ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਰਤਾਨੀਆ: ਦਾਜ ਨਾ ਦੇਣ ’ਤੇ ਭਾਰਤੀ ਮੂਲ ਦੀ ਲੜਕੀ ਦਾ ਕਤਲ

09:08 AM Nov 24, 2024 IST

ਨਵੀਂ ਦਿੱਲੀ, 23 ਨਵੰਬਰ
ਬਰਤਾਨੀਆ ਦੇ ਨੌਰਥੈਂਪਟਨਸ਼ਾਇਰ ਵਿੱਚ ਦਾਜ ਨਾ ਦੇਣ ’ਤੇ ਲੜਕੀ ਦਾ ਕਤਲ ਕਰ ਦਿੱਤਾ ਗਿਆ। ਪੁਲੀਸ ਨੂੰ ਸ਼ੱਕ ਹੈ ਕਿ ਭਾਰਤੀ ਮੂਲ ਦੀ ਹਰਸ਼ਿਤਾ ਬਰੇਲਾ ਦਾ ਕਤਲ ਉਸ ਦੇ ਪਤੀ ਪੰਕਜ ਲਾਂਬਾ ਵੱਲੋਂ ਕੀਤਾ ਗਿਆ ਹੈ। ਹਰਸ਼ਿਤਾ ਦੀ ਵੱਡੀ ਭੈਣ ਸੋਨੀਆ ਬਰੇਲਾ ਨੇ ਦੱਸਿਆ ਕਿ ਉਨ੍ਹਾਂ ਨੇ ਵਿਆਹ ਦੌਰਾਨ ਸੋਨਾ ਅਤੇ ਪੈਸੇ ਦਿੱਤੇ ਸਨ ਪਰ ਫਿਰ ਵੀ ਲਾਂਬਾ ਪਰਿਵਾਰ ਵੱਲੋਂ ਉਨ੍ਹਾਂ ਤੋਂ ਦਾਜ ਦੀ ਮੰਗ ਕੀਤੀ ਜਾ ਰਹੀ ਸੀ। ਸੋਨੀਆ ਨੇ ਦੋਸ਼ ਲਾਇਆ ਕਿ ਉਸ ਨੂੰ ਸ਼ੱਕ ਹੈ ਕਿ ਉਸ ਦੀ ਭੈਣ ਦਾ ਕਤਲ ਦਾਜ ਲਈ ਕੀਤਾ ਗਿਆ ਹੈ। ਪੁਲੀਸ ਅਨੁਸਾਰ ਬਰੇਲਾ ਦੀ ਲਾਸ਼ 14 ਨਵੰਬਰ ਨੂੰ ਕਾਰ ਰਾਹੀਂ ਕਾਰਬੀ ਤੋਂ ਪੂਰਬੀ ਲੰਡਨ ਤੱਕ ਲਿਜਾਈ ਗਈ ਅਤੇ ਮਗਰੋਂ ਕਾਰ ਬ੍ਰਿਸਬਨ ਰੋਡ, ਇਲਫੋਰਡ ਵਿੱਚ ਛੱਡ ਦਿੱਤੀ ਗਈ। ਜਾਂਚ ਤੋਂ ਪਤਾ ਲੱਗਦਾ ਹੈ ਕਿ ਹਰਸ਼ਿਤਾ ਦਾ ਕਤਲ 10 ਨਵੰਬਰ ਨੂੰ ਕੀਤਾ ਗਿਆ ਸੀ। ਪੁਲੀਸ ਪੰਕਜ ਲਾਂਬਾ ਦੀ ਭਾਲ ਕਰ ਰਹੀ ਹੈ। -ਏਐੱਨਆਈ

Advertisement

Advertisement