ਰਿਸ਼ਵਤ ਕਾਂਡ: ਹਾਈ ਕੋਰਟ ਵੱਲੋਂ ਐੱਸਪੀ ਦੀ ਗ੍ਰਿਫ਼ਤਾਰੀ ’ਤੇ ਰੋਕ
07:24 AM Jan 31, 2024 IST
ਨਿੱਜੀ ਪੱਤਰ ਪ੍ਰੇਰਕ
ਫਰੀਦਕੋਟ, 30 ਜਨਵਰੀ
ਪਿੰਡ ਕੋਟਸੁਖੀਆ ਵਿੱਚ ਡੇਰਾ ਬਾਬਾ ਹਰਿ ਕਾ ਦਾਸ ਦੇ ਮੁਖੀ ਕਤਲ ਕਾਂਡ ਵਿੱਚ ਕਥਿਤ ਕਰੋੜਾਂ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਹੋਏ ਐੱਸਪੀ ਗਗਨੇਸ਼ ਸ਼ਰਮਾ ਦੀ ਗ੍ਰਿਫ਼ਤਾਰੀ ’ਤੇ ਹਾਈ ਕੋਰਟ ਨੇ 6 ਫਰਵਰੀ ਤੱਕ ਰੋਕ ਲਾ ਦਿੱਤੀ ਹੈ। ਗਗਨੇਸ਼ ਸ਼ਰਮਾ ਨੇ ਦੱਸਿਆ ਕਿ 50 ਲੱਖ ਰੁਪਏ ਦੀ ਮੰਗ ਆਈਜੀ ਦਫ਼ਤਰ ਵਿੱਚ ਤਾਇਨਾਤ ਇੰਸਪੈਕਟਰ ਖੇਮ ਚੰਦ ਨੇ ਕੀਤੀ ਸੀ। ਵਿਜੀਲੈਂਸ ਨੇ ਅਜੇ ਤੱਕ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਆਈਜੀ ਨੂੰ ਮੁਲਜ਼ਮ ਵਜੋਂ ਨਾਮਜ਼ਦ ਨਹੀਂ ਕੀਤਾ ਜਿਸ ਕਰਕੇ ਉਸ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋ ਸਕਦੀ। ਜਸਟਿਸ ਅਨੂਪ ਚਿਤਕਾਰਾ ਨੇ ਐੱਸਪੀ ਦੀ ਗ੍ਰਿਫ਼ਤਾਰੀ ’ਤੇ ਰੋਕ ਲਾਉਂਦਿਆਂ ਡੀਐੱਸਪੀ ਨੂੰ ਆਦੇਸ਼ ਦਿੱਤੇ ਕਿ ਉਹ 6 ਫਰਵਰੀ ਤੱਕ ਹਲਫੀਆ ਬਿਆਨ ਦੇਣ ਤੇ ਦੱਸਣ ਕਿ ਸਾਬਕਾ ਆਈਜੀ ਪ੍ਰਦੀਪ ਕੁਮਾਰ ਯਾਦਵ ਖਿਲਾਫ਼ ਕੀ ਕਾਰਵਾਈ ਕੀਤੀ ਜਾ ਰਹੀ ਹੈ।
Advertisement
Advertisement