ਚਾਕੂ ਮਾਰ ਕੇ ਭਰਾ ਦੀ ਹੱਤਿਆ
10:48 PM Jun 23, 2023 IST
ਪੱਤਰ ਪ੍ਰੇਰਕ
Advertisement
ਨਵੀਂ ਦਿੱਲੀ, 5 ਜੂਨ
ਪੱਛਮ ਪੁਰੀ ਇਲਾਕੇ ਵਿੱਚ ਇੱਕ 25 ਸਾਲਾ ਵਿਅਕਤੀ ਦੀ ਉਸ ਦੇ ਭਰਾ ਨੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਅਨਰਜੀਤ ਵਾਸੀ ਸ਼ਹੀਦ ਸਿੰਘ ਕੈਂਪ ਪੱਛਮ ਪੁਰੀ ਵਜੋਂ ਹੋਈ ਹੈ। ਅਨਰਦੀਪ ਫੁੱਟਪਾਥ ‘ਤੇ ਰਹਿੰਦਾ ਸੀ। ਨੌਜਵਾਨ ਦੀ ਮਾਂ ਸੁੰਦਰੀ ਦੇਵੀ ਨੇ ਦੱਸਿਆ ਕਿ ਉਸ ਦੇ ਦੋ ਪੁੱਤ ਅਨਰਦੀਪ ਅਤੇ ਅਜੈ ਆਂਡੇ ਵੇਚਣ ਦਾ ਕੰਮ ਕਰਦੇ ਹਨ। ਦੋਵਾਂ ਵਿਚਾਲੇ ਆਂਡਿਆਂ ਦੀ ਅਦਾਇਗੀ ਸਬੰਧੀ ਝਗੜਾ ਹੋ ਗਿਆ। ਆਂਡੇ ਵੇਚਣ ਵਾਲੇ ਇੱਕ ਹੋਰ ਵਿਅਕਤੀ ਰਵੀ ਨੇ ਦੋਵਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਗੁੱਸੇ ਵਿੱਚ ਅਜੈ ਨੇ ਅਨਰਜੀਤ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਜ਼ਖ਼ਮੀ ਨੂੰ ਗੁਰੂ ਗੋਬਿੰਦ ਸਿੰਘ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਅਨੁਸਾਰ ਅਨਰਜੀਤ ਦੀ ਛਾਤੀ ‘ਤੇ ਚਾਕੂ ਦੇ ਜ਼ਖ਼ਮ ਅਤੇ ਸਿਰ ‘ਤੇ ਸੱਟ ਦੇ ਨਿਸ਼ਾਨ ਸਨ।
Advertisement
Advertisement