ਰਿਸ਼ਵਤ ਮਾਮਲਾ: ਐੱਸਐੱਚਓ ਤੇ ਏਐੱਸਆਈ ਵੀ ਨਾਮਜ਼ਦ
07:58 AM Aug 05, 2023 IST
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 4 ਅਗਸਤ
ਵਿਜੀਲੈਂਸ ਵੱਲੋਂ ਔਰਤ ਤੋਂ 20 ਹਜ਼ਾਰ ਦੀ ਰਿਸ਼ਵਤ ਲੈਣ ਦੇ ਮਾਮਲੇ ’ਚ ਥਾਣਾ ਕੂੰਮਕਲਾਂ ਦੇ ਮੁੱਖ ਮੁਨਸ਼ੀ ਏਐੱਸਆਈ ਹਰਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਵਿਜੀਲੈਂਸ ਨੇ ਹਰਦੀਪ ਦੀ ਗ੍ਰਿਫ਼ਤਾਰੀ ਤੋਂ ਬਾਅਦ ਮਾਮਲੇ ਦੀ ਜਾਂਚ ਨੂੰ ਅੱਗੇ ਵਧਾਉਂਦਿਆਂ ਥਾਣਾ ਕੂੰਮਕਲਾਂ ਦੇ ਇੰਚਾਰਜ ਸਬ-ਇੰਸਪੈਕਟਰ ਪਰਮਜੀਤ ਸਿੰਘ ਤੇ ਏਐੱਸਆਈ ਰਣਧੀਰ ਸਿੰਘ ਨੂੰ ਵੀ ਨਾਮਜ਼ਦ ਕਰ ਲਿਆ। ਦੋਹਾਂ ਦੇ ਖਿਲਾਫ਼ ਭ੍ਰਿਸ਼ਟਾਚਾਰ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਉਧਰ, ਵਿਜੀਲੈਂਸ ਕੋਲ ਏਐੱਸਆਈ ਹਰਦੀਪ ਸਿੰਘ ਦਾ ਰਿਮਾਂਡ ਚੱਲ ਰਿਹਾ ਹੈ। ਜਿਸ ਨੂੰ ਸ਼ਨਿੱਚਰਵਾਰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਪੁਲੀਸ ਲਗਾਤਾਰ ਮੁਲਜ਼ਮ ਏਐੱਸਆਈ ਹਰਦੀਪ ਸਿੰਘ ਤੋਂ ਪੁੱਛਗਿਛ ਕਰਨ ’ਚ ਲੱਗੀ ਹੈ। ਐੱਸਐੱਸਪੀ ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਏਕਤਾ ਨਾਮ ਦੀ ਔਰਤ ਨੇ ਤਿੰਨਾਂ ਖਿਲਾਫ਼ ਸ਼ਿਕਾਇਤ ਦਿੱਤੀ ਸੀ।
Advertisement
Advertisement