For the best experience, open
https://m.punjabitribuneonline.com
on your mobile browser.
Advertisement

ਬੀਐੱਸਐੱਫ ਵੱਲੋਂ ਸਰਹੱਦ ਤੋਂ ਭਾਰਤੀ ਨਾਗਰਿਕ ਕਾਬੂ

10:30 PM Jun 29, 2023 IST
ਬੀਐੱਸਐੱਫ ਵੱਲੋਂ ਸਰਹੱਦ ਤੋਂ ਭਾਰਤੀ ਨਾਗਰਿਕ ਕਾਬੂ
Advertisement

ਪੱਤਰ ਪ੍ਰੇਰਕ

Advertisement

ਅਟਾਰੀ, 23 ਜੂਨ

ਇੱਥੇ ਭਾਰਤ-ਪਾਕਿਸਤਾਨ ਸਰਹੱਦ ‘ਤੇ ਤਾਇਨਾਤ ਸੀਮਾ ਸੁਰੱਖਆ ਬਲ ਦੀ 144ਵੀਂ ਬਟਾਲੀਅਨ ਵੱਲੋਂ ਗ਼ੈਰਕਾਨੂੰਨੀ ਢੰਗ ਨਾਲ ਸਰਹੱਦ ਨੇੜੇ ਪੁੱਜੇ ਇੱਕ ਭਾਰਤੀ ਨਾਗਰਿਕ ਨੂੰ ਸਰਹੱਦੀ ਚੌਕੀ ਰਾਜਾਤਾਲ ਨੇੜਿਓਂ ਗ੍ਰਿਫ਼ਤਾਰ ਕੀਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਕਾਂਤੀਲਾਲ ਨਾਂ ਦਾ ਇੱਕ ਭਾਰਤੀ ਨਾਗਰਿਕ ਸਰਹੱਦ ਦੇ ਨੇੜੇ ਘੁੰਮ ਰਿਹਾ ਸੀ। ਇਸ ਦੌਰਾਨ ਸਰਹੱਦੀ ਚੌਕੀ ਰਾਜਾਤਾਲ ‘ਤੇ ਤਾਇਨਾਤ ਸੁਰੱਖਿਆ ਬਲ ਦੀ ਟੀਮ ਨੇ ਉਸ ਨੂੰ ਬੁਲਾਇਆ ਤਾਂ ਉਹ ਕੰਡਿਆਲੀ ਤਾਰ ਵੱਲ ਭੱਜਣ ਲੱਗਿਆ। ਸੁਰੱਖਿਆ ਬਲਾਂ ਦੇ ਮੁਲਾਜ਼ਮਾਂ ਨੇ ਉਸ ਦਾ ਪਿੱਛਾ ਕੀਤਾ ਅਤੇ ਉਸ ਨੂੰ ਫੜ ਲਿਆ। ਗ੍ਰਿਫ਼ਤਾਰ ਕੀਤਾ ਵਿਅਕਤੀ ਦਿਮਾਗੀ ਤੌਰ ‘ਤੇ ਠੀਕ ਨਹੀਂ ਜਾਪਦਾ। ਫੌਜੀ ਅਧਿਕਾਰੀਆਂ ਵੱਲੋਂ ਮੁੱਢਲੀ ਪੁੱਛਗਿੱਛ ਕਰਨ ਉਪਰੰਤ ਉਸ ਨੂੰ ਪੁਲੀਸ ਹਵਾਲੇ ਕਰ ਦਿੱਤਾ ਜਾਵੇਗਾ।

Advertisement
Tags :
Advertisement
Advertisement
×