ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲਾੜੀ ਦੇ ਗੋਲੀ ਲੱਗਣ ਦਾ ਮਾਮਲਾ: ਲੜਕੀ ਦੇ ਭਰਾ ਸਣੇ ਪੈਲੇਸ ਮਾਲਕ ਖ਼ਿਲਾਫ਼ ਕੇਸ ਦਰਜ

07:40 AM Nov 12, 2024 IST

ਸੰਜੀਵ ਹਾਂਡਾ
ਫ਼ਿਰੋਜ਼ਪੁਰ, 11 ਨਵੰਬਰ
ਥਾਣਾ ਸਦਰ ਅਧੀਨ ਪੈਂਦੇ ਪਿੰਡ ਖਾਈ ਫ਼ੇਮੇ ਕੀ ਦੇ ਨਜ਼ਦੀਕ ਬਣੇ ਉਪਲ ਬੈਂਕੁਏਟ ਹਾਲ ਵਿਚ ਲੰਘੇ ਕੱਲ੍ਹ ਇੱਕ ਵਿਆਹ ਸਮਾਗਮ ਦੌਰਾਨ ਲਾੜੀ ਨੂੰ ਗੋਲੀ ਵੱਜਣ ਦੇ ਮਾਮਲੇ ਵਿਚ ਪੁਲੀਸ ਨੇ ਪੈਲੇਸ ਮਾਲਕ ਸਮੇਤ ਲਾੜੀ ਦੇ ਭਰਾ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਹਾਲਾਂਕਿ ਦੋਵਾਂ ਮੁਲਜ਼ਮਾਂ ਨੂੰ ਅਜੇ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਇਹ ਮੁਕੱਦਮਾ ਪੈਲੇਸ ਦੇ ਵੇਟਰ ਇੰਚਾਰਜ ਰਜਿੰਦਰ ਕੁਮਾਰ ਉਰਫ਼ ਬੱਬੂ ਦੇ ਬਿਆਨਾਂ ’ਤੇ ਦਰਜ ਕੀਤਾ ਗਿਆ ਹੈ। ਬੱਬੂ ਇਥੇ ਅੱਠ ਮਹੀਨਿਆਂ ਤੋਂ ਨੌਕਰੀ ਕਰ ਰਿਹਾ ਹੈ। ਬੱਬੂ ਨੇ ਪੁਲੀਸ ਨੂੰ ਦੱਸਿਆ ਕਿ ਵਿਆਹ ਵਾਲੀ ਲੜਕੀ ਬਲਜਿੰਦਰ ਕੌਰ ਜਿਸ ਨੂੰ ਉਸ ਦੇ ਮਾਸੜ ਬਾਜ ਸਿੰਘ ਨੇ ਬਚਪਨ ਤੋਂ ਗੋਦ ਲਿਆ ਹੋਇਆ ਹੈ ਲੰਘੇ ਕੱਲ੍ਹ ਉਸ ਦਾ ਵਿਆਹ ਤਰਨਤਾਰਨ ਦੇ ਸਰਹਾਲੀ ਕਲਾਂ ਨਿਵਾਸੀ ਅਮਿਤਪਾਲ ਸਿੰਘ ਨਾਲ ਇਸ ਪੈਲੇਸ ਵਿਚ ਹੋ ਰਿਹਾ ਸੀ। ਇਸ ਦੌਰਾਨ ਬਲਜਿੰਦਰ ਕੌਰ ਦੇ ਭਰਾ ਗੁਰਪ੍ਰੀਤ ਸਿੰਘ ਪੁੱਤਰ ਬਾਜ ਸਿੰਘ ਨੇ ਵਿਦਾਈ ਵੇਲੇ ਗੋਲੀ ਚਲਾ ਦਿੱਤੀ ਜੋ ਅਚਾਨਕ ਬਲਜਿੰਦਰ ਕੌਰ ਦੇ ਸਿਰ ਵਿਚ ਜਾ ਵੱਜੀ। ਬਲਜਿੰਦਰ ਕੌਰ ਨੂੰ ਪਹਿਲਾਂ ਇਥੋਂ ਦੇ ਇੱਕ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਪਰ ਕੁਝ ਚਿਰ ਮਗਰੋਂ ਉਸਨੂੰ ਡੀਐਮਸੀ ਹਸਪਤਾਲ ਲੁਧਿਆਣਾ ਵਿੱਚ ਰੈਫ਼ਰ ਕਰ ਦਿੱਤਾ ਗਿਆ। ਬਲਜਿੰਦਰ ਕੌਰ ਕੌਰ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ। ਐੱਸਪੀ (ਡੀ) ਰਣਧੀਰ ਕੁਮਾਰ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਅਤੇ ਪੈਲੇਸ ਮਾਲਕ ਅਸ਼ੋਕ ਕੁਮਾਰ ਉੱਪਲ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕਰ ਲਿਆ ਗਿਆ ਹੈ।

Advertisement

Advertisement