ਟੁੱਟੀਆਂ ਸੜਕਾਂ ਨੇ ਸਮਾਰਟ ਸਿਟੀ ਦੀ ਦਿੱਖ ਵਿਗਾੜੀ
ਗਗਨਦੀਪ ਅਰੋੜਾ
ਲੁਧਿਆਣਾ, 20 ਜੁਲਾਈ
ਸਮਾਰਟ ਸਿਟੀ ਲੁਧਿਆਣਾ ਵਿੱਚ ਮੌਨਸੂਨ ਦੇ ਮੀਂਹ ਨੇ ਸ਼ਹਿਰ ਦੀਆਂ ਸੜਕਾਂ ਦਾ ਬੁਰਾ ਹਾਲ ਕਰ ਦਿੱਤਾ ਹੈ। ਪਿਛਲੇ ਕਈ ਦਨਿਾਂ ਤੋਂ ਪੈ ਰਹੇ ਮੀਂਹ ਕਾਰਨ ਸ਼ਹਿਰ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਸੜਕਾਂ ਤੇ ਗਲੀਆਂ ਟੁੱਟ ਗਈਆਂ ਹਨ, ਮੀਂਹ ਦੇ ਪਾਣੀ ਕਾਰਨ ਥਾਂ-ਥਾਂ ਟੋਏ ਪੈ ਗਏ ਹਨ। ਜਨਿ੍ਹਾਂ ਸੜਕਾਂ ’ਤੇ ਨਗਰ ਨਿਗਮ ਨੇ ਮੀਂਹ ਤੋਂ ਪਹਿਲਾਂ ਪੈਚਵਰਕ ਕਰਵਾਉਣਾ ਸ਼ੁਰੂ ਕੀਤਾ ਸੀ, ਉਹ ਪੈਚਵਰਕ ਵੀ ਮੀਂਹ ਦੇ ਪਾਣੀ ਨਾਲ ਰੁੜ੍ਹ ਗਿਆ ਹੈ। ਹਾਲਾਤ ਇਹ ਹਨ ਕਿ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਤਾਂ ਹਾਲੇ ਤੱਕ ਮੀਂਹ ਦਾ ਪਾਣੀ ਭਰਿਆ ਹੋਇਆ ਹੈ। ਮੀਂਹ ਨੇ ਪੂਰੇ ਸ਼ਹਿਰ ਦੀਆਂ ਸੜਕਾਂ ਨੂੰ ਝੰਬ ਕੇ ਰੱਖ ਦਿੱਤਾ ਹੈ। ਮੀਂਹ ਦੇ ਪਾਣੀ ਨੇ ਜਿੱਥੇ ਸੜਕਾਂ ਦਾ ਬੁਰਾ ਹਾਲ ਕੀਤਾ ਹੈ, ਜਿਸ ਦੇ ਚੱਲਦੇ ਸੜਕਾਂ ’ਤੇ ਡੂੰਘੇ ਟੋਏ ਪੈ ਚੁੱਕੇ ਹਨ, ਜੋ ਰਾਹਗੀਰਾਂ ਲਈ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਸ਼ਹਿਰ ਦੇ ਇਲਾਕੇ ਦੁੱਗਰੀ, ਸਰਾਭਾ ਨਗਰ, ਪੱਖੋਵਾਲ ਰੋਡ, ਗਿਆਸਪੁਰਾ, ਮਾਡਲ ਟਾਊਨ, ਗਿੱਲ ਰੋਡ, ਸਮਰਾਲਾ ਚੌਕ, ਤਾਜਪੁਰ ਰੋਡ, ਟਿੱਬਾ ਰੋਡ, ਜਮਾਲਪੁਰ, ਲੋਕਲ ਅੱਡਾ, ਕੈਲਾਸ਼ ਸਨਿੇਮਾ ਚੌਕ, ਭਾਰਤ ਨਗਰ ਚੌਕ, ਸਿਵਲ ਲਾਈਨ ਅਤੇ ਹੋਰ ਇਲਾਕਿਆਂ ਵਿੱਚ ਸੜਕਾਂ ਦਾ ਬੁਰਾ ਹਾਲ ਹੋ ਗਿਆ ਹੈ।
ਦੁਗਰੀ ਰੋਡ ਸਥਿਤ 200 ਫੁੱਟਾ ਰੋਡ ਦਾ ਇਸ ਵੇਲੇ ਸਭ ਤੋਂ ਵੱਧ ਬੁਰਾ ਹਾਲ ਹੈ। ਇੱਥੇ ਪਹਿਲਾਂ ਹੀ ਸੜਕਾਂ ਦਾ ਬੁਰਾ ਹਾਲ ਸੀ, ਹੁਣ ਮੀਂਹ ਨੇ ਤਾਂ ਇੱਥੇ ਫੁੱਟ ਫੁੱਟ ਤੋਂ ਵੱਧ ਦੇ ਟੋਏ ਪੈ ਦਿੱਤੇ ਹਨ। ਮੀਂਹ ਕਾਰਨ ਪਏ ਟੋਇਆਂ ਵਿੱਚੋ ਬੱਜਰੀ ਬਾਹਰ ਆ ਗਈ ਹੈ। ਇਸ ਕਾਰਨ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਸੜਕਾਂ ਤੋਂ ਪਾਣੀ ਕਾਰਨ ਲੁੱਕ ਗਾਇਬ ਹੋ ਗਈ ਤੇ ਬੱਜਰੀ ਸੜਕਾਂ ’ਤੇ ਖਿੱਲਰੀ ਹੋਈ ਹੈ। ਇਸ ਕਾਰਨ ਸੜਕਾਂ ’ਤੇ ਸੜਕ ਹਾਦਸੇ ਵੀ ਹੋ ਰਹੇ ਹਨ।
ਟਰਾਂਸਪੋਰਟ ਨਗਰ ਤੇ ਨੀਵੇ ਇਲਾਕਿਆਂ ਦਾ ਬੁਰਾ ਹਾਲ
ਸਨਅਤੀ ਸ਼ਹਿਰ ਦੇ ਇਲਾਕੇ ਟਰਾਂਸਪੋਰਟ ਨਗਰ ਤੇ ਨੀਵਿਆਂ ਇਲਾਕਿਆਂ ਦੀਆਂ ਸੜਕਾਂ ਦਾ ਮੀਂਹ ਪੈਣ ਤੋਂ ਬਾਅਦ ਕਾਫ਼ੀ ਬੁਰਾ ਹਾਲ ਹੋ ਗਿਆ ਹੈ। ਇੱਥੇ ਮੀਂਹ ਦਾ ਪਾਣੀ ਵੀ ਹਾਲੇ ਤੱਕ ਖੜ੍ਹਾ ਹੈ ਤੇ ਸੜਕਾਂ ’ਤੇ ਵੱਡੇ-ਵੱਡੇ ਟੋਏ ਪਏ ਹੋਏ ਹਨ। ਇਸ ਦੇ ਨਾਲ ਹੀ ਮੇਨ ਗਿੱਲ ਰੋਡ, ਪ੍ਰਤਾਪ ਚੌਕ, ਜਨਤਾ ਨਗਰ ਇਲਾਕੇ ਅਜਿਹੇ ਹਨ, ਜਿਥੇ ਮੀਂਹ ਦੇ ਪਾਣੀ ਨੇ ਸਾਰੀਆਂ ਸੜਕਾਂ ਨੂੰ ਧੋਹ ਦਿੱਤਾ ਹੈ। ਇਸ ਕਰ ਕੇ ਇੱਥੇ ਡੂੰਘੇ ਟੋਏ ਪੈ ਗਏ ਹਨ। ਇਸ ਤੋਂ ਇਲਾਵਾ ਸਤਜੋਤ ਨਗਰ, ਧਾਂਦਰਾ ਰੋਡ ਤੇ ਹੋਰਨਾਂ ਪ੍ਰਾਈਵੇਟ ਕਲੋਨੀਆਂ ਵਿੱਚ ਸੜਕਾਂ ਦਾ ਬੁਰਾ ਹਾਲ ਹੈ।
ਫਿਰੋਜ਼ਪੁਰ ਰੋਡ ’ਤੇ ਟੋਇਆ ਵਿੱਚ ਫੱਸਦੇ ਰਹੇ ਲੋਕ
ਪਿਛਲੇ ਕਈ ਸਾਲਾਂ ਤੋਂ ਸ਼ਹਿਰ ਦੇ ਫਿਰੋਜ਼ਪੁਰ ਰੋਡ ’ਤੇ ਫਲਾਈਓਵਰ ਦੀ ਉਸਾਰੀ ਹੋ ਰਹੀ ਹੈ। ਇਸ ਕਰ ਕੇ ਪਹਿਲਾਂ ਹੀ ਸੜਕਾਂ ਪੁੱਟੀਆਂ ਹੋਈਆਂ ਹਨ। ਹੁਣ ਮੀਂਹ ਤੋਂ ਬਾਅਦ ਇਸ ਰੋਡ ’ਤੇ ਸੜਕਾਂ ਦਾ ਬਹੁਤ ਹੀ ਬੁਰਾ ਹਾਲ ਹੋ ਗਿਆ ਹੈ। ਮੀਂਹ ਕਾਰਨ ਕਾਫ਼ੀ ਵੱਡੇ-ਵੱਡੇ ਟੋਏ ਪਏ ਹੋਏ ਹਨ। ਜਨਿ੍ਹਾਂ ਵਿੱਚ ਲੋਕ ਮੀਂਹ ਦਾ ਪਾਣੀ ਭਰਿਆ ਹੋਣ ਕਾਰਨ ਫੱਸਦੇ ਰਹੇ।