ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਰਤਾਨੀਆ: ਨਸ਼ੇ ਪਦਾਰਥਾਂ ਦੇ ਦੋਸ਼ੀ ਪੰਜਾਬੀ ਸਣੇ ਦੋ ਨੂੰ 12 ਸਾਲ ਦੀ ਕੈਦ

03:06 PM Aug 26, 2023 IST

ਲੰਡਨ, 26 ਅਗਸਤ
ਬਰਤਾਨੀਆ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੀ ਸਾਜ਼ਿਸ਼ ਰਚਣ ਦਾ ਦੋਸ਼ੀ ਕਰਾਰ ਦਿੱਤੇ ਭਾਰਤੀ ਮੂਲ ਦੇ ਵਿਅਕਤੀ ਅਤੇ ਉਸ ਦੇ ਸਾਥੀ ਨੂੰ 12 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਬਰਤਾਨੀਆ ਦੀ ਨੈਸ਼ਨਲ ਕ੍ਰਾਈਮ ਏਜੰਸੀ (ਐੱਨਸੀਏ) ਦੀ ਅਗਵਾਈ 'ਚ ਇਸ ਸਬੰਧ 'ਚ ਜਾਂਚ ਕੀਤੀ ਗਈ। ਕੇਸ ਮੁਤਾਬਕ ਭਾਰਤੀ ਮੂਲ ਦੇ ਸੰਦੀਪ ਸਿੰਘ ਰਾਏ (37) ਅਤੇ ਉਸ ਦਾ ਸਾਥੀ ਬਿਲੀ ਹੇਅਰੇ (43) ਸੰਗਠਤ ਅਪਰਾਧ ਸਮੂਹ ਨਾਲ ਸਬੰਧਤ ਸਨ। ਦੋਵੇਂ ਕਾਰਗੋ ਜਹਾਜ਼ ਰਾਹੀਂ ਮੈਕਸੀਕੋ ਤੋਂ ਯੂਕੇ ਵਿੱਚ 30 ਕਿਲੋਗ੍ਰਾਮ ਕੋਕੀਨ ਅਤੇ 30 ਕਿਲੋਗ੍ਰਾਮ ਐਮਫੇਟਾਮਾਈਨ ਦੀ ਤਸਕਰੀ ਕਰਨ ਦੀ ਕੋਸ਼ਿਸ਼ ਵਿੱਚ ਸ਼ਾਮਲ ਸਨ। ਏਜੰਸੀ ਨੇ ਕਿਹਾ ਕਿ ਜੇ ਰਾਏ ਅਤੇ ਹੇਅਰੇ ਨੂੰ ਨਾ ਫੜਿਆ ਗਿਆ ਹੁੰਦਾ ਤਾਂ ਉਹ ਵਾਰ-ਵਾਰ ਇਹ ਅਪਰਾਧ ਕਰਦੇ।

Advertisement

Advertisement