ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਤਿਵਾਦੀਆਂ ਨੂੰ ਸੂਚੀਬੱਧ ਕਰਨ ਲਈ ਕੰਮ ਕਰ ਸਕਦੈ ‘ਬਰਿਕਸ’: ਡੋਵਾਲ

10:50 AM Jul 27, 2023 IST

ਜੋਹੈਨਸਬਰਗ, 26 ਜੁਲਾਈ
ਚੀਨ ’ਤੇ ਅਸਿੱਧਾ ਨਿਸ਼ਾਨਾ ਲਾਉਂਦਿਆਂ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਅੱਜ ਕਿਹਾ ਕਿ ‘ਬਰਿਕਸ’ ਗੱਠਜੋੜ ਸੰਯੁਕਤ ਰਾਸ਼ਟਰ ਦੇ ਦਹਿਸ਼ਤਗਰਦੀ ਵਿਰੋਧੀ ਪਾਬੰਦੀਆਂ ਦੇ ਵਿਸ਼ੇਸ਼ ਪ੍ਰਬੰਧ ਤਹਿਤ ਅਤਿਵਾਦੀਆਂ ਅਤੇ ਉਨ੍ਹਾਂ ਦੀ ‘ਪਰੌਕਸੀ’ (ਪ੍ਰਤੀਨਿਧੀ ਦੇ ਤੌਰ ’ਤੇ) ਵਜੋਂ ਵਿਚਰਨ ਵਾਲਿਆਂ ਨੂੰ ਸੂਚੀਬੱਧ ਕਰਨ ਲਈ ਮਿਲ ਕੇ ਕੰਮ ਕਰ ਸਕਦਾ ਹੈ। ਡੋਵਾਲ ਨੇ ਨਾਲ ਹੀ ਜ਼ੋਰ ਦਿੱਤਾ ਕਿ ਅਜਿਹੀ ਪ੍ਰਕਿਰਿਆ ‘ਸਿਆਸਤ ਤੇ ਦੋਹਰੇ ਮਿਆਰਾਂ’ ਤੋਂ ਮੁਕਤ ਹੋਣੀ ਚਾਹੀਦੀ ਹੈ। ਡੋਵਾਲ ਇੱਥੇ ਮੰਗਲਵਾਰ ‘ਬਰਿਕਸ’ ਮੁਲਕਾਂ ਦੇ ਕੌਮੀ ਸੁਰੱਖਿਆ ਸਲਾਹਕਾਰਾਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ।
ਇਸ ਮੌਕੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਵੀ ਹਾਜ਼ਰ ਸਨ। ਉਨ੍ਹਾਂ ਨੂੰ ਹਾਲ ਹੀ ਵਿਚ ਕਨਿ ਗੈਂਗ ਦੀ ਥਾਂ ਮੁੜ ਵਿਦੇਸ਼ ਮੰਤਰੀ ਲਾਇਆ ਗਿਆ ਹੈ। ਵਾਂਗ ਚੀਨ ਦੀ ਸੱਤਾਧਾਰੀ ‘ਸੀਪੀਸੀ’ ਦੇ ਵਿਦੇਸ਼ੀ ਮਾਮਲਿਆਂ ਬਾਰੇ ਵਿਭਾਗ ਦੇ ਡਾਇਰੈਕਟਰ ਵੀ ਹਨ। ਗੌਰਤਲਬ ਹੈ ਕਿ ਪਾਕਿਸਤਾਨ ਦੇ ਕੱਟੜ ਸਾਥੀ ਚੀਨ ਨੇ ਸੰਯੁਕਤ ਰਾਸ਼ਟਰ ਸਲਾਮਤੀ ਪਰਿਸ਼ਦ ਵਿਚ ਹਰ ਉਸ ਕਦਮ ’ਚ ਅੜਿੱਕਾ ਪਾਇਆ ਹੈ ਜਿਸ ਤਹਿਤ ਲਸ਼ਕਰ-ਏ-ਤਇਬਾ ਤੇ ਹੋਰ ਪਾਕਿਸਤਾਨੀ ਦਹਿਸ਼ਤਗਰਦਾਂ ਨੂੰ ਕੌਮਾਂਤਰੀ ਅਤਿਵਾਦੀ ਐਲਾਨਣ ਦੀ ਕੋਸ਼ਿਸ਼ ਕੀਤੀ ਗਈ ਹੈ। ਕਿਸੇ ਵੀ ਮੁਲਕ ਦਾ ਨਾਂ ਲਏ ਬਨਿਾਂ ਡੋਵਾਲ ਨੇ ਕਿਹਾ, ‘ਇਹ ਜ਼ਰੂਰੀ ਹੈ ਕਿ ਸਲਾਮਤੀ ਪਰਿਸ਼ਦ ਦੀ ਪਾਬੰਦੀਆਂ ਲਾਉਣ ਵਾਲੀ ਕਮੇਟੀ ਰਾਜਨੀਤੀ ਤੇ ਦੋਹਰੇ ਮਿਆਰਾਂ ਤੋਂ ਮੁਕਤ ਹੋਵੇ।’ ਜ਼ਿਕਰਯੋਗ ਹੈ ਕਿ ਬਰਿਕਸ ਗਰੁੱਪ ਵਿਚ ਬ੍ਰਾਜ਼ੀਲ, ਰੂਸ, ਭਾਰਤ, ਚੀਨ ਤੇ ਦੱਖਣ ਅਫ਼ਰੀਕਾ ਸ਼ਾਮਲ ਹਨ। ‘ਬਰਿਕਸ’ ਮੁਲਕਾਂ ਦੇ ਸੁਰੱਖਿਆ ਸਲਾਹਕਾਰਾਂ ਦੀ 13ਵੀਂ ਮੀਟਿੰਗ ਵਿਚ ਡੋਵਾਲ ਨੇ ਕਿਹਾ ਕਿ ਅਤਿਵਾਦ ਸੁਰੱਖਿਆ ਤੇ ਸ਼ਾਂਤੀ ਲਈ ਪ੍ਰਮੁੱਖ ਖ਼ਤਰਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ‘ਅਫ਼ਗਾਨਿਸਤਾਨ-ਪਾਕਿਸਤਾਨ ਖੇਤਰ ਵਿਚ ਅਤਿਵਾਦੀ ਸੰਗਠਨ ਬਨਿਾਂ ਕਿਸੇ ਰੋਕ ਤੋਂ ਗਤੀਵਿਧੀਆਂ ਕਰ ਰਹੇ ਹਨ।’ ਡੋਵਾਲ ਨੇ ਜ਼ਿਕਰ ਕੀਤਾ ਕਿ ਇਹ ਮੀਟਿੰਗ ਉਸ ਸਮੇਂ ਹੋ ਰਹੀ ਹੈ ਜਦ ਕੌਮਾਂਤਰੀ ਪੱਧਰ ’ਤੇ ਸੁਰੱਖਿਆ ਦੇ ਵਾਤਾਵਰਨ ’ਚ ਹਲਚਲ ਹੈ। ਆਲਮੀ ਸੁਰੱਖਿਆ ਵਾਤਾਵਰਨ ’ਚ ਬੇਯਕੀਨੀ ਹੈ ਤੇ ਤਣਾਅ ਵੱਧ ਰਿਹਾ ਹੈ। ਇਸ ਦੇ ਨਾਲ ਮਹਾਮਾਰੀ ਦੇ ਅਸਰਾਂ ਤੋਂ ਆਲਮੀ ਅਰਥਚਾਰਾ ਹਾਲੇ ਵੀ ਉੱਭਰ ਰਿਹਾ ਹੈ। ਡੋਵਾਲ ਨੇ ਕਿਹਾ ਕਿ ਸਾਂਝੇ ਸਾਈਬਰ, ਸਮੁੰਦਰੀ ਤੇ ਪੁਲਾੜ ਖੇਤਰਾਂ ਉਤੇ ਦਾਅਵੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਖੁਰਾਕ, ਪਾਣੀ ਤੇ ਊਰਜਾ ਸੁਰੱਖਿਆ ਜਿਹੀਆਂ ਗੈਰ-ਰਵਾਇਤੀ ਚੁਣੌਤੀਆਂ ਸਾਹਮਣੇ ਆ ਰਹੀਆਂ ਹਨ ਤੇ ਦੱਖਣ ਅਫ਼ਰੀਕਾ ਵੱਲੋਂ ਇਨ੍ਹਾਂ ਮੁੱਦਿਆਂ ਨੂੰ ਬਰਿਕਸ ਦੀ ਐੱਨਐੱਸਏ ਮੀਟਿੰਗ ਵਿਚ ਸ਼ਾਮਲ ਕਰਨਾ ਦਰਸਾਉਂਦਾ ਹੈ ਕਿ ਇਹ ਸੁਰੱਖਿਆ ਦੇ ਵਿਆਪਕ ਦਾਇਰੇ ਵਿਚ ਆਉਂਦੇ ਹਨ। ਡੋਵਾਲ ਨੇ ਇਸ ਮੌਕੇ ਭਾਰਤ ਦੀ ਜੀ20 ਪ੍ਰਧਾਨਗੀ ਦੌਰਾਨ ਦੱਖਣ ਅਫ਼ਰੀਕਾ ਵੱਲੋਂ ਦਿੱਤੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਵੀ ਦੱਖਣ ਅਫਰੀਕਾ ਨੂੰ ਉਸ ਦੀ ਬਰਿਕਸ ਚੇਅਰਸ਼ਿਪ ਦੌਰਾਨ ਸਹਿਯੋਗ ਕਰਦਾ ਰਹੇਗਾ। -ਪੀਟੀਆਈ

Advertisement

ਐੱਨਐੱਸਏ ਨੇ ਪਾਣੀਆਂ ਦੇ ਮੁੱਦੇ ’ਤੇ ਹੁੰਦੀ ਸਿਆਸਤ ਦਾ ਪੱਖ ਵੀ ਛੋਹਿਆ
ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ (ਐੱਨਐੱਸਏ) ਅਜੀਤ ਡੋਵਾਲ ਨੇ ਕਿਹਾ ਕਿ ਜਲ ਸੁਰੱਖਿਆ ਵੱਡਾ ਆਲਮੀ ਮੁੱਦਾ ਹੈ ਤੇ ਪਾਣੀ ਦੀ ਸਮਝ ਨਾਲ ਵਰਤੋਂ ਅਤੇ ਸੰਭਾਲ ਸਾਂਝੀ ਜ਼ਿੰਮੇਵਾਰੀ ਹੈ। ਦੱਸਣਯੋਗ ਹੈ ਕਿ ਸਿੰਧੂ ਨਦੀ ਦਾ ਪਾਣੀ ਸਾਂਝਾ ਕਰਨ ਬਾਰੇ ਭਾਰਤ ਦਾ ਪਾਕਿਸਤਾਨ ਨਾਲ ਵਿਵਾਦ ਚੱਲ ਰਿਹਾ ਹੈ। ਭਾਰਤ ਨੇ ਬ੍ਰਹਮਪੁੱਤਰ ਨਦੀ ਉਤੇ ਤਿੱਬਤ ’ਚ ਚੀਨ ਵੱਲੋਂ ਡੈਮ ਦੀ ਉਸਾਰੀ ਕਰਨ ’ਤੇ ਵੀ ਇਤਰਾਜ਼ ਕੀਤਾ ਹੈ। ਡੋਵਾਲ ਨੇ ਕਿਹਾ ਕਿ ਪਾਣੀਆਂ ਦੇ ਮੁੱਦਿਆਂ ਦਾ ਸਿਆਸੀਕਰਨ ਨਹੀਂ ਕੀਤਾ ਜਾਣਾ ਚਾਹੀਦਾ।

Advertisement
Advertisement