫਿਊ ਲਾਇਆ ਹੋਇਆ ਹੈ।
ਬੀਐੱਸਐੱਫ ਦੇ ਤ੍ਰਿਪੁਰਾ ਫਰੰਟੀਅਰ ਦੇ ਆਈਜੀ ਪਟੇਲ ਪਿਯੂਸ਼ ਪ੍ਰਸ਼ੋਤਮ ਦਾਸ ਨੇ ਕਿਹਾ, ‘‘ਬੰਗਲਾਦੇਸ਼ ’ਚ ਕਾਨੂੰਨ ਤੇ ਅਮਨ ਦੀ ਮੌਜੂਦਾ ਸਥਿਤੀ ਬੀਐੱਸਐੱਫ ਲਈ ਵੀ ਸੁਰੱਖਿਆ ਲਿਹਾਜ਼ ਤੋਂ ਚਿੰਤਾ ਦਾ ਸਬੱਬ ਹੈ ਕਿਉਂਕਿ ਸਾਡੇ ਕੋਲ ਕੌਮਾਂਤਰੀ ਸਰਹੱਦ ਦੀ ਸੁਰੱਖਿਆ ਦਾ ਜ਼ਿੰਮਾ ਹੈ। ਅਸੀਂ ਸਥਿਤੀ ਤੋਂ ਪੂਰੀ ਤਰ੍ਹਾਂ ਜਾਣੂ ਹਾਂ ਅਤੇ ਅਸੀਂ ਸੁਰੱਖਿਆ ਵਧਾ ਦਿੱਤੀ ਹੈ ਤਾਂ ਜੋ ਮੌਜੂਦਾ ਸਥਿਤੀ ਦਾ ਲਾਹਾ ਲੈ ਕੇ ਸਰਹੱਦ ਪਾਰੋਂ ਅਪਰਾਧਕ ਅਨਸਰ ਇੱਥੇ ਨਾ ਪਹੁੰਚ ਸਕਣ।’’
ਉਨ੍ਹਾਂ ਦੱਸਿਆ ਕਿ ਉੱਚ ਪੱਧਰੀ ਅਪਰੇਸ਼ਨਲ ਤਿਆਰੀਆਂ ਯਕੀਨੀ ਬਣਾਉਣ ਲਈ ਵੱਡੀ ਗਿਣਤੀ ’ਚ ਜਵਾਨਾਂ ਤੇ ਸੀਨੀਅਰ ਕਮਾਂਡਰਾਂ ਨੂੰ ਸਰਹੱਦ ’ਤੇ ਭੇਜਿਆ ਗਿਆ ਹੈ। ਆਈਜੀ ਮੁਤਾਬਕ, ‘‘ਬੀਐੱਸਐੱਫ ਸਾਡੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਵਚਨਬੱਧ ਹੈ ਅਤੇ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ।’’ -ਪੀਟੀਆਈ

Advertisement

ਭਾਰਤ ਵੱਲੋਂ ਬੰਗਲਾਦੇਸ਼ ਲਈ ਰੇਲ ਸੇਵਾ ਮੁਅੱਤਲ

ਨਵੀਂ ਦਿੱਲੀ (ਟਨਸ): ਭਾਰਤ ਨੇ ਢਾਕਾ ਤੇ ਹੋਰਨਾਂ ਸ਼ਹਿਰਾਂ ਵਿਚ ਵਿਦਿਆਰਥੀਆਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨਾਂ ਦਰਮਿਆਨ ਬੰਗਲਾਦੇਸ਼ ਲਈ ਰੇਲ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਹਨ। ਪੂਰਬੀ ਰੇਲਵੇ ਨੇ ਇੱਕ ਪ੍ਰੈੱਸ ਰਿਲੀਜ਼ ਵਿੱਚ ਕਿਹਾ, ‘‘ਨਾ ਟਾਲਣਯੋਗ ਕਾਰਨਾਂ ਕਰਕੇ 13107 ਢਾਕਾ-ਕੋਲਕਾਤਾ ਮੈਤਰੀ ਐੱਕਸਪ੍ਰੈੱਸ ਤੇ 13108 ਢਾਕਾ-ਕੋਲਕਾਤਾ ਮੈਤਰੀ ਐਕਸਪ੍ਰੈੱਸ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਰੇਲਾਂ ਦੀ ਉਪਲਬਧਤਾ ਬਾਰੇ ਜਾਰੀ ਬੇਯਕੀਨੀ ਦੇ ਹਵਾਲੇ ਨਾਲ ਪੂਰਬੀ ਰੇਲਵੇੇ ਨੇ 13129 ਕੋਲਕਾਤਾ-ਖੁਲਨਾ ਬੰਧਨ ਐਕਸਪ੍ਰੈੱਸ ਤੇ 13130 ਖੁਲਨਾ ਕੋਲਕਾਤਾ ਬੰਧਨ ਐਕਸਪ੍ਰੈੱਸ ਵੀ ਰੱਦ ਕਰ ਦਿੱਤੀ ਹੈ।

ਦਰ ’ਤੇ ਆਉਣ ਵਾਲਿਆਂ ਨੂੰ ਪਨਾਹ ਦੇਵਾਂਗੇ: ਮਮਤਾ ਬੈਨਰਜੀ

ਕੋਲਕਾਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਨੇ ਬੰਗਲਾਦੇਸ਼ ’ਚ ਫੈਲੀ ਬਦਅਮਨੀ ਦੇ ਮੱਦੇਨਜ਼ਰ ਅੱਜ ਕਿਹਾ ਕਿ ਉਹ ਗੁਆਂਢੀ ਮੁਲਕ ’ਚ ਸੰਕਟ ’ਚ ਫਸੇ ਲੋਕਾਂ ਲਈ ਆਪਣੇ ਸੂਬੇ ਦੇ ਦਰਵਾਜ਼ੇ ਖੋਲ੍ਹ ਦੇਣਗੇ ਅਤੇ ਉਨ੍ਹਾਂ ਨੂੰ ਪਨਾਹ ਦੇਣਗੇ। ਉਨ੍ਹਾਂ ਨੇ ਮਨੁੱਖੀ ਸੰਕਟ ’ਤੇ ਆਪਣੇ ਰੁਖ਼ ਨੂੰ ਸਹੀ ਠਹਿਰਾਉਂਦਿਆਂ ਸੰਯੁਕਤ ਰਾਸ਼ਟਰ ਦੇ ਮਤੇ ਦਾ ਹਵਾਲਾ ਦਿੱਤਾ। ਉਨ੍ਹਾਂ ਆਖਿਆ, ‘‘ਮੈਨੂੰ ਬੰਗਲਾਦੇਸ਼ ਦੇ ਮਾਮਲਿਆਂ ’ਤੇ ਨਹੀਂ ਬੋਲਣਾ ਚਾਹੀਦਾ ਕਿਉਂਕਿ ਉਹ ਖ਼ੁਦਮੁਖਤਿਆਰ ਮੁਲਕ ਹੈ ਅਤੇ ਇਸ ਮੁੱਦੇ ’ਤੇ ਜੋ ਕੁਝ ਵੀ ਕਿਹਾ ਜਾਣਾ ਚਾਹੀਦਾ ਹੈ ਉਹ ਕੇਂਦਰ ਦਾ ਵਿਸ਼ਾ ਹੈ। ਪਰ ਮੈਂ ਤੁਹਾਨੂੰ ਇਹ ਦੱਸ ਸਕਦੀ ਹਾਂ ਕਿ ਜੇ ਸੰਕਟ ’ਚ ਘਿਰੇ ਲੋਕ ਬੰਗਾਲ ਦੇ ਦਰਵਾਜ਼ੇ ’ਤੇ ਦਸਤਕ ਦੇਣਗੇ ਤਾਂ ਅਸੀਂ ਉਨ੍ਹਾਂ ਨੂੰ ਪਨਾਹ ਜ਼ਰੂਰ ਦੇਵਾਂਗੇ।’’ -ਪੀਟੀਆਈ

Advertisement

Advertisement
Advertisement