ਬ੍ਰਿਟਿਸ਼ ਵਿਕਟੋਰੀਆ ਸਕੂਲ ਨੇ ਹੋਣਹਾਰ ਵਿਦਿਆਰਥੀ ਸਨਮਾਨੇ
09:35 AM Jul 22, 2023 IST
ਸ੍ਰੀ ਗੋਇੰਦਵਾਲ ਸਾਹਿਬ: ਸਕੂਲੀ ਬੱਚਿਆਂ ਨੂੰ ਵਿਗਿਆਨ, ਗਣਿਤ, ਅੰਗਰੇਜ਼ੀ, ਕੰਪਿਊਟਰ ਆਦਿ ਵਿਸ਼ਿਆਂ ਵਿੱਚ ਭਵਿੱਖ ਦੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਦੇ ਯੋਗ ਬਣਾਉਣ ਲਈ ਕੌਮਾਂਤਰੀ ਸੰਸਥਾ ਸਾਇੰਸ ਓਲੰਪੀਅਡ ਫਾਊਂਡੇਸ਼ਨ (ਐੱਸ.ਓ.ਐੱਫ) ਵੱਲੋਂ ਸਮੁੱਚੇ ਭਾਰਤ ਦੇ ਬੱਚਿਆਂ ਦਾ ਆਮ ਗਿਆਨ ਦਾ ਇਮਤਿਹਾਨ ਲਿਆ ਗਿਆ ਸੀ। ਇਸ ਵਿੱਚ ਬ੍ਰਿਟਿਸ਼ ਵਿਕਟੋਰੀਆ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 45 ਸੋਨ ਤਮਗੇ ਅਤੇ 35 ਸ਼ਲਾਘਾ ਪੱਤਰ ਪ੍ਰਾਪਤ ਕੀਤੇ। ਹੋਣਹਾਣ ਵਿਦਿਆਰਥੀ ਏਕਮਬੀਰ ਸਿੰਘ, ਚਾਂਦਨੀ, ਹਰਰੀਤ ਸਿੰਘ ਅਤੇ ਚਾਂਦਨੀ ਦਾ ਸਨਮਾਨ ਕੀਤਾ ਗਿਆ। ਸੰਸਥਾ ਦੇ ਚੇਅਰਮੈਨ ਛਿੰਦਰਪਾਲ ਸਿੰਘ, ਪ੍ਰਧਾਨ ਅਰਸ਼ਦੀਪ ਸਿੰਘ, ਐੱਮ.ਡੀ ਸਾਹਿਲ ਪੱਬੀ, ਪ੍ਰਿੰਸੀਪਲ ਜਸਮੀਤ ਕੌਰ ਕਾਹਲੋਂ ਨੇ ਕਿਹਾ ਬੱਚਿਆਂ ਦੇ ਭਵਿੱਖ ਨੂੰ ਮੱਦੇਨਜ਼ਰ ਰੱਖਦਿਆਂ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਸੰਸਥਾ ਵੱਲੋਂ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। -ਪੱਤਰ ਪ੍ਰੇਰਕ
Advertisement
Advertisement