ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬ੍ਰਿਸਬੇਨ: ਪੰਜਾਬੀ ਨੌਜਵਾਨ ਦੀ ਹਾਦਸੇ ’ਚ ਮੌਤ

06:45 AM May 23, 2024 IST

ਬ੍ਰਿਸਬੇਨ (ਹਰਜੀਤ ਲਸਾੜਾ):

Advertisement

ਕੁਈਨਜ਼ਲੈਂਡ ਦੇ ਬ੍ਰਿਸਬੇਨ ਸ਼ਹਿਰ ਦੇ ਦੱਖਣ-ਪੱਛਮੀ ਇਲਾਕੇ ਡਿਊਰੈਕ ਵਿੱਚ ਬੀਤੇ ਦਿਨ ਸੜਕ ਹਾਦਸੇ ’ਚ ਪੰਜਾਬੀ ਵਿਦਿਆਰਥੀ ਸਹਿਜਪ੍ਰੀਤ ਸਿੰਘ (ਸਾਢੇ 19 ਸਾਲ) ਦੀ ਮੌਤ ਹੋਈ ਹੈ। ਪੁਲੀਸ ਦੀ ਸ਼ੁਰੂਆਤੀ ਜਾਂਚ ਮੁਤਾਬਕ ਦੁਪਹਿਰ 1.30 ਵਜੇ ਇਨਾਲਾ ਐਵੇਨਿਊ ਨੇੜੇ ਇੱਕ ਟਰੱਕ ਅਤੇ ਮਾਜ਼ਦਾ ਕਾਰ ਵਿਚਾਲੇ ਟੱਕਰ ਹੋ ਗਈ। ਇਸ ਹਾਦਸੇ ’ਚ ਮਾਜ਼ਦਾ ਕਾਰ ਪਲਟ ਗਈ ਤੇ ਕਾਰ ਚਾਲਕ ਸਹਿਜਪ੍ਰੀਤ ਦੀ ਮੌਤ ਹੋ ਗਈ। ਟਰੱਕ ਦੇ ਡਰਾਈਵਰ ਦਾ ਬਚਾਅ ਰਿਹਾ। ਦੱਸਣਯੋਗ ਹੈ ਕਿ ਸਹਿਜਪ੍ਰੀਤ ਸਿੰਘ ਮੈਡੀਕਲ ਦਾ ਵਿਦਿਆਰਥੀ ਸੀ ਅਤੇ 6 ਫਰਵਰੀ 2024 ਤੋਂ ਆਸਟਰੇਲੀਆ ਦੇ ਸ਼ਹਿਰ ਬ੍ਰਿਸਬੇਨ ’ਚ ਬੀਐੱਸਸੀ ਨਰਸਿੰਗ ਕਰ ਰਿਹਾ ਸੀ। ਮਰਹੂਮ ਦੇ ਪਿਤਾ ਮੋਹਨ ਸਿੰਘ (199 ਗਰੀਨ ਸਿਟੀ, ਲੇਨ ਨੰ. 4, ਗੁਰਦੁਆਰਾ ਪਲਾਹ ਸਾਹਿਬ ਰੋਡ, ਅਜਨਾਲਾ ਰੋਡ, ਅੰਮ੍ਰਿਤਸਰ) ਨੇ ਦੱਸਿਆ ਕਿ ਸਹਿਜਪ੍ਰੀਤ ਦੇ ਚੰਗੇ ਭਵਿੱਖ ਲਈ ਕਰਜ਼ਾ ਲੈ ਕੇ ਉਸ ਨੂੰ ਵਿਦੇਸ਼ ਪੜ੍ਹਨ ਭੇਜਿਆ ਸੀ।

Advertisement
Advertisement