For the best experience, open
https://m.punjabitribuneonline.com
on your mobile browser.
Advertisement

ਬ੍ਰਿਟਿਸ਼ ਕੋਲੰਬੀਆ: ਉਪ ਰਾਜਪਾਲ ਵੱਲੋਂ ਐੱਨਡੀਪੀ ਨੂੰ ਸਰਕਾਰ ਬਣਾਉਣ ਦਾ ਸੱਦਾ

07:20 AM Oct 30, 2024 IST
ਬ੍ਰਿਟਿਸ਼ ਕੋਲੰਬੀਆ  ਉਪ ਰਾਜਪਾਲ ਵੱਲੋਂ ਐੱਨਡੀਪੀ ਨੂੰ ਸਰਕਾਰ ਬਣਾਉਣ ਦਾ ਸੱਦਾ
Advertisement

ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 29 ਅਕਤੂਬਰ
ਬ੍ਰਿਟਿਸ਼ ਕੋਲੰਬੀਆ ਦੇ ਲੈਫਟੀਨੈਂਟ ਗਵਰਨਰ ਜੈਨੇਟ ਔਸਟਿਨ ਨੇ ਨਿਊ ਡੈਮਕੋਰੈਟਿਕ ਪਾਰਟੀ (ਐੱਨਡੀਪੀ) ਆਗੂ ਡੇਵਿਡ ਐਬੀ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਹੈ। ਸੂਬਾਈ ਚੋਣਾਂ ਵਿੱਚ ਦੋ ਹਲਕਿਆਂ ’ਚ ਜਿੱਤ ਹਾਰ ਦਾ ਫ਼ਰਕ 100 ਵੋਟਾਂ ਤੋਂ ਹੇਠਾਂ ਰਹਿਣ ਕਰਕੇ ਨਿਯਮਾਂ ਮੁਤਾਬਕ ਮੁੜ ਗਿਣਤੀ ਹੋਈ। ਸਰੀ ਗਿਲਫਰਡ ਹਲਕੇ ਦਾ ਪੱਲੜਾ ਐੱਨਡੀਪੀ ਉਮੀਦਵਾਰ ਦੇ ਹੱਕ ’ਚ ਭਾਰੂ ਹੋਣ ਕਰਕੇ ਪਾਰਟੀ ਨੇ 47 ਵਿਧਾਇਕਾਂ ਨਾਲ ਸਪਸ਼ਟ ਬਹੁਮਤ ਹਾਸਲ ਕਰ ਲਿਆ ਹੈ। ਕੰਜ਼ਰਵੇਟਿਵ ਪਾਰਟੀ ਕੋਲ 44 ਵਿਧਾਇਕ ਹਨ ਅਤੇ ਦੋ ਸੀਟਾਂ ਗਰੀਨ ਪਾਰਟੀ ਕੋਲ ਹਨ। ਐੱਨਡੀਪੀ ਦੀ ਗਰਾਰੀ ਸਪੀਕਰ ਬਣਾਉਣ ਮੌਕੇ ਫਸ ਸਕਦੀ ਹੈ। ਨਿਯਮਾਂ ਮੁਤਾਬਕ ਸਪੀਕਰ ਬਿੱਲ ਪਾਸ ਕਰਨ ਮੌਕੇ ਵੋਟ ਨਹੀਂ ਪਾ ਸਕਦਾ।
ਅਜਿਹੇ ਮੌਕੇ ਐੱਨਡੀਪੀ ਨੂੰ ਹੁਣ ਬਹੁਮਤ ਨਾਲ ਬਿੱਲ ਪਾਸ ਕਰਾਉਣ ਲਈ ਕਿਸੇ ਹੋਰ ਵੱਲ ਝਾਕਣਾ ਪਏਗਾ। 2017 ਵਿਚ ਜੌਹਨ ਹੌਰਗਨ ਦੀ ਸਰਕਾਰ ਮੂਹਰੇ ਵੀ ਇਹੀ ਸਮੱਸਿਆ ਖੜੀ ਹੋਣ ਕਰਕੇ ਉਸ ਨੂੰ ਗਰੀਨ ਪਾਰਟੀ ਦਾ ਸਮਰਥਨ ਲੈਣਾ ਪਿਆ ਸੀ। ਹੁਣ ਉਹ ਤਵਾਜ਼ਨ ਇਕ ਵਾਰ ਫਿਰ ਗਰੀਨ ਪਾਰਟੀ ਦੇ ਹੱਥ ਆ ਗਿਆ ਹੈ। ਉਂਝ ਇਹ ਦੇਖਣਾ ਕਾਫ਼ੀ ਦਿਲਚਸਪ ਹੋਵੇਗਾ ਨਾਮਵਰ ਵਕੀਲ ਰਹੇ ਡੇਵਿਡ ਐਬੀ ਕਿੰਨੇ ਪੰਜਾਬੀ ਵਿਧਾਇਕਾਂ ਨੂੰ ਮੰਤਰੀ ਮੰਡਲ ਵਿੱਚ ਥਾਂ ਦੇਣਗੇ।

Advertisement

Advertisement
Advertisement
Author Image

joginder kumar

View all posts

Advertisement