ਬ੍ਰਿਟਿਸ਼ ਲੜਾਕੂ ਜਹਾਜ਼ ਦੀ ਤਿਰੂਵਨੰਤਪੁਰਮ ’ਚ ਐਮਰਜੈਂਸੀ ਲੈਂਡਿੰਗ
12:14 PM Jun 15, 2025 IST
ਈਂਧਣ ਘੱਟ ਹੋਣ ਕਰਕੇ ਉੱਤਰਨਾ ਪਿਆ; ਕੇਂਦਰ ਸਰਕਾਰ ਤੋਂ ਲੋੜੀਂਦੀ ਪ੍ਰਵਾਨਗੀ ਮਗਰੋਂ ਲੜਾਕੂ ਜਹਾਜ਼ ’ਚ ਭਰਿਆ ਜਾਵੇਗਾ ਈਂਧਣ
Advertisement
ਤਿਰੂਵਨੰਤਪੁਰਮ, 15 ਜੂਨ
ਬ੍ਰਿਟਿਸ਼ F-35 ਲੜਾਕੂ ਜਹਾਜ਼ ਨੇ ਸ਼ਨਿੱਚਰਵਾਰ ਰਾਤੀਂ ਇਥੇ ਕੌਮਾਂਤਰੀ ਹਵਾਈ ਅੱਡੇ ’ਤੇ ਐਮਰਜੈਂਸੀ ਲੈਂਡਿੰਗ ਕੀਤੀ ਹੈ। ਸੂਤਰਾਂ ਮੁਤਾਬਕ ਲੜਾਕੂ ਜਹਾਜ਼ ਨੂੰ ਈਂਧਣ ਘੱਟ ਹੋਣ ਕਰਕੇ ਹੰਗਾਮੀ ਹਾਲਾਤ ਵਿਚ ਉਤਰਨਾ ਪਿਆ।
Advertisement
ਸੂਤਰਾਂ ਨੇ ਕਿਹਾ ਕਿ ਲੜਾਕੂ ਜਹਾਜ਼, ਜਿਸ ਬਾਰੇ ਮੰਨਿਆ ਜਾਂਦਾ ਹੈ ਕਿ ਉਸ ਨੇ ਏਅਰਕ੍ਰਾਫਟ ਕਰੀਅਰ ਤੋਂ ਉਡਾਣ ਭਰੀ ਸੀ, ਰਾਤ ਕਰੀਬ ਸਾਢੇ ਨੌਂ ਵਜੇ ਸੁਰੱਖਿਅਤ ਉੱਤਰ ਗਿਆ।
ਸੂਤਰ ਨੇ ਦੱਸਿਆ ਕਿ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਸੁਚਾਰੂ ਅਤੇ ਸੁਰੱਖਿਅਤ ਲੈਂਡਿੰਗ ਯਕੀਨੀ ਬਣਾਉਣ ਲਈ ਐਮਰਜੈਂਸੀ ਦਾ ਐਲਾਨ ਕੀਤਾ। ਸੂਤਰ ਨੇ ਕਿਹਾ, ‘‘ਪਾਇਲਟ ਨੇ ਘੱਟ ਈਂਧਨ ਦੀ ਰਿਪੋਰਟ ਕੀਤੀ ਅਤੇ ਲੈਂਡਿੰਗ ਦੀ ਇਜਾਜ਼ਤ ਮੰਗੀ। ਸਭ ਕੁਝ ਜਲਦੀ ਅਤੇ ਪੇਸ਼ੇਵਰ ਤਰੀਕੇ ਨਾਲ ਸੰਭਾਲਿਆ ਗਿਆ।’’
ਜਹਾਜ਼ ਇਸ ਸਮੇਂ ਹਵਾਈ ਅੱਡੇ ’ਤੇ ਖੜ੍ਹਾ ਹੈ। ਸੂਤਰਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਸਬੰਧਤ ਅਧਿਕਾਰੀਆਂ ਤੋਂ ਪ੍ਰਵਾਨਗੀ ਮਿਲਣ ਤੋਂ ਬਾਅਦ ਹੀ ਈਂਧਨ ਭਰਿਆ ਜਾਵੇਗਾ। -ਪੀਟੀਆਈ
Advertisement