ਤਾਇਕਵਾਂਡੋ ਵਿੱਚ ਬ੍ਰਿਲੀਐਂਟ ਸਕੂਲ ਦੇ ਖਿਡਾਰੀਆਂ ਨੇ ਮੱਲਾਂ ਮਾਰੀਆਂ
08:16 AM Jan 07, 2025 IST
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 6 ਜਨਵਰੀ
ਜ਼ਿਲ੍ਹਾ ਤਾਇਕਵਾਂਡੋ ਐਸੋਸੀਏਸ਼ਨ ਵੱਲੋਂ ਜਾਟ ਧਰਮਸ਼ਾਲਾ ਕੁਰੂਕਸ਼ੇਤਰ ਵਿੱਚ ਦੋ ਰੋਜ਼ਾ ਤਾਇਕਵਾਂਡੋ ਮੁਕਾਬਲੇ ਕਰਵਾਏ ਗਏ। ਮੁਕਾਬਲਿਆਂ ਵਿੱਚ ਬ੍ਰਿਲੀਐਂਟ ਮਾਈਂਡ ਆਰੀਅਨ ਸਕੂਲ ਦੀ ਵਨਿਆ,ਆਯੂਸ਼ ਨੇ ਸੋਨ ਤਗ਼ਮਾ ਜਿੱਤਿਆ ਤੇ ਵਰਣਿਕਾ ਨੇ 24 ਕਿਲੋਗਰਾਮ ਭਾਰ ਵਰਗ ਵਿਚ ਦੂਜਾ ਸੋਨ ਤਗਮਾ, ਸਿੱਧੀ ਨੇ 51 ਕਿਲੋਗਰਾਮ ਭਾਰ ਵਰਗ ਵਿਚ ਚਾਂਦੀ ਦਾ ਤਗ਼ਮਾ, ਮਨਸੀਰਤ ਨੇ 45 ਕਿਲੋਗਰਾਮ ਭਾਰ ਵਰਗ ਵਿਚ ਚਾਂਦੀ ਦਾ ਤਗਮਾ, ਅਨੀਸ਼ ਨੇ 32 ਕਿਲੋ ਭਾਰ ਵਰਗ ਵਿਚ ਚਾਂਦੀ ਦਾ ਤਗ਼ਮਾ ਜਿੱਤਿਆ। ਰਿਆਨ ਨੇ 27 ਕਿਲੋ ਭਾਰ ਵਰਗ ਵਿਚ, ਤਰਨਜੋਤ ਨੇ 29 ਕਿਲੋ ਭਾਰ ਵਰਗ ਵਿਚ ਕਾਂਸੀ ਦਾ ਤਗ਼ਮਾ ਜਿੱਤਿਆ। ਪ੍ਰਿੰਸੀਪਲ ਅਸ਼ਿਮਾ ਬੱਤਰਾ ਨੇ ਬੱਚਿਆਂ ਦੀ ਇਸ ਉਪਲਬਧੀ ਦਾ ਸਿਹਰਾ ਤਾਇਕਵਾਂਡੋ ਕੋਚ ਸਾਗਰ ਵਰਮਾ ਸਿਰ ਬੰਨ੍ਹਿਆ।
Advertisement
Advertisement