ਬ੍ਰਿਜ ਭੂਸ਼ਨ ਮਾਮਲਾ: ਕੇਸ ਬੰਦ ਕਰਨ ਸਬੰਧੀ ਰਿਪੋਰਟ ਬਾਰੇ ਫੈਸਲਾ 15 ਅਪਰੈਲ ਨੂੰ
06:25 AM Jan 17, 2025 IST
Advertisement
ਨਵੀਂ ਦਿੱਲੀ:
Advertisement
ਇੱਥੋਂ ਦੀ ਅਦਾਲਤ ਨਾਬਾਲਗ ਪਹਿਲਵਾਨ ਵੱਲੋਂ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐੱਫਆਈ) ਦੇ ਸਾਬਕਾ ਮੁਖੀ ਅਤੇ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਬ੍ਰਿਜ ਭੂਸ਼ਨ ਸ਼ਰਨ ਸਿੰਘ ਖ਼ਿਲਾਫ਼ ਦਰਜ ਕਰਵਾਈ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਰੱਦ ਕਰਨ ਸਬੰਧੀ ਪੁਲੀਸ ਦੀ ਰਿਪੋਰਟ ਸਵੀਕਾਰ ਕਰਨੀ ਹੈ ਜਾਂ ਨਹੀਂ, ਬਾਰੇ ਫੈਸਲਾ 15 ਅਪਰੈਲ ਨੂੰ ਸੁਣਾਏਗੀ। ਇਹ ਮਾਮਲਾ ਅੱਜ ਮੁਲਤਵੀ ਇਸ ਵਾਸਤੇ ਕਰਨਾ ਪਿਆ ਕਿਉਂਕਿ ਵਧੀਕ ਸੈਸ਼ਨਜ਼ ਜੱਜ ਗੋਮਤੀ ਮਨੋਚਾ ਜਿਨ੍ਹਾਂ ਵੱਲੋਂ ਫੈਸਲਾ ਸੁਣਾਇਆ ਜਾਣਾ ਸੀ, ਅੱਜ ਛੁੱਟੀ ’ਤੇ ਸੀ। ਪਹਿਲੀ ਅਗਸਤ 2023 ਨੂੰ ਚੈਂਬਰ ਵਿੱਚ ਹੋਈ ਮਾਮਲੇ ਦੀ ਸੁਣਵਾਈ ਦੌਰਾਨ ਨਾਬਾਲਗ ਮਹਿਲਾ ਪਹਿਲਵਾਨ ਨੇ ਅਦਾਲਤ ਨੂੰ ਦੱਸਿਆ ਸੀ ਕਿ ਉਹ ਮਾਮਲੇ ਵਿੱਚ ਦਿੱਲੀ ਪੁਲੀਸ ਵੱਲੋਂ ਕੀਤੀ ਗਈ ਜਾਂਚ ਤੋਂ ਸੰਤੁਸ਼ਟ ਹੈ ਅਤੇ ਪੁਲੀਸ ਵੱਲੋਂ ਮਾਮਲੇ ਨੂੰ ਬੰਦ ਕਰਨ ਸਬੰਧੀ ਦਾਇਰ ਕੀਤੀ ਗਈ ਰਿਪੋਰਟ ਦਾ ਵਿਰੋਧ ਨਹੀਂ ਕਰਦੀ ਹੈ। -ਪੀਟੀਆਈ
Advertisement
Advertisement