ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬ੍ਰਿਟਿਸ਼-ਭਾਰਤੀ ਸੰਸਦ ਮੈਂਬਰਾਂ ਨੇ ਗੀਤਾ, ਗੁਟਕਾ ਸਾਹਿਬ ਅਤੇ ਬਾਈਬਲ ਦੀ ਸਹੁੰ ਚੁੱਕੀ

07:02 AM Jul 12, 2024 IST

ਲੰਡਨ:

Advertisement

ਬ੍ਰਿਟਿਸ਼ ਸੰਸਦ ਦੇ ਹੇਠਲੇ ਸਦਨ ਹਾਊਸ ਆਫ਼ ਕਾਮਨਜ਼ ਲਈ ਚੁਣੇ ਗਏ ਭਾਰਤੀ ਮੂਲ ਦੇ ਸੰਸਦ ਮੈਂਬਰਾਂ ਨੇ ਮਹਾਰਾਜਾ ਪ੍ਰਤੀ ਆਪਣੀ ਵਫ਼ਾਦਾਰੀ ਜਤਾਉਂਦਿਆਂ ਆਪਣੇ ਧਾਰਮਿਕ ਗ੍ਰੰਥਾਂ ’ਤੇ ਹੱਥ ਰੱਖ ਕੇ ਹਲਫ਼ ਲਿਆ। ਕੰਜ਼ਰਵੇਟਿਵ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਸ਼ੈਲੇਸ਼ ਵਾਰਾ ਨੇ ਸਪੀਕਰ ਲਿੰਡਸੇ ਹੋਇਲ ਨੂੰ ‘ਭਗਵਤ ਗੀਤਾ’ ਭੇਟ ਕੀਤੀ। ਬੌਬ ਬਲੈਕਮੈਨ ਨੇ ‘ਗੀਤਾ’ ਅਤੇ ‘ਕਿੰਗ ਜੇਮਜ਼ ਬਾਈਬਲ’ ਦੋਹਾਂ ਨੂੰ ਨਾਲ ਰੱਖਣ ਦਾ ਫ਼ੈਸਲਾ ਲਿਆ। ਬ੍ਰਿਟਿਸ਼ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ, ਗੁਰਿੰਦਰ ਸਿੰਘ ਜੋਸਨ, ਹਰਪ੍ਰੀਤ ਉੱਪਲ, ਸਤਵੀਰ ਕੌਰ ਅਤੇ ਵਰਿੰਦਰ ਸਿੰਘ ਜਸ ਨੇ ਸਿੱਖ ਸਿਧਾਂਤਾਂ ਮੁਤਾਬਕ ਸਹੁੰ ਚੁੱਕੀ। ਪ੍ਰੀਤ ਕੌਰ ਗਿੱਲ ਨੇ ਹਲਫ਼ਦਾਰੀ ਦੌਰਾਨ ਰੁਮਾਲੇ ’ਚ ਲਪੇਟੇ ‘ਸੁੰਦਰ ਗੁਟਕਾ ਸਾਹਿਬ’ ਨੂੰ ਹੱਥ ’ਚ ਫੜ ਕੇ ਸਹੁੰ ਚੁੱਕੀ। -ਪੀਟੀਆਈ

Advertisement
Advertisement
Advertisement