ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬ੍ਰਿਟਿਸ਼ ਸੰਸਦ ਮੈਂਬਰ ਵਿਰੇਂਦਰ ਸ਼ਰਮਾ ਨੇ ਸਰਗਰਮ ਸਿਆਸਤ ਤੋਂ ਸੰਨਿਆਸ ਲਿਆ

07:07 AM May 29, 2024 IST

ਲੰਡਨ, 28 ਮਈ
ਬਰਤਾਨੀਆ ਦੇ ਭਾਰਤੀ ਮੂਲ ਦੇ ਮਾਹਿਰ ਸੰਸਦ ਮੈਂਬਰ ਅਤੇ ਭਾਰਤ-ਬਰਤਾਨੀਆ ਦੇ ਗੂੜ੍ਹੇ ਸਬੰਧਾਂ ਦੇ ਜ਼ੋਰਦਾਰ ਸਮਰਥਕ ਵਿਰੇਂਦਰ ਸ਼ਰਮਾ ਨੇ ਐਲਾਨ ਕੀਤਾ ਕਿ ਉਹ ਹੁਣ ਸਿਆਸਤ ਵਿੱਚ ਸਰਗਰਮ ਨਹੀਂ ਰਹਿਣਗੇ। ਨਾਲ ਹੀ ਉਹ ਬਰਤਾਨੀਆ ਵਿੱਚ 4 ਜੁਲਾਈ ਨੂੰ ਹੋਣ ਵਾਲੀਆਂ ਆਮ ਚੋਣਾਂ ਨਹੀਂ ਲੜਨਗੇ। ਲੇਬਰ ਪਾਰਟੀ ਦੇ 77 ਸਾਲਾ ਸੰਸਦ ਮੈਂਬਰ ਨੇ ਕਿਹਾ ਕਿ ਹੁਣ ਉਹ ਦਾਦੇ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣਾ ਚਾਹੁੰਦੇ ਹਨ, ਇਸ ਲਈ ਇਹ ਉਨ੍ਹਾਂ ਦੀ ਜ਼ਿੰਦਗੀ ਵਿੱਚ ਨਵੇਂ ਅਧਿਆਏ ਦਾ ਸਮਾਂ ਹੈ। ਉਨ੍ਹਾਂ ਪੰਜਾਬੀ ਬਹੁਗਿਣਤੀ ਵਾਲੇ ਈਲਿੰਗ ਸਾਊਥਹਾਲ ਹਲਕੇ ਤੋਂ 2007 ਦੀਆਂ ਆਮ ਚੋਣਾਂ ਵਿੱਚ ਜਿੱਤ ਦਰਜ ਕੀਤੀ ਸੀ ਅਤੇ ਇਸ ਮਗਰੋਂ ਉਹ ਲਗਾਤਾਰ ਚਾਰ ਵਾਰ ਜਿੱਤਦੇ ਰਹੇ ਹਨ। ਪੰਜਾਬ ਦੇ ਮੰਡਾਲੀ ਪਿੰਡ ਵਿੱਚ ਜਨਮੇ ਸ਼ਰਮਾ 1968 ਵਿੱਚ ਬਰਤਾਨੀਆ ਚਲੇ ਗਏ ਅਤੇ ‘ਟਰੇਡ ਯੂਨੀਅਨ ਸਕਾਲਰਸ਼ਿਪ’ ’ਤੇ ‘ਲੰਡਨ ਸਕੂਲ ਆਫ ਇਕਨਾਮਿਕਸ’ ਵਿੱਚ ਪੜ੍ਹਾਈ ਕਰਨ ਤੇ ‘ਟਰੇਡ ਯੂਨੀਅਨ’ ਦੇ ਮੁਖੀ ਬਣਨ ਤੋਂ ਪਹਿਲਾਂ ਉਨ੍ਹਾਂ ਨੇ ਇੱਕ ਬੱਸ ਕੰਡਕਟਰ ਵਜੋਂ ਕੰਮ ਕੀਤਾ ਸੀ। ਸ਼ਰਮਾ ਨੇ ਸੋਮਵਾਰ ਸ਼ਾਮ ਨੂੰ ਆਪਣੀ ਪਾਰਟੀ ਮੌਕੇ ਸੰਬੋਧਨ ਦੌਰਾਨ ਇੱਕ ਪੱਤਰ ਰਾਹੀਂ ਇਹ ਜਾਣਕਾਰੀ ਦਿੱਤੀ। -ਪੀਟੀਆਈ

Advertisement

Advertisement
Advertisement