For the best experience, open
https://m.punjabitribuneonline.com
on your mobile browser.
Advertisement

ਨਹਿਰ ਵਿੱਚ ਨਹਾਉਂਦੇ ਹੋਏ ਜੀਜਾ ਤੇ ਸਾਲਾ ਰੁੜ੍ਹੇ

10:16 PM Apr 26, 2024 IST
ਨਹਿਰ ਵਿੱਚ ਨਹਾਉਂਦੇ ਹੋਏ ਜੀਜਾ ਤੇ ਸਾਲਾ ਰੁੜ੍ਹੇ
Advertisement

ਪੱਤਰ ਪ੍ਰੇਰਕ

Advertisement

ਸ੍ਰੀ ਕੀਰਤਪੁਰ ਸਾਹਿਬ, 26 ਅਪਰੈਲ

ਸ੍ਰੀ ਕੀਰਤਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਪ੍ਰਿਥੀਪੁਰ ਬੂੰਗਾ ਵਿੱਚ ਅੱਜ ਸਵੇਰੇ ਭਾਖੜਾ ਨਹਿਰ ’ਚ ਨਹਾਉਂਦੇ ਹੋਏ ਦੋ ਨੌਜਵਾਨ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਏ। ਇਹ ਦੋਵੇਂ ਜਣੇ ਰਿਸ਼ਤੇ ਵਿੱਚ ਜੀਜਾ-ਸਾਲਾ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਦੋਵੇਂ ਨੌਜਵਾਨ ਪਿੰਡ ਫਤਹਿਪੁਰ ਬੂੰਗਾ ਵਿੱਚ ਬੀਤੀ ਰਾਤ ਜਗਰਾਤੇ ਵਿੱਚ ਸ਼ਾਮਲ ਹੋਣ ਲਈ ਆਏ ਸਨ। ਦੋਵਾਂ ਨੌਜਵਾਨਾਂ ਦੀ ਪਛਾਣ ਹਨੀਫ (32) ਵਾਸੀ ਪਿੰਡ ਢਿੱਲਵਾਂ, ਜ਼ਿਲ੍ਹਾ ਜਲੰਧਰ ਅਤੇ ਦਿਲਸ਼ਾਦ (27) ਵਾਸੀ ਪਿੰਡ ਮਲੋਆ ਚੰਡੀਗੜ੍ਹ ਵਜੋਂ ਹੋਈ ਹੈ ਜੋ ਕਿ ਪਿੰਡ ਪ੍ਰਿਥੀਪੁਰ ਵਿੱਚ ਭਾਖੜਾ ਨਹਿਰ ’ਚ ਨਹਾਉਣ ਲਈ ਗਏ ਸਨ। ਇਸ ਦੌਰਾਨ ਦਿਲਸ਼ਾਦ ਦਾ ਪੈਰ ਤਿਲਕ ਗਿਆ ਤੇ ਉਹ ਰੁੜ੍ਹ ਗਿਆ। ਹਨੀਫ ਨੇ ਦਿਲਸ਼ਾਦ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਦੋਵੇਂ ਜਣੇ ਨਹਿਰ ਦੇ ਪਾਣੀ ਦੇ ਹੇਠਾਂ ਚਲੇ ਗਏ। ਪੁਲੀਸ ਵੱਲੋਂ ਭਾਖੜਾ ਨਹਿਰ ਵਿੱਚੋਂ ਉਕਤ ਵਿਅਕਤੀਆਂ ਦੀ ਭਾਲ ਕਰਨ ਲਈ ਗੋਤਾਖੋਰਾਂ ਦੀ ਟੀਮ ਵੀ ਸੱਦੀ ਗਈ ਹੈ।

Advertisement
Author Image

amartribune@gmail.com

View all posts

Advertisement
Advertisement
×