ਚਮਕੌਰ ਸਾਹਬਿ-ਬੇਲਾ ਸੜਕ ’ਤੇ ਪੁਲੀ ਧਸੀ
ਸੰਜੀਵ ਬੱਬੀ
ਚਮਕੌਰ ਸਾਹਬਿ, 16 ਜੁਲਾਈ
ਚਮਕੌਰ ਸਾਹਬਿ-ਬੇਲਾ ਸੜਕ ’ਤੇ ਸਥਿੱਤ ਸਕਿੱਲ ਇੰਸਟੀਚਿਊਟ ਦੇ ਨਜ਼ਦੀਕ ਬੁੱਢੇ ਨਾਲੇ ’ਤੇ ਬਣੀ ਪੁਰਾਣੀ ਪੁਲੀ ਭਾਰੀ ਵਾਹਨਾਂ (ਓਵਰਲੋਡ) ਦੇ ਚੱਲਦਿਆਂ ਹੇਠਾਂ ਵੱਲ ਧੱਸ ਗਈ ਹੈ, ਜਿਸ ਕਾਰਨ ਕਦੇ ਵੀ ਰਾਤ ਸਮੇਂ ਵੱਡਾ ਹਾਦਸਾ ਵਾਪਰ ਸਕਦਾ ਹੈ। ਇਸ ਪੁਲੀ ਦੇ ਧਸਣ ਦਾ ਕਾਰਨ ਭਾਰੀ ਮੀਂਹ ਦਾ ਪਾਣੀ ਬੇਲਾ ਡਰੇਨ ਵਿਚ ਆਉਣਾ ਹੈ ਕਿਉਂਕਿ ਇਸ ਪੁਲੀ ਹੇਠੋਂ ਸਹੀ ਤਰੀਕੇ ਨਾਲ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ ਪਰ ਪਾਣੀ ਦੀ ਨਿਕਾਸੀ ਲਈ ਕਈ ਸਾਲ ਪਹਿਲਾਂ ਇਸ ਪੁਲੀ ਦੇ ਨਾਲ ਹੀ ਵੱਡੀ ਪੁਲੀ ਬਣਾਈ ਗਈ ਸੀ ਜਿਸ ਵਿਚ ਬੇਲਾ ਡਰੇਨ ਦੇ ਵਾਧੂ ਪਾਣੀ ਦੀ ਨਿਕਾਸੀ ਹੁੰਦੀ ਹੈ। ਜ਼ਿਕਰਯੋਗ ਹੈ ਕਿ ਬੀਤੇ ਦਨਿੀਂ ਪਏ ਭਾਰੀ ਮੀਂਹ ਕਾਰਨ ਰੂਪਨਗਰ-ਨੀਲੋਂ ਸੜਕ ਦਾ ਕੁੱਝ ਹਿੱਸਾ ਨੁਕਸਾਨੇ ਜਾਣ ਕਾਰਨ ਆਵਾਜਾਈ ਲਈ ਬੰਦ ਕੀਤਾ ਹੋਇਆ ਹੈ, ਜਿਸ ਕਾਰਨ ਸਾਰੀ ਆਵਾਜਾਈ ਵਾਇਆ ਬੇਲਾ ਹੋ ਕੇ ਅੱਗੇ ਆਪਣੀ ਮੰਜ਼ਿਲ ਵੱਲ ਜਾਂਦੀ ਹੈ ਪਰ ਭਾਰੀ ਵਾਹਨਾਂ ਦੇ ਸੜਕ ਤੋਂ ਲੰਘਣ ਕਾਰਨ ਇਹ ਖਸਤਾ ਹਾਲ ਪੁਲੀ ਇੱਕ ਪਾਸੇ ਤੋਂ ਧਸ ਗਈ ਹੈ। ਉਕਤ ਪੁਲੀ ਦੇ ਟੁੱਟਣ ਕਾਰਨ ਸਮੁੱਚੇ ਬੇਟ ਇਲਾਕੇ ਦਾ ਚਮਕੌਰ ਸਾਹਬਿ ਅਤੇ ਲੁਧਿਆਣਾ ਨਾਲੋਂ ਸੰਪਰਕ ਟੁੱਟ ਸਕਦਾ ਹੈ। ਇਸ ਧਸੀ ਪੁਲੀ ਕਾਰਨ ਵਿਭਾਗ ਵੱਲੋਂ ਸੜਕ ’ਤੇ ਮਿੱਟੀ ਦੇ ਥੈਲੇ ਰੱਖ ਦਿੱਤੇ ਗਏ ਹਨ ਤਾਂ ਜੋ ਕਿ ਕੋਈ ਘਟਨਾ ਨਾ ਵਾਪਰ ਸਕੇ। ਦੂਜੇ ਪਾਸੇ ਇਸੇ ਸੜਕ ’ਤੇ ਜੰਗਲਾਤ ਵਿਭਾਗ ਦੇ ਦਰੱਖਤ ਖੜ੍ਹੇ ਹਨ, ਜਨਿ੍ਹਾਂ ਵਿਚੋਂ ਕਈ ਦਨਿਾਂ ਤੋਂ ਦੋ- ਤਿੰਨ ਦਰੱਖਤ ਸੜਕ ਵੱਲ ਝੁਕੇ ਹੋਏ ਹਨ ਜੋ ਆਵਾਜਾਈ ਵਿਚ ਵਿਘਨ ਪਾਉਂਦੇ ਹਨ ਪਰ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਜਦੋਂ ਕਿ ਵਿਭਾਗ ਦੇ ਮੁਲਾਜ਼ਮ ਰੋਜ਼ਾਨਾ ਹੀ ਦਰਿਆ ਸਤਲੁਜ ਤੱਕ ਨਿਗਰਾਨੀ ਕਰਦੇ ਹਨ।