ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

British Sikh soldier ਦਹਿਸ਼ਤੀ ਮਾਡਿਊਲ: ਪੰਜਾਬ ਪੁਲੀਸ ਦੀ ਜਾਂਚ ’ਚ ਬ੍ਰਿਟਿਸ਼ ਸਿੱਖ ਫੌਜੀ ਦਾ ਨਾਂ ਸਾਹਮਣੇ ਆਇਆ

10:38 PM Dec 24, 2024 IST

ਚੰਡੀਗੜ੍ਹ, 24 ਦਸੰਬਰ
ਪੰਜਾਬ ਪੁਲੀਸ ਵੱਲੋਂ ਪਾਕਿਸਤਾਨ ਅਧਾਰਿਤ ਖਾਲਿਸਤਾਨ ਜ਼ਿੰਦਾਬਾਦ ਫੋਰਸ (ਕੇਜ਼ੈੱਡਐੱਫ) ਦੇ ਮੁਖੀ ਰਣਜੀਤ ਸਿੰਘ ਨੀਟਾ ਦੀ ਸਰਪ੍ਰਸਤੀ ਵਾਲੇ ਦਹਿਸ਼ਤੀ ਮਾਡਿਊਲ ਦੀ ਕੀਤੀ ਜਾਂਚ ਵਿਚ ਬਰਤਾਨਵੀ ਸਿੱਖ ਫੌਜੀ ਜਗਜੀਤ ਸਿੰਘ ਉਰਫ਼ ਫ਼ਤਹਿ ਸਿੰਘ ਬਾਗ਼ੀ ਦਾ ਨਾਂ ਸਾਹਮਣੇ ਆਇਆ ਹੈ, ਜਿਸ ਦਾ ਹੱਥ ਸੂਬੇ ਦੇ ਪੁਲੀਸ ਥਾਣਿਆਂ ਵਿਚ ਹੋਏ ਹਾਲੀਆ ਗ੍ਰੇਨੇਡ ਹਮਲਿਆਂ ਪਿੱਛੇ ਦੱਸਿਆ ਜਾਂਦਾ ਹੈ। ਪੰਜਾਬ ਵਿਚ ਅਕਤੂਬਰ ਤੇ ਨਵੰਬਰ ਮਹੀਨੇ ਹੋਏ ਇਨ੍ਹਾਂ ਲੜੀਵਾਰ ਦਹਿਸ਼ਤੀ ਹਮਲਿਆਂ ਵਿਚ ਹੱਥਗੋਲਿਆਂ ਤੇ ਆਈਈਡੀ’ਜ਼ ਦੀ ਵਰਤੋਂ ਕੀਤੀ ਗਈ। ਪੰਜਾਬ ਪੁਲੀਸ ਦੇ ਇਕ ਸਿਖਰਲੇ ਅਧਿਕਾਰੀ ਨੇ ਲੁਧਿਆਣਾ ਵਿਚ ਹਿੰਦੂ ਜਥੇਬੰਦੀਆਂ ਦੇ ਆਗੂਆਂ ਦੇ ਘਰਾਂ ਨੂੰ ਪੈਟਰੋਲ ਬੰਬਾਂ ਨਾਲ ਨਿਸ਼ਾਨਾ ਬਣਾਇਆ। ਇਸ ਮਗਰੋਂ ਦਸੰਬਰ ਵਿਚ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਕਾਠਗੜ੍ਹ ਪੁਲੀਸ ਥਾਣੇ ਅਧੀਨ ਆਉਂਦੀ ਆਸਰੋਂ ਪੁਲੀਸ ਪੋਸਟ ’ਤੇ ਹੱਥਗੋਲਾ ਸੁੱਟਿਆ ਗਿਆ। ਸੋਸ਼ਲ ਮੀਡੀਆ ਉੱਤੇ ਨੀਟਾ ਤੇ ਫ਼ਤਹਿ ਸਿੰਘ ਬਾਗ਼ੀ ਨੇ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਲਈ।
ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਮਾਡਿਊਲਾਂ ਦੀ ਜਾਂਚ ਦੌਰਾਨ ਬਰਤਾਨਵੀ ਫੌਜ ਵਿਚ ਸਿੱਖ ਫੌਜੀ ਜਗਜੀਤ ਸਿੰਘ (37) ਦਾ ਨਾਮ ਸਾਹਮਣੇ ਆਇਆ, ਜੋ ਪਿੱਛੋਂ ਤਰਨ ਤਾਰਨ ਦੇ ਪਿੰਡ ਮੀਆਂਪੁਰ ਦਾ ਰਹਿਣ ਵਾਲਾ ਹੈ। ਅਜਿਹਾ ਸ਼ੱਕ ਹੈ ਕਿ ਜਗਜੀਤ ਸਿੰਘ ਆਪਣੀ ਅਸਲ ਪਛਾਣ ਲੁਕਾਉਣ ਲਈ ਫ਼ਤਹਿ ਸਿੰਘ ਬਾਗ਼ੀ ਦਾ ਨਾਮ ਵਰਤ ਰਿਹਾ ਸੀ। ਪੁਲੀਸ ਅਧਿਕਾਰੀ ਨੇ ਕਿਹਾ ਕਿ ਜਗਜੀਤ ਸਿੰਘ 2010 ਵਿਚ ਵਿਦਿਆਰਥੀ ਵੀਜ਼ੇ ’ਤੇ ਯੂਕੇ ਗਿਆ ਸੀ। ਆਪਣੀ ਪੜ੍ਹਾਈ ਪੂਰੀ ਕਰਨ ਮਗਰੋਂ ਉਹ 2013 ਵਿਚ ਬਰਤਾਨਵੀ ਫੌਜ ਵਿਚ ਸ਼ਾਮਲ ਹੋ ਗਿਆ। ਜਗਜੀਤ ਸਿੰਘ ਦੇ ਦਾਦਾ, ਪਿਤਾ ਤੇ ਭਰਾ ਤੋਂ ਇਲਾਵਾ ਹੋਰ ਕਈ ਰਿਸ਼ਤੇਦਾਰ ਭਾਰਤੀ ਥਲ ਸੈਨਾ ਵਿਚ ਰਹੇ ਹਨ। ਯੂਕੇ ਜਾਣ ਮਗਰੋਂ ਜਗਜੀਤ ਸਿੰਘ ਬੱਬਰ ਖ਼ਾਲਸਾ ਇੰਟਰਨੈਸ਼ਨਲ (ਬੀਕੇਆਈ) ਤੇ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਸੰਪਰਕ ਵਿਚ ਆਇਆ। ਜਗਜੀਤ ਸਿੰਘ ਨੇ ਅਕਾਲਜੋਤ ਖਾਲਿਸਤਾਨ ਫੋਰਸ (ਏਕੇਐੱਫ) ਨਾਂ ਦੀ ਜਥੇੇਬੰਦੀ ਬਣਾਈ ਤੇ ਨਵੇਂ ਮੈਂਬਰ ਭਰਤੀ ਕਰਕੇ ਪੰਜਾਬ ਵਿਚ ਦਹਿਸ਼ਤੀ ਸਰਗਰਮੀਆਂ ਮੁੜ ਸ਼ੁਰੂ ਕਰਨ ਦੇ ਯਤਨ ਕੀਤੇ। ਜਗਜੀਤ ਸਿੰਘ ਅਜੇ ਵੀ ਬਰਤਾਨਵੀ ਫੌਜ ਵਿਚ ਹੈ ਜਾਂ ਨਹੀਂ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। -ਪੀਟੀਆਈ

Advertisement

Advertisement