For the best experience, open
https://m.punjabitribuneonline.com
on your mobile browser.
Advertisement

ਸੜਕ ਹਾਦਸੇ ’ਚ ਜੀਜਾ-ਸਾਲਾ ਤੇ ਪਿਓ-ਪੁੱਤ ਹਲਾਕ

12:06 PM Sep 17, 2023 IST
ਸੜਕ ਹਾਦਸੇ ’ਚ ਜੀਜਾ ਸਾਲਾ ਤੇ ਪਿਓ ਪੁੱਤ ਹਲਾਕ
ਹਾਦਸੇ ਮਗਰੋਂ ਘਟਨਾ ਸਥਾਨ ’ਤੇ ਖੜ੍ਹੀ ਬੁਰੀ ਤਰ੍ਹਾਂ ਨੁਕਸਾਨੀ ਕਾਰ ਅਤੇ ਲੱਕੜਾਂ ਨਾਲ ਲੱਦੀ ਹੋਈ ਟਰਾਲੀ।
Advertisement

ਇਕਬਾਲ ਸਿੰਘ ਸ਼ਾਂਤ

ਲੰਬੀ, 17 ਸਤੰਬਰ

ਲੰਬੀ ਨੇੜੇ ਡੱਬਵਾਲੀ-ਮਲੋਟ ਜਰਨੈਲੀ ਸੜਕ ’ਤੇ ਇਕ ਮਾਰੂਤੀ ਕਾਰ ਮੂਹਰੇ ਜਾਂਦੇ ਲੱਕੜਾਂ ਨਾਲ ਲੱਦੇ ਇੱਕ ਟਰੈਕਟਰ-ਟਰਾਲੇ ਵਿੱਚ ਜਾ ਵੱਜੀ। ਇਸ ਹਾਦਸੇ ਵਿੱਚ ਚਾਰ ਮੌਤਾਂ ਹੋ ਗਈਆਂ ਜਦਕਿ ਇੱਕ ਵਿਅਕਤੀ ਦੀ ਹਾਲਤ ਗੰਭੀਰ ਹੈ ਜਿਸ ਨੂੰ ਫਰੀਦਕੋਟ ਮੈਡੀਕਲ ਕਾਲਜ ਭੇਜਿਆ ਗਿਆ ਹੈ। ਮ੍ਰਿਤਕਾਂ ਵਿੱਚ ਮਲੋਟ ਦਾ ਮਸ਼ਹੂਰ ਡੈਂਟਰ-ਪੈਂਟਰ ਹਮਬੀਰ (ਲੰਬੂ ਡੈਂਟਿੰਗ-ਪੈਂਟਿੰਗ), ਕਰੀਬ ਛੇ ਸਾਲ ਦਾ ਬੱਚਾ ਵੀ ਸ਼ਾਮਲ ਸਨ। ਇਹ ਹਾਦਸਾ ਦੇਰ ਰਾਤ ਕਰੀਬ 12 ਵਜੇ ਵਾਪਰਿਆ। ਚਾਰੋਂ ਜਣੇ ਮਲੋਟ ਅਤੇ ਦਿੱਲੀ ਦੇ ਰਹਿਣ ਵਾਲੇ ਸਨ ਅਤੇ ਆਪਸ ਵਿੱਚ ਰਿਸ਼ਤੇਦਾਰ ਸਨ। ਦੱਸਿਆ ਜਾਂਦਾ ਹੈ ਕਿ ਹਮਬੀਰ ਉਰਫ਼ ਲੰਬੂ ਅਤੇ ਉਸ ਦਾ ਸਾਲਾ ਨੀਤੂ ਵਾਸੀ ਮਲੋਟ ਕਾਰਾਂ ਖਰੀਦਣ ਤੇ ਵੇਚਣ ਦਾ ਕੰਮ ਕਰਦੇ ਸਨ। ਉਹ ਦਿੱਲੀ ਤੋਂ ਕਾਰ ਖਰੀਦ ਕੇ ਮਲੋਟ ਪਰਤ ਰਹੇ ਸਨ। ਕਾਰ ਵਿੱਚ ਹਮਬੀਰ ਉਰਫ਼ ਲੰਬੂ, ਉਸ ਦਾ ਸਾਲਾ ਨੀਤੂ, ਉਸ ਦੀ ਸਾਲੀ ਦਾ ਲੜਕਾ ਅਰਵਿੰਦ ਵਾਸੀ ਦਿੱਲੀ ਅਤੇ ਅਰਵਿੰਦ ਦੇ ਛੇ ਸਾਲਾ ਲੜਕਾ ਅਰਵ ਤੋਂ ਇਲਾਵਾ ਇੱਕ ਹੋਰ ਵਿਅਕਤੀ ਸਵਾਰ ਸੀ। ਘਟਨਾ ਉਪਰੰਤ ਚਾਲਕ ਟਰੈਕਟਰ ਲੈ ਕੇ ਫ਼ਰਾਰ ਹੋ ਗਿਆ। ਹਾਦਸਾਗ੍ਰਸਤ ਕਾਰ ਬੁਰੀ ਤਰ੍ਹਾਂ ਟਰਾਲੇ ਵਿੱਚ ਫੱਸ ਗਈ ਸੀ, ਜਿਸ ਨੂੰ ਪੁਲੀਸ ਨੇ ਮਸ਼ੀਨਾਂ ਦੀ ਮਦਦ ਨਾਲ ਵੱਖ ਕਰਵਾ ਕੇ ਲਾਸ਼ਾਂ ਨੂੰ ਬਾਹਰ ਕਢਵਾਇਆ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸਰਕਾਰੀ ਹਸਪਤਾਲ ਗਿੱਦੜਬਾਹਾ ਦੇ ਮੁਰਦਾ ਘਰ ਵਿੱਚ ਰੱਖਿਆ ਗਿਆ ਹੈ।

Advertisement
Author Image

Advertisement
Advertisement
×